ਚੰਡੀਗੜ੍ਹ: ਇੱਕ ਵਿਆਹੁਤਾ ਮਹਿਲਾ ਦੇ ਲਿਵ-ਇਨ-ਰਿਲੇਸ਼ਨਸ਼ਿੱਪ ਨੂੰ ਹਾਈਕੋਰਟ ਨੇ ਅਪਵਿੱਤਰ ਦੱਸਦਿਆਂ ਉਸ ਦੀ ਤੇ ਪ੍ਰੇਮੀ ਦੀ ਸੁਰੱਖਿਆ ਦੀ ਮੰਗ ਖਾਰਜ ਕਰ ਦਿੱਤੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ ਜੋੜੇ ਦੀ ਸੁਰੱਖਿਆ ਪਟੀਸ਼ਨ ਨੂੰ ਨਕਾਰ ਦਿੱਤਾ ਹੈ ਤੇ ਨਾਲ ਹੀ ਵਿਆਹੁਤਾ ਦੇ ਲਿਵ-ਇਨ-ਰਿਲੇਸ਼ਨ ਨੂੰ ਅਪਵਿੱਤਰ ਵੀ ਕਰਾਰ ਦਿੱਤਾ ਹੈ। ਜਸਟਿਸ ਸੰਤ ਪ੍ਰਕਾਸ਼ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਹੈ ਕਿ ਮਾਮਲੇ ਮੁਤਾਬਕ ਸਾਲ 2018 ਵਿੱਚ ਪਟੀਸ਼ਨਰ ਮਹਿਲਾ ਦਾ ਵਿਆਹ ਉਸ ਦੇ ਮਾਪਿਆਂ ਨੇ ਉਸ ਦੀ ਮਰਜੀ ਤੋਂ ਬਗੈਰ ਕਰ ਦਿੱਤਾ ਸੀ ਤੇ ਇਸ ਵਿਆਹ ਤੋਂ ਇੱਕ ਬੱਚਾ ਵੀ ਹੋਇਆ ਪਰ ਮਹਿਲਾ ਵਿਆਹ ਤੋਂ ਨਾਖੁਸ਼ ਸੀ।
ਪਤੀ ਛੱਡ ਪ੍ਰੇਮੀ ਨਾਲ ਰਹਿ ਰਹੀ ਸੀ ਮਹਿਲਾ
ਮਹਿਲਾ ਨੇ ਇਹ ਦੋਸ਼ ਵੀ ਲਗਾਇਆ ਸੀ ਕਿ ਉਸ ਦਾ ਪਤੀ ਉਸ ਨੂੰ ਮਾਨਸਕ ਤੇ ਸ਼ਰੀਰਕ ਤੌਰ ‘ਤੇ ਪ੍ਰਤਾੜਨਾ ਦਿੰਦਾ ਸੀ, ਜਿਸ ਕਾਰਨ ਉਸ ਨੇ ਪਤੀ ਦਾ ਘਰ ਛੱਡ ਦਿੱਤਾ ਤੇ ਉਹ ਲਿਵ-ਇਨ-ਰਿਪੇਸ਼ਨਸ਼ਿੱਪ ਵਿੱਚ ਰਹਿਣ ਲੱਗੀ, ਜਿਸ ਨਾਲ ਉਸ ਦਾ ਪਤੀ ਤੇ ਕੁਝ ਹੋ ਰਿਸ਼ਤੇਦਾਰ ਮਹਿਲਾ ਦੇ ਦੂਜੇ ਨਾਲ ਸਬੰਧਾਂ ਤੋਂ ਖੁਸ਼ ਨਹੀਂ ਸਨ।
ਮਹਿਲਾ ਨੂੰ ਮਿਲ ਰਹੀ ਸੀ ਧਮਕੀ
ਮਹਿਲਾ ਨੇ ਪਟੀਸ਼ਨ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਉਸ ਨੂੰ ਇਹ ਲੋਕ ਜਾਨ ਤੋਂ ਮਾਰਨ ਦੀ ਧਮਕੀ ਦੇ ਰਹੇ ਹਨ। ਬੈਂਚ ਨੇ ਕਿਹਾ ਕਿ ਪਟੀਸ਼ਨਰਾਂ ਨੂੰ ਸ਼ੰਕਾ ਹੈ ਕਿ ਨਿਜੀ ਵਿਰੋਧੀ ਧਿਰਾਂ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣਗੀਆਂ ਤੇ ਅਜਿਹੇ ਵਿੱਚ 13 ਅਗਸਤ ਨੂੰ ਪੁਲਿਸ ਅਫਸਰਾਂ ਨੂੰ ਇੱਕ ਸ਼ਿਕਾਇਤ ਦਿੱਤੀ ਗਈ ਸੀ ਪਰ ਉਸ ‘ਤੇ ਕਾਰਵਈ ਨਹੀੰ ਹੋਈ, ਜਿਸ ਕਾਰਨ ਉਨ੍ਹਾਂ ਨੂੰ ਹਾਈਕੋਰਟ ਪਹੁੰਚ ਕਰਨੀ ਪਈ।
ਪਤੀ ਤੋਂ ਨਹੀਂ ਲਿਆ ਸੀ ਤਲਾਕ
ਬੈਂਚ ਨੇ ਕਿਹਾ ਕਿ ਇਹ ਪਟੀਸ਼ਨ ਇੱਕ ਤੋਂ ਵੱਧ ਕਾਰਨਾਂ ਕਾਰਨ ਰੱਦ ਕਰਨ ਯੋਗ ਹੈ। ਇਹ ਸਾਫ ਹੈ ਕਿ ਮਹਿਲਾ ਪਹਿਲਾਂ ਤੋਂ ਸ਼ਾਦੀ ਸ਼ੁਦਾ ਸੀ ਅਤੇ ਇਸ ਵਿਆਹ ਤੋਂ ਇੱਕ ਬੱਚਾ ਵੀ ਪੈਦਾ ਹੋਇਆ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਉਸ ਨੂੰ ਦੂਜੇ ਵਿਅਕਤੀ ਨਾਲ ਪਿਆਰ ਹੋ ਗਿਆ ਤੇ ਉਹ ਹੁਣ ਲਿਵ-ਇਨ-ਰਿਲੇਸ਼ਨਸ਼ਿੱਪ ਵਿੱਚ ਰਹਿ ਰਹੀ ਸੀ। ਬੈਂਚ ਨੇ ਕਿਹਾ ਕਿ ਇਹ ਸਪਸ਼ਟ ਨਹੀਂ ਕੀਤਾ ਜਾ ਸਕਿਆ ਕਿ ਮਹਿਲਾ ਨੇ ਆਪਣੇ ਪਤੀ ਤੋਂ ਤਲਾਕ ਲੈ ਲਿਆ ਹੈ ਜਾਂ ਨਹੀਂ।
ਇਹ ਵੀ ਪੜ੍ਹੋ:ਹੈਰਾਨਕੁੰਨ! ਸ਼ੱਕ ਦੇ ਚੱਲਦੇ 2 ਮਾਸੂਮਾਂ ਸਮੇਤ 5 ਦਾ ਕਤਲ