ਚੰਡੀਗੜ੍ਹ: ਪੰਜਾਬ ਹਰਿਆਣਾ ਹਾਈਕੋਰਟ Punjab Haryana High Court ਵਿੱਚ ਅੱਜ ਸੋਮਵਾਰ ਨੂੰ ਘਰ ਘਰ ਆਟਾ-ਦਾਲ ਸਕੀਮ ਮਾਮਲੇ Hearing was held in new Atta Dal Scheme 'ਚ ਅਹਿਮ ਸੁਣਵਾਈ ਹੋਈ। ਜਿਸ ਵਿੱਚ ਡਿੱਪੂ ਹੋਲਡਰਾਂ ਦੀ ਮੰਗ ਸਬੰਧੀ ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਜਲਦ ਨਵੀਂ ਸਕੀਮ ਲੈ ਕੇ ਆਵਾਂਗੇ, ਜੋ ਕੇਂਦਰ ਸਰਕਾਰ ਦੀ ਸਕੀਮ ਵਰਗੀ ਹੋਵੇਗੀ। ਪੰਜਾਬ ਸਰਕਾਰ ਵੱਲੋਂ ਜਲਦ ਹੀ ਇਹ ਸਕੀਮ ਵਾਪਸ ਲੈ ਲਈ ਜਾਵੇਗੀ।
ਡੀਪੂ ਹੋਲਡਰਾਂ ਨੇ ਪੰਜਾਬ ਸਰਕਾਰ ਦੀ ਨਵੀਂ ਸਕੀਮ ਉੱਤੇ ਪਾਈ ਸੀ ਪਟੀਸਨ:- ਜਾਣਕਾਰੀ ਅਨੁਸਾਰ ਦੱਸ ਦਈਏ ਕਿ 'ਆਪ' ਸਰਕਾਰ ਵੱਲ ਘਰ-ਘਰ ਆਟਾ-ਦਾਲ ਸਕੀਮ ਦੇਣ ਦੇ ਐਲਾਨ ਤੋਂ ਬਾਅਦ ਡਿਪੂ ਹੋਲਡਰਾਂ ਵੱਲੋਂ ਪੰਜਾਬ ਸਰਕਾਰ ਦੇ ਇਸ ਫੈਸਲੇ ਤੋਂ ਨਾਂ ਖੁਸ਼ ਹੋ ਕੇ ਹਾਈਕੋਰਟ ਵਿਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ। ਜਿਸ ਉੱਤੇ ਅੱਜ ਸੋਮਵਾਰ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਡਿਪੂ ਹੋਲਡਰਾਂ ਦੇ ਹੱਕ ਇਹ ਫੈਸਲਾ ਸੁਣਾਇਆ ਹੈ।
1 ਅਕਤੂਬਰ ਨੂੰ ਲੱਗੀ ਸੀ ਘਰ-ਘਰ ਆਟਾ ਦਾਲ ਸਕੀਮ ਉੱਤੇ ਬ੍ਰੇਕ:- ਘਰ-ਘਰ ਆਟਾ ਦਾਲ ਸਕੀਮ ਪੰਜਾਬ ਵਿੱਚ 1 ਅਕਤੂਬਰ ਤੋਂ ਆਟਾ-ਦਾਲ ਸਕੀਮ ਲਾਗੂ ਹੋਣੀ ਸੀ, ਪਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਡਬਲ ਬੈਂਚ ਨੇ ਕਿਸੇ ਵੀ ਤੀਜੀ ਧਿਰ ਨੂੰ ਕੋਈ ਅਧਿਕਾਰ ਨਾ ਦੇਣ ਦੇ ਨਿਰਦੇਸ਼ ਦਿੱਤੇ ਸਨ। ਪੰਜਾਬ ਦੇ ਡਿਪੂ ਹੋਲਡਰ ਵੱਲੋਂ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ। ਹਾਈਕੋਰਟ ਦੇ ਇਸ ਨਿਰਦੇਸ਼ ਕਾਰਨ ਪੰਜਾਬ 'ਚ ਘਰ-ਘਰ ਆਟਾ-ਦਾਲ ਦੀ ਵੰਡ ਲਾਗੂ ਨਾ ਹੋਣ ਦੇ ਆਦੇਸ਼ ਦਿੱਤੇ ਸਨ। ਇਸ ਸਕੀਮ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਡਬਲ ਬੈਂਚ ਨੇ ਰੋਕ ਲਾ ਦਿੱਤੀ ਸੀ।
ਇਹ ਵੀ ਪੜੋ:- ਕਲੀਨਿਕ ਉੱਤੇ ਨੌਜਵਾਨ ਉੱਤੇ ਅਣਪਛਾਤਿਆਂ ਵੱਲੋਂ ਜਾਨਲੇਵਾ ਹਮਲਾ