ਚੰਡੀਗੜ੍ਹ: ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਕਰਕੇ ਕੋਰੋਨਾ ਵਾਰਿਅਸ ਜਿਵੇਂ ਕਿ ਡਾਕਟਰ, ਪੁਲਿਸ ਜੋਂ ਫਰੰਟ ਲਾਈਨ 'ਤੇ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਸੰਕਰਮਣ ਨਾ ਹੋਵੇ ਇਸ ਲਈ ਚੰਡੀਗੜ੍ਹ ਪੁਲਿਸ ਦੇ ਸਕਿਉਰਿਟੀ ਵਿੰਗ ਦੀ ਟੀਮ ਵੱਲੋਂ ਇੱਕ ਨਵਾਂ ਇੱਕਵਿਪਮੈਂਟ ਤਿਆਰ ਕੀਤਾ ਗਿਆ ਹੈ।
ਇਹ ਇੱਕ 5 ਤੋਂ 6 ਕਿੱਲੋ ਦੀ ਲੋਹੇ ਦੀ ਛੜੀ ਹੈ ਜੋ ਕਿ ਕੈਂਚੀ ਦੀ ਤਰ੍ਹਾਂ ਕੰਮ ਕਰਦੀ ਹੈ। ਇਸ ਦਾ ਇਸਤੇਮਾਲ ਲੌਕਡਾਊਨ ਦੀ ਪਾਲਣਾ ਨਾ ਕਰਨ ਵਾਲੇ ਜਾਂ ਸ਼ੱਕੀ ਕੋਰੋਨਾ ਮਰੀਜ਼ ਨੂੰ ਫੜ੍ਹਣ ਲਈ ਕੀਤਾ ਜਾ ਰਿਹਾ ਹੈ। ਇਸ ਛੜੀ ਦਾ ਨਾਮ 'ਲੌਕਡਾਊਨ ਬ੍ਰੇਕਰ' ਰੱਖਿਆ ਗਿਆ ਹੈ। ਸਿਕਿਓਰਿਟੀ ਵਿੰਗ ਦੇ ਹੈੱਡ ਕਾਂਸਟੇਬਲ ਗੁਰਦੀਪ ਸਿੰਘ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।

ਇਸ ਬਾਰੇ ਸਕਿਓਰਿਟੀ ਵਿੰਗ ਦੇ ਡੀਐੱਸਪੀ ਅਮਰਾਓ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਡੀਆਈਜੀ ਦੇ ਵੱਲੋਂ ਇਹ ਸੁਝਾਅ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਟੀਮ ਨੇ ਇਸ 'ਤੇ ਕੰਮ ਕੀਤਾ ਅਤੇ ਇੱਕ ਅਜਿਹੀ ਲੋਹੇ ਦੀ ਛੜੀ ਬਣਾਈ ਜਿਸ ਨੂੰ ਕਿ ਸਮਾਜਿਕ ਦੂਰੀ ਰਹਿੰਦੇ ਹੋਏ ਸੰਕ੍ਰਮਿਤ ਵਿਅਕਤੀ ਨੂੰ ਫੜ੍ਹ ਲਈ ਵਰਤਿਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਦੇ ਮੈਂਬਰ ਜਿਸ ਵਿੱਚ ਇੰਸਪੈਕਟਰ ਮਨਜੀਤ ਸਿੰਘ, ਹੈੱਡ ਕਾਂਸਟੇਬਲ ਗੁਰਦੀਪ ਸਿੰਘ, ਟੈਕਨੀਕਲ ਟੀਮ ਦੇ ਮਿਹਨਤ ਸਦਕਾ ਇਹ ਲੌਕਡਾਊਨ ਬ੍ਰੇਕਰ ਚੇਨ ਤਿਆਰ ਕੀਤੀ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦਾ ਟ੍ਰਾਇਲ ਹੋ ਚੁੱਕਿਆ ਹੈ ਅਤੇ ਜਲਦ ਹੀ ਇਹ ਹੋਰ ਥਾਣਿਆਂ ਦੇ ਵਿੱਚ ਇਸਤੇਮਾਲ ਕਰਨ ਦੇ ਲਈ ਬਣਾ ਕੇ ਭੇਜੀ ਜਾਵੇਗੀ।