ਚੰਡੀਗੜ੍ਹ: ਕੋਰੋਨਾ ਮਾਹਾਂਮਾਰੀ ਵਿੱਚ ਲੱਗੀ ਤਾਲਾਬੰਦੀ ਦੌਰਾਨ ਨਿੱਜੀ ਸਕੂਲਾਂ ਵੱਲੋਂ ਫੀਸ ਵਸੂਲਣ ਦਾ ਮਾਮਲਾ ਭਖਿਆ ਹੋਇਆ ਹੈ। ਇਸ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਨੇ ਮਾਪਿਆਂ ਨੂੰ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਨਿੱਜੀ ਸਕੂਲਾਂ ਨੂੰ ਕਿਹਾ ਕਿ ਉਹ 18 ਨਵੰਬਰ ਤੱਕ ਸਿਰਫ ਟਿਊਸ਼ਨ ਫੀਸ ਹੀ ਵਸੂਲਣ। ਇਹ ਫੈਸਲਾ ਹਾਈ ਕੋਰਟ ਦੀ ਦੋਹਰੀ ਬੈਂਚ ਨੇ ਦਿੱਤਾ ਹੈ। ਇਸ ਮਾਮਲੇ ਵਿੱਚ ਹਾਲੇ ਅੰਤਿਮ ਫੈਸਲਾ 18 ਨਵੰਬਰ ਨੂੰ ਹੋਵੇਗਾ।
ਹਾਈ ਕੋਰਟ ਨੇ ਆਣਪੇ ਹੁਕਮ ਦਿੱਤਾ ਹੈ ਕਿ ਨਿੱਜੀ ਸਕੂਲ ਟਿਊਸ਼ਨ ਫੀਸ ਵਸੂਲ ਸਕਣਗੇ ਤੇ ਸਕੂਲ ਆਨਲਾਈਨ ਪੜ੍ਹਾਈ ਕਰਵਾਉਣਗੇ। ਇਸੇ ਨਾਲ ਅਦਾਲਤ ਨੇ ਨਿੱਜੀ ਸਕੂਲਾਂ ਤੋਂ ਉਨ੍ਹਾਂ ਬੈਲੰਸ ਸ਼ੀਟਾਂ ਵੀ ਜਮ੍ਹਾ ਕਰਵਾਉਣ ਲਈ ਕਿਹਾ ਹੈ। ਇਸੇ ਨਾਲ ਹੀ ਅਦਾਲਤ ਨੇ ਸਕੂਲਾਂ ਨੂੰ ਕਿਹਾ ਹੈ ਕਿ ਉਹ ਆਪਣੇ ਸਟਾਫ ਨੂੰ ਪੂਰੀਆਂ ਤਨਖਾਹਾਂ ਦੇਣਗੇ।

ਤੁਹਾਨੂੰ ਦੱਸ ਦਈਏ ਕਿ ਹਾਈ ਕੋਰਟ ਦੀ ਇਕਹਰੀ ਬੈਂਚ ਨੇ ਪਹਿਲਾਂ ਪੂਰੀ ਫੀਸ ਜਮ੍ਹਾ ਕਰਵਾਉਣ ਲਈ ਹੁਕਮ ਦਿੱਤੇ ਸਨ। ਇਕਹਰੀ ਬੈਂਚ ਦੇ ਇਸ ਫੈਸਲੇ ਨੂੰ ਮਾਪਿਆਂ ਅਤੇ ਪੰਜਾਬ ਸਰਕਾਰ ਨੇ ਦੂਹਰੀ ਬੈਂਚ ਕੋਲ ਚਣੌਤੀ ਦਿੱਤੀ ਸੀ।
