ਚੰਡੀਗੜ੍ਹ: ਸੈਕਟਰ 5 'ਚ ਉਸ ਵੇਲੇ ਹਫਰਾ-ਦਫੜੀ ਦਾ ਮਾਹੌਲ ਬਣ ਗਿਆ ਜਦੋਂ ਇੱਕ ਘਰ 'ਚ ਤੇਂਦੂਆ ਨੂੰ ਵੇਖਿਆ ਗਿਆ। ਪੁਲਿਸ ਅਤੇ ਜੰਗਲਾਤ ਮਹਿਕਮੇ ਵੱਲੋਂ 5 ਘੰਟੇ ਦੀ ਮਸ਼ੱਕਤ ਤੋਂ ਬਾਅਦ ਤੇਂਦੂਆ ਨੂੰ ਕਾਬੂ ਕੀਤਾ ਗਿਆ। ਜਾਣਕਾਰੀ ਮੁਤਾਬਕ ਇਹ ਤੇਂਦੁਆ ਸਵੇਰੇ 8:15 'ਤੇ ਦੇਖਿਆ ਗਿਆ ਸੀ।
ਦੱਸ ਦਈਏ ਕਿ ਇਹ ਖ਼ਬਰ ਆਉਣ ਤੋਂ ਬਾਅਦ ਪੁਲਿਸ ਵੱਲੋਂ ਹੋਕਾ ਦੇ ਕੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਲਈ ਕਿਹਾ ਗਿਆ ਸੀ। ਜੰਗਲ ਵਿਭਾਗ ਵੱਲੋਂ ਡਰੋਨ ਰਾਹੀਂ ਤੇਂਦੁਏ ਦੀ ਭਾਲ ਕੀਤੀ ਗਈ। ਜਾਣਕਾਰੀ ਮੁਤਾਬਕ ਵਣ ਵਿਭਾਗ ਵੱਲੋਂ ਕੋਠੀ ਨੰਬਰ 68 ਦੀ ਜੰਗਲਾਤ ਵਿਭਾਗ ਘੇਰਾਬੰਦੀ ਕਰਕੇ 5 ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਤੇਂਦੁਏ ਨੂੰ ਟੀਕਾ ਲਾ ਕੇ ਕਾਬੂ ਕੀਤਾ ਗਿਆ ਹੈ।
ਚੰਡੀਗੜ੍ਹ ਜੰਗਲਾਤ ਵਿਭਾਗ ਦੇ ਅਧਿਕਾਰੀ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਦੌਰਾਨ ਕਿਹਾ ਕਿ ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ 3 ਬਾਰਾਸਿੰਘਾ ਦਾ ਰੈਸਕਿਊ ਕਰ ਉਨ੍ਹਾਂ ਨੂੰ ਵੀ ਜੰਗਲ ਦੇ ਵਿੱਚ ਛੱਡਿਆ ਗਿਆ ਸੀ।
ਦੱਸ ਦੇਈਏ ਕਿ ਕੋਠੀ ਵਿੱਚ ਕੰਮ ਕਰਨ ਵਾਲੇ ਨੌਕਰ ਨੇ ਸਭ ਤੋਂ ਪਹਿਲਾਂ ਇਸ ਤੇਂਦੁਏ ਨੂੰ ਦੀ ਸੂਚਨਾ ਆਪਣੇ ਮਾਲਕ ਨੂੰ ਦਿੱਤੀ ਜਿਸ ਤੋਂ ਬਾਅਦ ਪੁਲਿਸ ਅਤੇ ਜੰਗਲਾਤ ਵਿਭਾਗ ਵੱਲੋਂ ਏਰੀਏ ਨੂੰ ਸੀਲ ਕਰਕੇ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਸੀ। ਫਿਲਹਾਲ ਜਾਨ ਮਾਲ ਦੇ ਨੁਕਸਾਨ ਦਾ ਬਚਾਅ ਰਿਹਾ ਹੈ।