ETV Bharat / city

ਕੋਰੋਨਾ ਵਾਇਰਸ ਦੇ ਖ਼ਤਰੇ ਤੋਂ ਬੱਚਿਆਂ ਨੂੰ ਕਿੰਝ ਰੱਖੀਏ ਸੁਰੱਖਿਅਤ - ਕੋਰੋਨਾ ਵਾਇਰਸ

ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਲਗਾਤਾਰ ਕੋਰੋਨਾ ਸੰਕਰਮਿਤ ਪੀੜਤਾਂ ਦਾ ਅੰਕੜਾ ਵੱਧਦਾ ਜਾ ਰਿਹਾ ਹੈ। ਇਸ ਵਾਰ ਬੱਚੇ ਵੀ ਕੋਰੋਨਾ ਦੀ ਚਪੇਟ 'ਚ ਆ ਗਏ ਹਨ। ਬੱਚਿਆਂ ਵਿੱਚ ਕੋਰੋਨਾ ਸੰਕਰਮਣ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਤੇ ਕੋਰੋਨਾ ਪ੍ਰਭਾਵਤ ਬੱਚਿਆਂ ਦੀ ਦੇਖਭਾਲ ਸਬੰਧੀ ਚਾਈਲਡ ਸਪੈਸ਼ਲਿਸਟ ਡਾ. ਨੀਰਜ ਕੁਮਾਰ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕੀਤੀ।

ਕੋਰੋਨਾ ਵਾਇਰਸ ਦੇ ਖ਼ਤਰੇ ਤੋਂ ਬੱਚਿਆਂ ਨੂੰ ਕਿੰਝ ਰੱਖੀਏ ਸੁਰੱਖਿਅਤ

author img

By

Published : May 11, 2021, 11:00 PM IST

ਚੰਡੀਗੜ੍ਹ : ਭਾਰਤ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਲਗਾਤਾਰ ਕੋਰੋਨਾ ਸੰਕਰਮਿਤ ਪੀੜਤਾਂ ਦਾ ਅੰਕੜਾ ਵੱਧਦਾ ਜਾ ਰਿਹਾ ਹੈ। ਇਸ ਵਾਰ ਬੱਚੇ ਵੀ ਕੋਰੋਨਾ ਦੀ ਚਪੇਟ 'ਚ ਆ ਗਏ ਹਨ। ਹਲਾਂਕਿ ਦੇਸ਼ ਵਿੱਚ 18 ਤੋਂ ਵੱਧ ਉਮਰ ਤੱਕ ਦੇ ਲੋਕਾਂ ਲਈ ਕੋਰੋਨਾ ਵੈਕਸੀਨ ਮੁਹੱਇਆ ਕਰਵਾਈ ਜਾ ਰਹੀ ਹੈ, ਪਰ ਬੱਚਿਆਂ ਨੂੰ ਕੋਰੋਨਾ ਤੋਂ ਬਚਾਉਣ ਲਈ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਵੈਕਸੀਨ ਨੂੰ ਮੰਜੂਰੀ ਨਹੀਂ ਮਿਲੀ ਹੈ।

ਕੋਰੋਨਾ ਵਾਇਰਸ ਦੇ ਖ਼ਤਰੇ ਤੋਂ ਬੱਚਿਆਂ ਨੂੰ ਕਿੰਝ ਰੱਖੀਏ ਸੁਰੱਖਿਅਤ

ਬੱਚਿਆਂ ਉੱਤੇ ਕੋਰੋਨਾ ਵਾਇਰਸ ਦੇ ਪ੍ਰਭਾਵਾਂ ਬਾਰੇ ਚਾਈਲਡ ਸਪੈਸ਼ਲਿਸਟ ਡਾ. ਨੀਰਜ ਕੁਮਾਰ ਨੇ ਈਟੀਵੀ ਭਾਰਤ ਨਾਲ ਕੁੱਝ ਮਹੱਤਵਪੂਰਨ ਗੱਲਾਂ ਸਾਂਝੀਆਂ ਕੀਤੀਆਂ ਹਨ। ਇਸ ਦੌਰਾਨ ਉਨ੍ਹਾਂ ਨੇ ਬੱਚਿਆਂ ਦੀ ਦੇਖਭਾਲ ਸਬੰਧੀ ਵੀ ਖ਼ਾਸ ਸੁਝਾਅ ਦਿੱਤੇ।

ਜਲਦ ਕੋਰੋਨਾ ਦੀ ਚਪੇਟ 'ਚ ਆ ਰਹੇ ਨੇ ਬੱਚੇ

ਡਾ. ਨੀਰਜ ਨੇ ਕਿਹਾ ਜੇਕਰ ਤੁਸੀਂ ਬੱਚਿਆਂ ਨੂੰ ਆਪਣੇ ਨਾਲ ਕੀਤੇ ਬਾਹਰ ਲੈ ਕੇ ਜਾ ਰਹੋ ਤਾਂ ਉਨ੍ਹਾਂ ਨੂੰ ਮਾਸਕ ਜ਼ਰੂਰ ਪਵਾਓ। ਜੇਕਰ ਬੱਚਾ ਬੇਹਦ ਛੋਟਾ ਹੈ ਤਾਂ ਕੋਸ਼ਿਸ਼ ਕਰੋਂ ਬੱਚੇ ਨੂੰ ਘਰੋਂ ਬਾਹਰ ਨਾ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਸਰੀਰ ਵਿੱਚ ਇੰਮਊਨਿਟੀ ਸਿਸਟਮ ਬੇਹਦ ਕਮਜੋਰ ਹੁੰਦਾ ਹੈ। ਇਸ ਲਈ ਬੱਚਿਆਂ ਨੂੰ ਲਾਗ ਲੱਗਣ ਦਾ ਖ਼ਤਰਾ ਵੱਧ ਹੁੰਦਾ ਹੈ। ਇਸ ਲਈ ਬੱਚੇ ਘਰ ਵਿੱਚ ਹੀ ਸਭ ਤੋਂ ਵੱਧ ਸੁਰੱਖਿਅਤ ਰਹਿ ਸਕਦੇ ਹਨ।

ਬੱਚਿਆਂ ਵਿੱਚ ਕੋਰੋਨਾ ਦੇ ਲੱਛਣ

ਬੱਚੇ ਨੂੰ ਬੁਖ਼ਾਰ, ਕਫ਼, ਸਿਰਦਰਦ ਆਦਿ ਰਹਿੰਦਾ ਹੈ। ਇਸ ਤੋਂ ਇਲਾਵਾ ਬੱਚੇ ਨੂੰ ਚਮੜੀ ਸਬੰਧੀ ਰੋਗ, ਜਿਵੇਂ ਸਰੀਰ 'ਤੇ ਲਾਲ ਦਾਣੇ ਜਾਂ ਧੱਬੇ ਆਦਿ ਹੋ ਜਾਂਦੇ ਹਨ। ਇਸ ਤੋਂ ਇਲਾਵਾ ਬੱਚੇ ਨੂੰ ਲਗਾਤਾਰ ਦਸਤ, ਸਰੀਰ ਵਿੱਚ ਦਰਦ, ਉਲਟੀ ਤੇ ਕਮਜ਼ੋਰੀ ਮਹਿਸੂਸ ਹੋ ਸਕਦੀ ਹੈ ਅਤੇ ਖਾਣੇ ਦਾ ਸਵਾਦ ਨਾਂ ਆਉਣਾ ਜਾਂ ਸੁੰਘਣ ਦੀ ਸਮਰਥਾ ਘੱਟ ਜਾਣਾ ਇਸ ਦੇ ਮੁੱਖ ਲੱਛਣ ਹਨ। ਨਵਜਾਤ ਬੱਚਿਆਂ ਦੇ ਵਿੱਚ ਚਮੜੀ ਦਾ ਰੰਗ ਬਦਲਨਾ ਵੀ ਇਸ ਦਾ ਮੁਖ ਕਾਰਨ ਹੈ।

ਕਿਵੇਂ ਰੱਖਿਆ ਜਾਵੇ ਬੱਚਿਆਂ ਦਾ ਖਿਆਲ

ਕੋਰੋਨਾ ਪੀੜਤ ਬੱਚੇ ਦਾ ਖ਼ਾਸ ਖਿਆਲ ਰੱਖਣਾ ਬੇਹਦ ਜ਼ਰੂਰੀ ਹੈ। ਇਸ ਦੌਰਾਨ ਬੱਚੇ ਨੂੰ ਵੱਖਰੇ ਕਮਰੇ ਵਿੱਚ ਆਈਸੋਲੇਟ ਕੀਤਾ ਜਾਣਾ ਚਾਹੀਦਾ ਹੈ। ਬੱਚੇ ਦਾ ਆਕਸੀਜਨ ਲੈਵਲ, ਸਰੀਰਕ ਤਾਪਮਾਨ ਦੀ ਲਗਾਤਾਰ ਜਾਂਚ ਕੀਤੇ ਜਾਣਾ ਜ਼ੁਰੂਰੀ ਹੈ। ਇਸ ਦੌਰਾਨ ਮਾਪਿਆਂ ਨੂੰ ਬੱਚਿਆਂ ਦੀ ਸਿਹਤ ਦਾ ਧਿਆਨ ਦੇਣਾ ਚਾਹੀਦਾ ਹੈ। ਬੱਚੇ ਨੂੰ ਜ਼ਿਆਦਾ ਦਵਾਈਆਂ ਨਹੀਂ ਦਿੱਤੀ ਜਾਣੀ ਚਾਹੀਦੀ। ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਬੱਚਾ ਚੰਗੀ ਤਰ੍ਹਾਂ ਭੋਜਨ ਕਰੇ ਤੇ ਉਸ ਨੂੰ ਬੁਖਾਰ ਆਦਿ ਵੱਧ ਨਾ ਹੋਵੇ।

ਕੋਰੋਨਾ ਦੇ ਨਵੇਂ ਸਟ੍ਰੇਨ ਦਾ ਬੱਚੇ ਦੀ ਇਮਊਨਿਟੀ ਸਿਸਟਮ 'ਤੇ ਅਸਰ

ਕੋਰੋਨਾ ਦਾ ਨਵਾਂ ਸਟ੍ਰੇਨ ਬੱਚੇ ਦੇ ਇਮਨਿਊਟੀ ਸਿਸਟਮ ਨੂੰ ਜ਼ਿਆਦਾ ਪ੍ਰਭਾਵਤ ਕਰਦਾ ਹੈ। ਇਸ ਲਈ ਬੱਚੇ ਦੇ ਠੀਕ ਹੋਣ ਦੇ ਵਾਬਜੂਦ ਵੀ ਉਸ ਦਾ ਖ਼ਾਸ ਖਿਆਲ ਰੱਖਿਆ ਜਾਣਾ ਚਾਹੀਦਾ ਹੈ। ਬੱਚੇ ਨੂੰ ਘਰੋਂ ਬਾਹਰ ਨਹੀਂ ਦੇਣਾ ਚਾਹੀਦਾ ਹੈ। ਬੱਚਿਆਂ ਦੇ ਭੋਜਨ ਵਿੱਚ ਪੌਸ਼ਟਿਕ ਤੱਤਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਬੱਚਿਆਂ ਦੇ ਇਮਊਨਿਟੀ ਸਿਸਟਮ ਨੂੰ ਚੰਗਾ ਰੱਖਣ ਲਈ ਉਨ੍ਹਾਂ ਨੂੰ ਤਾਜ਼ੇ ਫਲ, ਸਬਜ਼ੀਆਂ, ਦਾਲਾਂ ਤੇ ਦੁੱਧ ਆਦਿ ਦੇਣਾ ਚਾਹੀਦਾ ਹੈ।ਇਸ ਤੋਂ ਇਲਾਵਾ ਬੱਚਿਆਂ ਨੂੰ ਸਾਫ ਸਫਾਈ ਤੇ ਕੋਰੋਨਾ ਨਿਯਮਾਂ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ।

ਡਾ. ਨੀਰਜ ਦੇ ਮੁਤਾਬਕ ਚੰਡੀਗੜ੍ਹ ਵਿੱਚ 10 ਫੀਸਦੀ ਬੱਚੇ ਕੋਰੋਨਾ ਸੰਕਰਮਿਤ ਹੋਏ ਹਨ। ਇਸ ਲਈ ਬੱਚਿਆਂ ਦੀ ਸਿਹਤ ਤੇ ਉਨ੍ਹਾਂ ਦੀ ਦੇਖਭਾਲ ਲਈ ਮਾਪਿਆਂ ਨੂੰ ਵੱਧ ਧਿਆਨ ਦੇਣਾ ਚਾਹੀਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.