ਚੰਡੀਗੜ੍ਹ: ਏਸ਼ੀਆ ਦੇ ਸਭ ਤੋਂ ਵੱਡੇ ਸਹਿਕਾਰੀ ਅਦਾਰੇ ਮਾਰਕਫੈਡ ਨੇ ਆਪਣੀ ਪਹਿਚਾਣ ਨੂੰ ਕਾਇਮ ਰੱਖਦੇ ਹੋਏ ਇੱਕ ਵਾਰ ਫੇਰ ਖ਼ਪਤਕਾਰਾਂ ਦਾ ਭਰੋਸਾ ਜਿੱਤਿਆ ਹੈ। ਵਿਗਿਆਨ ਤੇ ਵਾਤਾਵਰਣ ਕੇਂਦਰ (ਸੀ.ਐਸ.ਈ.) ਵੱਲੋਂ ਸ਼ਹਿਦ ਦੀ ਸ਼ੁੱਧਤਾ ਦੇ ਕਰਵਾਏ ਗਏ ਪ੍ਰੀਖਣ ਵਿੱਚੋਂ ਮਾਰਕਫੈਡ ਦਾ ਸੋਹਣਾ ਬਰਾਂਡ ਸ਼ਹਿਦ 100 ਫ਼ੀਸਦੀ ਖਰਾ ਉਤਰਿਆ ਹੈ। ਇਸ ਸ਼ਹਿਦ ਨੇ ਸ਼ੁੱਧਤਾ ਦੇ ਸਾਰੇ ਟੈਸਟ ਪਾਸ ਕੀਤੇ।
-
Proud of @Sohna_Markfed #HONEY to be one of the only three national brands to clear stringent purity tests, including the NMR tests of German Labs.#promise of purity #SOHNAMrkfed #pure honey
— CMO Punjab (@CMOPb) December 3, 2020 " class="align-text-top noRightClick twitterSection" data="
">Proud of @Sohna_Markfed #HONEY to be one of the only three national brands to clear stringent purity tests, including the NMR tests of German Labs.#promise of purity #SOHNAMrkfed #pure honey
— CMO Punjab (@CMOPb) December 3, 2020Proud of @Sohna_Markfed #HONEY to be one of the only three national brands to clear stringent purity tests, including the NMR tests of German Labs.#promise of purity #SOHNAMrkfed #pure honey
— CMO Punjab (@CMOPb) December 3, 2020
ਇਸ ਵਿਲੱਖਣ ਪ੍ਰਾਪਤੀ ਲਈ ਮਾਰਕਫੈਡ ਦੀ ਪੂਰੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਮਾਰਕਫੈਡ ਲਈ ਵੱਡੇ ਮਾਣ ਅਤੇ ਤਸੱਲੀ ਦੀ ਗੱਲ ਹੈ। ਭਾਰਤ ਵਿੱਚ ਮੌਜੂਦ 13 ਬਰਾਂਡਾਂ ਵਿੱਚੋਂ ਮਾਰਕਫੈਡ ਸੋਹਣਾ ਉਨ੍ਹਾਂ ਤਿੰਨ ਬਰਾਂਡਾ ਵਿੱਚ ਸ਼ਾਮਲ ਹੈ ਜਿਨ੍ਹਾਂ ਨੇ ਕੌਮਾਂਤਰੀ ਮਾਪਦੰਡਾਂ ਉੱਤੇ ਆਧਾਰਿਤ ਸਾਰੇ ਮਹੱਤਵਪੂਰਨ ਟੈਸਟ ਪਾਸ ਕੀਤੇ ਹਨ। ਬਾਕੀ ਦੋ ਬਰਾਂਡ ਸਫੋਲਾ ਤੇ ਨੈਚੂਰਜ਼ ਨੈਕਟਰ ਜਿਨ੍ਹਾਂ ਨੇ ਟੈਸਟ ਪਾਸ ਕੀਤੇ ਹਨ ਜਦੋਂ ਕਿ ਵੱਡੇ ਬਰਾਂਡ ਡਾਬਰ, ਪਤੰਜਲੀ, ਵੈਦਿਆਨਾਥ, ਜੰਡੂ ਆਦਿ ਇਸ ਟੈਸਟ ਪਾਸ ਕਰਨ ਵਿੱਚ ਅਸਫਲ ਰਹੇ ਅਤੇ ਇਨ੍ਹਾਂ ਦੇ ਬਰਾਂਡਾਂ ਵਿੱਚ ਮਿਲਾਵਟ ਸਾਹਮਣੇ ਆਈ ਜੋ ਕੋਵਿਡ-19 ਦੇ ਔਖੇ ਸਮੇਂ ਦੌਰਾਨ ਮਨੁੱਖੀ ਸਿਹਤ ਨਾਲ ਸਮਝੌਤਾ ਕਰਨ ਵਾਲੀ ਗੱਲ ਹੈ।
ਰੰਧਾਵਾ ਨੇ ਕਿਹਾ ਕਿ ਮਾਰਕਫੈਡ ਵੱਲੋਂ ਬਾਸਮਤੀ ਚੌਲ, ਕਣਕ, ਕਣਕ ਦਾ ਆਟਾ, ਸਾਬਤੇ ਤੇ ਪੀਸੇ ਹੋਏ ਮਸਾਲੇ, ਆਮਲਾ ਮੁਰੱਬਾ ਤੇ ਕੈਂਡੀ, ਆਮਲਾ ਤੇ ਐਲੂਵੀਰਾ ਜੂਸ, ਗੁੜ, ਸ਼ੱਕਰ ਖਪਤਕਾਰਾਂ ਤੱਕ ਪਹੁੰਚਾਇਆ ਜਾਂਦਾ ਹੈ। ਰੰਧਾਵਾ ਨੇ ਕਿਹਾ ਕਿ ਵਿਸ਼ਵ ਪੱਧਰ ਦੇ ਮਿਆਰਾਂ ਅਨੁਸਾਰ ਸੋਹਣਾ ਸ਼ਹਿਦ ਦੇ ਖਰਾ ਉਤਰਨ ਨਾਲ ਗੁਣਵੱਤਾ ਤੇ ਮਿਆਰੀ ਖਾਣ ਵਾਲੇ ਪਦਾਰਥਾਂ ਦੇ ਮਾਮਲੇ ਵਿੱਚ ਮਾਰਕਫੈਡ ਨੇ ਇੱਕ ਹੋਰ ਮੱਲ ਮਾਰੀ ਹੈ। ਸ਼ਹਿਦ ਦੀ ਪ੍ਰਾਸੈਸਿੰਗ 2015-16 ਵਿੱਚ ਸ਼ੁਰੂ ਕੀਤੀ ਗਈ।
ਜ਼ਿਕਰਯੋਗ ਹੈ ਕਿ ਸਾਲ 2016 ਵਿੱਚ ਜਲੰਧਰ-ਹੁਸ਼ਿਆਰਪੁਰ ਰੋਡ 'ਤੇ ਪਿੰਡ ਚੂਹੜਵਾਲੀ ਵਿਖੇ ਸ਼ਹਿਦ ਨੂੰ ਪ੍ਰੋਸੈੱਸ ਕਰਨ ਵਾਲਾ ਆਲ੍ਹਾ ਦਰਜੇ ਦਾ ਪਲਾਂਟ ਸਥਾਪਤ ਕੀਤਾ ਗਿਆ ਸੀ। ਇਹ ਯੂਨਿਟ ਏ.ਪੀ.ਈ.ਡੀ.ਏ. ਦੀ ਵਿੱਤੀ ਸਹਾਇਤਾ ਨਾਲ 15.50 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤਾ ਗਿਆ।