ਰੋਪੜ: ਨਗਰ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮੱਕੜ ਵੱਲੋਂ ਸ਼ਹਿਰ ਦੇ ਅਲੱਗ-ਅਲੱਗ ਇਲਾਕਿਆਂ ਵਿੱਚ ਹੜ੍ਹ ਨਾਲ ਹੋਏ ਨੁਕਸਾਨ ਗ੍ਰਸਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਮੱਕੜ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਸ਼ਹਿਰ ਵਿੱਚ ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾਅ ਹੋ ਗਿਆ ਪਰ ਕਈ ਸੜਕਾਂ ਰੁੜ੍ਹ ਗਈਆਂ 'ਤੇ ਲੋਕਾਂ ਦੇ ਮਕਾਨਾਂ ਵਿੱਚ ਪਾਣੀ ਭਰਨ ਕਾਰਨ ਲੋਕਾਂ ਦਾ ਨੁਕਸਾਨ ਹੋ ਗਿਆ।
ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਕੀਤੇ ਗਏ ਸਰਵੇ ਮੁਤਾਬਿਕ ਸ਼ਹਿਰ ਵਿੱਚ ਲੱਗਭਗ 2 ਕਰੋੜ ਰੁਪਏ ਦੇ ਕਰੀਬ ਨੁਕਸਾਨ ਦਾ ਅਨੁਮਾਨ ਹੈ। ਮੱਕੜ ਨੇ ਦੱਸਿਆ ਕਿ ਮੀਂਹ ਦੇ ਪਾਣੀ ਨਾਲ ਮਿੰਨੀ ਬਾਈਪਾਸ ਦਾ ਕੁਝ ਹਿੱਸਾ ਅਤੇ ਸਰਹਿੰਦ ਨਹਿਰ ਦੇ ਕਿਨਾਰੇ ਕਈ ਜਗ੍ਹਾ ਤੋਂ ਸੜਕਾਂ ਬੈਠ ਗਈਆਂ ਤੇ ਰੁੜ੍ਹ ਗਈਆਂ।
ਉਨ੍ਹਾਂ ਦੱਸਿਆ ਕਿ ਵਾਰਡ ਨੰ. 6 ਵਿੱਚ ਬਸੰਤ ਨਗਰ ਇਲਾਕੇ ਵਿੱਚ ਵੀ ਸੜਕਾਂ ਰੂੜਨ ਕਾਰਨ ਲੋਕਾਂ ਦੇ ਘਰਾਂ ਦੀਆਂ ਇਮਾਰਤਾਂ ਦਾ ਵੀ ਨੁਕਸਾਨ ਹੋਇਆ ਹੈ। ਪਰਮਾਰ ਹਸਪਤਾਲ ਦੇ ਨੇੜੇ ਅਜੀਤ ਸਿੰਘ ਦੇ ਘਰ ਵਿੱਚ ਅਤੇ ਪਬਲਿਕ ਕਲੋਨੀ ਦੇ ਕੁਝ ਘਰਾਂ ਵਿੱਚ ਪਾਣੀ ਵੜਨ ਕਰਕੇ ਲੋਕਾਂ ਦੇ ਘਰਾਂ ਦਾ ਸਾਮਾਨ ਖ਼ਰਾਬ ਹੋ ਗਿਆ। ਉਨ੍ਹਾਂ ਨੇ ਜਿਲ੍ਹਾਂ ਪ੍ਰਸ਼ਾਸ਼ਨ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੁਕਸਾਨ ਗ੍ਰਸਤ ਸੜਕਾਂ ਲਈ ਤੁਰੰਤ ਫੰਡ ਜਾਰੀ ਕੀਤੇ ਜਾਣ 'ਤੇ ਜਿਨ੍ਹਾਂ ਗਰੀਬ ਪਰਿਵਾਰਾਂ ਦਾ ਨੁਕਸਾਨ ਹੋਇਆ ਹੈ ਉਨ੍ਹਾਂ ਨੂੰ ਮੁਆਵਜਾ ਦਿੱਤਾ ਜਾਵੇ।
ਇਹ ਵੀ ਪੜੋ: ਕੀ ਵਿਦਿਆਰਥੀ ਯੂਨੀਅਨਾਂ ਵਿਦਿਆਰਥੀ ਮੁੱਦਿਆ ਮੌਕੇ ਹੋਣਗੀਆਂ ਇੱਕਠੀਆਂ?
ਉਨ੍ਹਾਂ ਦੱਸਿਆ ਕਿ ਕਿਨਾਰੇ ਤੋਂ ਉਜੜੇ ਗਰੀਬ ਲੋਕਾਂ ਲਈ ਵੀ ਮੁੜ ਵਸੇਵੇ ਮੰਗ ਕਰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਚਾਹੇ ਤਾਂ ਉਨਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾਂ ਤਹਿਤ ਬੇਘਰੇ ਲੋਕਾਂ ਨੂੰ ਮਕਾਨ ਬਣਾ ਕੇ ਦਿੱਤੇ ਜਾਂ ਸਕਦੇ ਹਨ।