ਇਸ ਸਬੰਧੀ ਕੈਬਨਿਟ ਮੰਤਰੀ ਨੇ ਇਹ ਭਰੋਸਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤਾ ਜਿਨ੍ਹਾਂ ਨੂੰ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਵੱਲੋਂ ਧਿਆਨ ਦਿਵਾਊ ਮਤੇ ਦਾ ਜਵਾਬ ਦੇਣ ਲਈ ਅਧਿਕਾਰਤ ਕੀਤਾ ਗਿਆ ਸੀ। ਦੱਸ ਦਈਏ, ਵਿਧਾਇਕ ਅਗਨੀਹੋਤਰੀ ਨੇ ਆਪਣੇ ਮਤੇ 'ਚ ਪੁਲਿਸ ਟ੍ਰੇਨਿੰਗ ਸੈਂਟਰ, ਜਹਾਨ ਖੇਡਾਂ, ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਨਵੇਂ ਭਰਤੀ ਮੁਲਾਜ਼ਮਾਂ ਨੂੰ ਵਾਹਨ ਚਲਾਉਣ ਦੀ ਸਿਖਲਾਈ ਨਾ ਹੋਣ ਬਾਰੇ ਗੱਲ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਜੇਕਰ ਚਾਰ ਪਹੀਆ ਵਾਹਨ ਡਰਾਇਵਿੰਗ ਸਿਖਲਾਈ ਪ੍ਰੋਗਰਾਮ ਮੁੱਢਲੇ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਲੋੜੀਂਦਾ ਸਾਜ਼ੋ-ਸਮਾਨ, ਸਿਖਲਾਈ ਅਮਲਾ ਅਤੇ ਸਿਖਲਾਈ ਦਾ ਸਮਾਂ ਵੀ ਵਧਾਉਣਾ ਪਵੇਗਾ ਜਿਸ ਦੀ ਸੰਭਾਵਨਾ ਸਰਕਾਰ ਵੱਲੋਂ ਘੋਖੀ ਜਾ ਰਹੀ ਹੈ।
ਪੁਲਿਸ ਦੀਆਂ ਨਵੀਆਂ ਭਰਤੀਆਂ ਨੂੰ ਚਾਰ ਪਹੀਆ ਵਾਹਨ ਦੀ ਸਿਖਲਾਈ ਸਬੰਧੀ ਹੋਵੇਗਾ ਵਿਚਾਰ- ਬ੍ਰਹਮ ਮਹਿੰਦਰਾ - ਵਿਧਾਨ ਸਭਾ ਬਜਟ ਇਜਲਾਸ
ਚੰਡੀਗੜ੍ਹ: ਵਿਧਾਨ ਸਭਾ ਦੇ ਬਜਟ ਇਜਲਾਸ ਦੇ ਤੀਜੇ ਦਿਨ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਪੁਲਿਸ 'ਚ ਹੋਣ ਵਾਲੀਆਂ ਨਵੀਆਂ ਭਰਤੀ ਮੁਲਾਜ਼ਮਾਂ ਨੂੰ ਚਾਰ ਪਹੀਆ ਵਾਹਨ ਚਲਾਉਣ ਦੀ ਸਿਖਲਾਈ ਦੇਣ ਸਬੰਧੀ ਸਰਕਾਰ ਵੱਲੋਂ ਵਿਚਾਰ ਕਰਨ ਦਾ ਭਰੋਸਾ ਦਿੱਤਾ।
ਇਸ ਸਬੰਧੀ ਕੈਬਨਿਟ ਮੰਤਰੀ ਨੇ ਇਹ ਭਰੋਸਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤਾ ਜਿਨ੍ਹਾਂ ਨੂੰ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਵੱਲੋਂ ਧਿਆਨ ਦਿਵਾਊ ਮਤੇ ਦਾ ਜਵਾਬ ਦੇਣ ਲਈ ਅਧਿਕਾਰਤ ਕੀਤਾ ਗਿਆ ਸੀ। ਦੱਸ ਦਈਏ, ਵਿਧਾਇਕ ਅਗਨੀਹੋਤਰੀ ਨੇ ਆਪਣੇ ਮਤੇ 'ਚ ਪੁਲਿਸ ਟ੍ਰੇਨਿੰਗ ਸੈਂਟਰ, ਜਹਾਨ ਖੇਡਾਂ, ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਨਵੇਂ ਭਰਤੀ ਮੁਲਾਜ਼ਮਾਂ ਨੂੰ ਵਾਹਨ ਚਲਾਉਣ ਦੀ ਸਿਖਲਾਈ ਨਾ ਹੋਣ ਬਾਰੇ ਗੱਲ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਜੇਕਰ ਚਾਰ ਪਹੀਆ ਵਾਹਨ ਡਰਾਇਵਿੰਗ ਸਿਖਲਾਈ ਪ੍ਰੋਗਰਾਮ ਮੁੱਢਲੇ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਲੋੜੀਂਦਾ ਸਾਜ਼ੋ-ਸਮਾਨ, ਸਿਖਲਾਈ ਅਮਲਾ ਅਤੇ ਸਿਖਲਾਈ ਦਾ ਸਮਾਂ ਵੀ ਵਧਾਉਣਾ ਪਵੇਗਾ ਜਿਸ ਦੀ ਸੰਭਾਵਨਾ ਸਰਕਾਰ ਵੱਲੋਂ ਘੋਖੀ ਜਾ ਰਹੀ ਹੈ।
qet35rh
Conclusion: