ਚੰਡੀਗੜ੍ਹ: ਪੰਜਾਬ ਵਿਧਾਨਸਭਾ ਸੈਸ਼ਨ ’ਚ ਖੁੰਖਾਰ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਲੈ ਕੇ ਜੰਮ ਕੇ ਹੰਗਾਮਾ ਹੋਇਆ। ਇਸ ਸਬੰਧੀ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਦਾਅਵਾ ਕੀਤਾ ਕਿ ਅੰਸਾਰੀ ਨੂੰ ਫਰਜੀ ਐਫਆਈਆਰ ਦਰਜ ਕਰ 2 ਸਾਲ ਅਤੇ 3 ਮਹੀਨੇ ਪੰਜਾਬ ਦੀ ਜੇਲ੍ਹ ਚ ਰੱਖਿਆ ਗਿਆ। ਇਸ ਦੌਰਾਨ ਉਸਦੀ ਪਤਨੀ ਦੇ ਨਾਲ ਰਹਿੰਦਾ ਸੀ। ਇਸ ਤੋਂ ਬਾਅਦ ਵਿਧਾਸਭਾ ’ਚ ਕਾਫੀ ਹੰਗਾਮਾ ਹੋਇਆ।
ਜੇਲ੍ਹ ਮੰਤਰੀ ਬੈਂਸ ਦੇ ਖੁਲਾਸੇ: ਪੰਜਾਬ ਵਿਧਾਨਸਭਾ ’ਚ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਜੇਲ੍ਹ ’ਚ ਖੁੰਖਾਰ ਮਾਫੀਆ ਮੁਖਤਾਰ ਅੰਸਾਰੀ ਪੰਜਾਬ ਦੀ ਜੇਲ੍ਹ ’ਚ 2 ਸਾਲ ਤਿੰਨ ਮਹੀਨੇ ਦੇ ਲਈ ਬੰਦ ਸੀ ਇਸ ਦੌਰਾਨ ਉਸਦੀ ਪਤਨੀ ਵੀ ਜੇਲ੍ਹ ਚ ਨਾਲ ਰਹਿੰਦੀ ਸੀ। ਨਾਲ ਹੀ ਮੁਖਤਾਰ ਅੰਸਾਰੀ ਦੇ ਲਈ ਵਕੀਲਾਂ ਦੀ ਫੀਸ ’ਤੇ 55 ਲੱਖ ਰੁਪਏ ਖਰਚੇ ਗਏ ਹਨ ਹੁਣ ਉਨ੍ਹਾਂ ਕੋਲ ਇਸ ਸਬੰਧੀ ਬਿੱਲ ਆਏ ਹਨ।
'ਕੀਤੀ ਗਈ ਸੀ ਫਰਜੀ ਐਫਆਈਆਰ': ਜੇਲ੍ਹ ਮੰਤਰੀ ਨੇ ਅੱਗੇ ਦੱਸਿਆ ਕਿ ਰੋਪੜ ਜੇਲ੍ਹ ਚ ਬੰਦ ਰਹਿੰਦੇ ਹੋਏ ਉਸਦੇ ਖਿਲਾਫ ਫਰਜੀ ਐਫਆਈਆਰ ਕੀਤੀ ਗਈ ਸੀ ਜਿਸ ਦੇ ਚੱਲਦੇ ਉਸ ਨੇ ਜਾਣਬੁੱਝ ਕੇ ਜਮਾਨਤ ਨਹੀਂ ਲਈ ਸੀ। ਇਨ੍ਹਾਂ ਹੀ ਨਹੀਂ ਜਿਸ ਬੈਰਕ ’ਚ 25 ਕੈਦੀ ਹੋਣੇ ਚਾਹੀਦੇ ਸੀ ਉੱਥੇ ਉਸਦੀ ਪਤਨੀ ਰਹਿੰਦੇ ਸੀ।
'ਅੰਸਾਰੀ ਨੂੰ ਪੰਜਾਬ ਤੋਂ ਉੱਤਰਪ੍ਰਦੇਸ਼ ਨਹੀਂ ਭੇਜਿਆ': ਮਾਫੀਆ ਮੁਖਤਾਰ ਅੰਸਾਰੀ ਦੇ ਲਈ ਉੱਤਰਪ੍ਰਦੇਸ਼ ਦੀ ਸਰਕਾਰ ਨੇ 26 ਵਾਰ ਪ੍ਰੋਡਕਸ਼ਨ ਵਾਰੰਟ ਕੱਢੇ ਸੀ ਪਰ ਉਸ ਨੂੰ ਪੰਜਾਬ ਤੋਂ ਉੱਤਰਪ੍ਰਦੇਸ਼ ਨਹੀਂ ਭੇਜਿਆ।
'ਕੇਸ ਲੜਨ ਲਈ 11 ਲੱਖ ਦਾ ਵਕੀਲ ਕੀਤਾ ਗਿਆ': ਜੇਲ੍ਹ ਮੰਤਰੀ ਨੇ ਦੱਸਿਆ ਕਿ ਮੁਖਤਾਰ ਅੰਸਾਰੀ ਨੂੰ ਬਚਾਉਣ ਲਈ ਸੀਨੀਅਰ ਵਕੀਲ ਜਿਸਦੀ ਫੀਸ 11 ਲੱਖ ਰੁਪਏ ਸੀ ਨੂੰ ਕੀਤਾ ਗਿਆ। ਜਿਸਦਾ 55 ਲੱਖ ਰੁਪਏ ਦਾ ਬਿੱਲ ਉਨ੍ਹਾਂ ਦੀ ਸਰਕਾਰ ਨੂੰ ਆਇਆ ਹੈ ਉਹ ਇਹ ਪੈਸਾ ਕਿਉਂ ਦੇਣ।
'ਜੇਲ੍ਹ ਮੰਤਰੀ ਸਾਬਿਤ ਕਰਕੇ ਦਿਖਾਉਣ': ਮੌਜੂਦਾ ਜੇਲ੍ਹ ਮੰਤਰੀ ਬੈਂਸ ਦੇ ਦਾਅਵੇ ਤੋਂ ਬਾਅਦ ਸਾਬਕਾ ਜੇਲ੍ਹ ਮੰਤਰੀ ਵੱਲੋਂ ਕਿਹਾ ਗਿਆ ਕਿ ਜੇਕਰ ਅੰਸਾਰੀ ਦੀ ਪਤਨੀ ਜੇਲ੍ਹ ਚ ਰਹਿੰਦੀ ਸੀ ਤਾਂ ਇਸ ਗੱਲ ਨੂੰ ਜੇਲ੍ਹ ਮੰਤਰੀ ਬੈਂਸ ਸਾਬਿਤ ਕਰਕੇ ਦਿਖਾਉਣ। ਜੇਲ੍ਹ ਮੰਤਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਹੁਕਮ ਦਿੱਤੇ ਜਾ ਚੁੱਕੇ ਹਨ। ਛੇਤੀ ਹੀ ਸੱਚ ਸਾਰਿਆਂ ਦੇ ਸਾਹਮਣੇ ਆਵੇਗਾ। ਦੂਜੇ ਪਾਸੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ ਕਿਹਾ ਕਿ ਜੇਕਰ ਇਹ ਸਾਬਿਤ ਨਹੀਂ ਹੁੰਦੀ ਹੈ ਤਾਂ ਮੰਤਰੀ ਨੂੰ ਅਸਤੀਫਾ ਦੇਣਾ ਪਵੇਗਾ।
ਬਾਜਵਾ ਨੇ ਕੀਤਾ ਸਵਾਲ: ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜੇਕਰ ਗੈਂਗਸਟਰ ’ਤੇ ਬਹਿਸ ਕਰਨੀ ਹੈ ਤਾਂ ਇਸਦੀ ਸ਼ੁਰੂਆਤ ਲਾਰੈਂਸ ਬਿਸ਼ਨੋਈ ਤੋਂ ਕਰਨੀ ਚਾਹੀਦੀ ਹੈ। ਲਾਰੈਂਸ ਬਿਸ਼ਨੋਈ ਦਿੱਲੀ ਸਰਕਾਰ ਦੇ ਅਧੀਨ ਹੈ ਕਿਉਂਕਿ ਉਹ ਦਿੱਲੀ ਦੀ ਤਿਹਾੜ ਜੇਲ੍ਹ ’ਚ ਬੰਦ ਹੈ। ਜਿਸ ’ਤੇ 'ਆਪ' ਵਿਧਾਇਕਾਂ ਨੇ ਕਿਹਾ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਵੀ ਉਹੀ ਲੈ ਕੇ ਆਏ ਹਨ।
ਇਹ ਵੀ ਪੜੋ: ਪੰਜਾਬ ਸਰਕਾਰ ਨੂੰ ਵੱਡਾ ਝਟਕਾ: ਹਾਈਕੋਰਟ ਵੱਲੋਂ ਸ਼ਰਾਬ ਦੇ ਠੇਕੇ ਅਲਾਟ ਕਰਨ 'ਤੇ ਲਗਾਈ ਪਾਬੰਦੀ