ਚੰਡੀਗੜ੍ਹ: ਪੰਜਾਬ ਦੀ ਮਾਨ ਸਰਕਾਰ ਪੰਜਾਬ ਦੇ ਵਿਕਾਸ ਨੂੰ ਲੈ ਕੇ ਕਈ ਵੱਡੇ ਵੱਡੇ ਕਦਮ ਚੁੱਕ ਰਹੀ ਹੈ। ਇਸੇ ਦੇ ਚੱਲਦੇ ਮਾਨ ਸਰਕਾਰ ਵੱਲੋਂ ਸੂਬੇ ਵਿੱਚ ਆਪਣੀਆਂ ਟਰੇਨਾਂ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਜਲਦ ਹੀ ਰੇਲਵੇ ਤੋਂ ਤਿੰਨ ਮਾਲ ਗੱਡੀਆਂ ਖਰੀਦਣ ਦੀ ਗੱਲ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਣਕਾਰੀ ਦਿੱਤੀ ਗਈ ਹੈ।
ਤਿੰਨ ਟਰੇਨਾ ਖਰੀਦਣ ਨੂੰ ਤਿਆਰ ਸਰਕਾਰ: ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਵਿਜ਼ਨ ਪੰਜਾਬ ਪ੍ਰੋਗਰਾਮ ਦੌਰਾਨ ਵੱਖ-ਵੱਖ ਕੰਪਨੀਆਂ ਦੇ ਮੁਖੀਆਂ ਨਾਲ ਵਿਚਾਰ-ਵਟਾਂਦਰਾ ਕੀਤੀ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰੇਲਵੇ ਦੀ ਇੱਕ ਸਕੀਮ ਹੈ ਜਿਸ ਵਿੱਚ ਉਹ 3 ਫੀਸਦ ਉੱਤੇ ਲੋਨ ਦੇ ਦਿੰਦੀ ਹੈ। 350 ਕਰੋੜ ਦੀ ਇੱਕ ਮਾਲਗੱਡੀ ਮਿਲ ਜਾਂਦੀ ਹੈ। ਇੰਡਸਟਰੀ ਵਾਲੇ ਸਾਡੇ ਨਾਲ ਮਿਲ ਕੇ ਗੱਲ ਕਰਨ। ਉਨ੍ਹਾਂ ਕਿਹਾ ਕਿ ਉਹ ਤਿੰਨ ਟਰੇਨਾਂ ਖਰੀਦ ਲੈਣਗੇ।
-
Addressing the event organized by @Invest_Punjab & @Assocham4India under the banner of Vision Punjab, CM @BhagwantMann extended a Red carpet welcome to industrial tycoons for investment in state & reiterated the commitment of state govt to make it an industrial hub of country. pic.twitter.com/Xuec8QorlU
— Government of Punjab (@PunjabGovtIndia) August 26, 2022 " class="align-text-top noRightClick twitterSection" data="
">Addressing the event organized by @Invest_Punjab & @Assocham4India under the banner of Vision Punjab, CM @BhagwantMann extended a Red carpet welcome to industrial tycoons for investment in state & reiterated the commitment of state govt to make it an industrial hub of country. pic.twitter.com/Xuec8QorlU
— Government of Punjab (@PunjabGovtIndia) August 26, 2022Addressing the event organized by @Invest_Punjab & @Assocham4India under the banner of Vision Punjab, CM @BhagwantMann extended a Red carpet welcome to industrial tycoons for investment in state & reiterated the commitment of state govt to make it an industrial hub of country. pic.twitter.com/Xuec8QorlU
— Government of Punjab (@PunjabGovtIndia) August 26, 2022
ਪੰਜਾਬ ਬਣੇਗਾ ਪਹਿਲਾ ਸੂਬਾ: ਦੱਸ ਦਈਏ ਕਿ ਸੀਐੱਮ ਮਾਨ ਨੇ ਕਿਹਾ ਹੈ ਕਿ ਟਰੇਨਾਂ ਨੂੰ ਖਰੀਦਣ ਦੇ ਨਾਲ ਇਸਦਾ ਨਾਂ ਪੰਜਾਬ ਆਨ ਵ੍ਹੀਲਜ਼ ਹੋਵੇਗਾ। ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੋਵੇਗਾ ਜਿਸਦੀਆਂ ਆਪਣੀਆਂ ਮਾਲਗੱਡੀਆਂ ਹੋਣਗੀਆਂ। ਇਸ ਵਿੱਚ ਇੰਡਸਟਰੀ ਵਾਲਿਆਂ ਦੇ ਆਪਣੇ ਰੈਕ ਹੋਣਗੇ।
ਇੱਕ ਟਰੈਕਟਰ ਦਾ 25 ਹਜ਼ਾਰ ਕਿਰਾਇਆ: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਕੋਲ ਆਪਣਾ ਪੋਰਟ ਨਹੀਂ ਹੈ ਕਈ ਇੰਡਸਟਰੀ ਵਾਲੇ ਆਯਾਤ ਨਿਰਯਾਤ ਕਰਦੇ ਹਨ। ਸਭ ਤੋਂ ਨੇੜੇ ਦਾ ਪੋਰਟ ਕਾਂਡਲਾ ਹੈ। ਢੰਡਾਰੀ ਵਿੱਚ ਡ੍ਰਾਈਪੋਰਟ ਹੈ। ਪੋਰਟ ਤੱਕ ਇੱਕ ਟਰੈਕਟਰ ਲੈ ਜਾਣ ਦੇ ਲਈ ਅਸੀਂ 25 ਹਜ਼ਾਰ ਕਿਰਾਇਆ ਦੇਣਾ ਪਵੇਗਾ।
ਵਿਰੋਧੀਆਂ ’ਤੇ ਸਾਧੇ ਨਿਸ਼ਾਨਾ: ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਨੂੰ ਘੇਰਦੇ ਹੋਏ ਕਿਹਾ ਕਿ ਜੇਕਰ ਅਸੀਂ ਦੁਬਈ ਤੋਂ ਖਜੂਰ ਦੇ ਦਰੱਖਤ ਵੀ ਲਿਆਉਣੇ ਹਨ ਤਾਂ ਇਹ ਪੰਜਾਬ ਕਿਸ ਤਰ੍ਹਾਂ ਦਾ ਨਿਵੇਸ਼ ਹੈ? ਐਮਓਯੂ 'ਤੇ ਦਸਤਖਤ ਕੀਤੇ ਗਏ ਪਰ ਅੱਗੇ ਕੁਝ ਨਹੀਂ ਹੋਇਆ। ਮਾਨ ਨੇ ਕਿਹਾ ਕਿ ਕਹਿਣੀ ਤੇ ਕਰਨੀ ਇੱਕੋ ਜਿਹੀ ਹੋਣੀ ਚਾਹੀਦੀ ਹੈ।
ਇਹ ਵੀ ਪੜੋ: ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਵੱਡਾ ਧਮਾਕਾ, ਕਈ ਵਿਦਿਆਰਥੀ ਜ਼ਖਮੀ