ETV Bharat / city

ਨੌਕਰੀਆਂ ਦੇਣ ਦਾ ਮਾਮਲਾ: ਫਤਿਹਜੰਗ ਬਾਜਵਾ ਨੇ ਆਪਣਿਆਂ ਤੇ ਵਿਰੋਧੀਆਂ ਨੂੰ ਘੇਰਿਆ - ਹਰੀਸ਼ ਰਾਵਤ

ਸਰਕਾਰ ਵੱਲੋਂ ਨੌਕਰੀਆਂ ਦੇਣ ਦੇ ਮਸਲੇ ਨੂੰ ਲੈਕੇ ਫਤਿਹਜੰਗ ਬਾਜਵਾ ਦਾ ਬਿਆਨ ਸਾਹਮਣੇ ਆਇਆ ਹੈ। ਬਾਜਵਾ ਨੇ ਕਿਹਾ ਸਰਾਰਤੀ ਅਨਸਰ ਸਾਥੀਆਂ ਨੇ ਮੰਤਰੀ ਮੰਡਲ ਦੇ ਵਿੱਚ ਆਉਣ ਦੇ ਲਈ ਅਜਿਹਾ ਕੀਤਾ ਹੈ। ਇਸ ਦੌਰਾਨ ਉਨ੍ਹਾਂ ਵਿਰੋਧੀਆਂ ਤੇ ਵੀ ਜੰਮਕੇ ਨਿਸ਼ਾਨਾ ਸਾਧਿਆ ਹੈ । ਬਾਜਵਾ ਨੇ ਕਿਹਾ ਕਿ ਕੁਝ ਬੋਲਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ।

ਫਤਿਹਜੰਗ ਬਾਜਵਾ ਨੇ ਆਪਣਿਆਂ ਤੇ ਵਿਰੋਧੀਆਂ ਨੂੰ ਘੇਰਿਆ

author img

By

Published : Jun 24, 2021, 2:29 PM IST

ਚੰਡੀਗੜ੍ਹ: ਸਰਕਾਰ ਵੱਲੋਂ ਵਿਧਾਇਕਾਂ ਦੇ ਬੇਟਿਆਂ ਨੂੰ ਦਿੱਤੀਆਂ ਨੌਕਰੀਆਂ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਸ ਮਸਲੇ ਨੂੰ ਲੈਕੇ ਲਗਾਤਾਰ ਆਪਣਿਆਂ ਤੇ ਵਿਰੋਧੀ ਪਾਰਟੀਆਂ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਨੂੰ ਲੈਕੇ ਫਤਿਹਜੰਗ ਬਾਜਵਾ ਦੇ ਵੱਲੋਂ ਆਪਣੇ ਬੇਟੇ ਅਰਜੁਨ ਬਾਜਵਾ ਤੇ ਕੁੰਵਰ ਪ੍ਰਤਾਪ ਸਿੰਘ ਬਾਜਵਾ ਨਾਲ ਇੱਕ ਪ੍ਰੈੱਸ ਵਾਰਤਾ ਕੀਤੀ । ਇਸ ਦੌਰਾਨ ਫਤਿਹ ਜੰਗ ਬਾਜਵਾ ਦੇ ਬੇਟੇ ਅਰਜੁਨ ਬਾਜਵਾ ਦਾ ਬਿਆਨ ਸਾਹਮਣੇ ਆਇਆ ਹੈ। ਅਰਜੁਨ ਬਾਜਵਾ ਦਾ ਕਹਿਣੈ ਕਿ ਉਹ ਅਜਿਹੀਆਂ 100 ਨੌਕਰੀਆਂ ਛੱਡਣ ਦੇ ਲਈ ਤਿਆਰ ਹੈ। ਇਸ ਦੌਰਾਨ ਉਸ ਵੱਲੋਂ ਵਿਰੋਧੀਆਂ ਦੇ ਨਾਲ ਕਾਂਗਰਸ ਲੀਡਰਸ਼ਿੱਪ ਤੇ ਵੀ ਕਈ ਸਵਾਲ ਚੁੱਕੇ । ਉਨ੍ਹਾਂ ਕਿਹਾ ਕਿ ਉਸਦੇ ਦਾਦਾ ਜੀ ਦੀ ਸ਼ਹਾਦਤ ਤੇ ਅਜਿਹੀ ਗੰਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਇਸਦੇ ਨਾਲੀ ਹੀ ਉਨ੍ਹਾਂ ਮੰਗ ਕੀਤੀ ਹੈ ਕਿ ਇਸ ਤੋਂ ਪਹਿਲਾਂ ਜੋ 1300 ਨੌਕਰੀਆਂ ਲੈ ਚੁੱਕੇ ਹਨ ਉਨ੍ਹਾਂ ਦੀਆਂ ਡਿਗਰੀਆਂ ਦੀ ਜਾਂਚ ਹੋਣੀ ਚਾਹੀਦੀ ਹੈ।

ਇਸ ਦੌਰਾਨ ਫਤਿਹਜੰਗ ਬਾਜਵਾ ਦਾ ਵੀ ਬਿਆਨ ਸਾਹਮਣੇ ਆਇਆ ਹੈ। ਬਾਜਵਾ ਨੇ ਕਿਹਾ ਸਰਾਰਤੀ ਅਨਸਰ ਸਾਥੀਆਂ ਨੇ ਮੰਤਰੀ ਮੰਡਲ ਦੇ ਵਿੱਚ ਆਉਣ ਦੇ ਲਈ ਅਜਿਹਾ ਕੀਤਾ ਹੈ। ਇਸ ਦੌਰਾਨ ਉਨ੍ਹਾਂ ਵਿਰੋਧੀਆਂ ਤੇ ਵੀ ਜੰਮਕੇ ਨਿਸ਼ਾਨਾ ਸਾਧਿਆ ਹੈ । ਬਾਜਵਾ ਨੇ ਕਿਹਾ ਕਿ ਕੁਝ ਬੋਲਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ।

ਫਤਿਹਜੰਗ ਬਾਜਵਾ ਨੇ ਜਾਖੜ ਤੇ ਵਰ੍ਹਦਿਆਂ ਕਿਹਾ ਕਿ ਜਾਖੜ ਦਾ ਭਰਾ ਪੰਜਾਬ ਫਾਰਮਰ ਕਮਿਸ਼ਨ ਦਾ ਚੇਅਰਮੈਨ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਤ੍ਰਿਪਤ ਰਾਜਿੰਦਰ ਬਾਜਵਾ ਤੇ ਸੁਖਬਿੰਦਰ ਸਿੰਘ ਸਰਕਾਰੀਆਂ ਦੇ ਭਤੀਜਿਆਂ ਦੇ ਜ਼ਿਲ੍ਹਾ ਪ੍ਰੀਸ਼ਦ ਚ ਹੋਣ ਬਾਰੇ ਵੀ ਅਹਿਮ ਬਿਆਨ ਦਿੱਤਾ ਗਿਆ।ਬਾਜਵਾ ਨੇ ਕਿਹਾ ਕਿ ਇਨ੍ਹਾਂ ਦੇ ਵੱਲੋਂ ਕੈਪਟਨ ਦਾ ਫੈਸਲੇ ਦੇ ਵਿਰੋਧ ਕੀਤਾ ਗਿਆ ਹੈ।

ਇੱਥੇ ਜਿਕਰਯੋਗ ਹੈ ਕਿ ਪਿਛਲੇ ਦਿਨੀਂ ਵਿਧਾਇਕਾਂ ਦੇ ਬੇਟਿਆਂ ਨੂੰ ਦਿੱਤੀਆਂ ਨੌਕਰੀਆਂ ਦੇ ਮਸਲੇ ਤੇ ਕਾਂਗਰਸ ਦੇ ਸੀਨੀਅਰ ਆਗੂ ਹਰੀਸ਼ ਰਾਵਤ ਨੇ ਕਿਹਾ ਸੀ ਕਿ ਉਹ ਨੌਕਰੀਆਂ ਨਹੀਂ ਲੈਣਗੇ ਜਿਸ ਤੋਂ ਬਾਅਦ ਅੱਜ ਫਤਿਹਜੰਗ ਬਾਜਵਾ ਨੇ ਆਪਣੇ ਬੇਟਿਆਂ ਸਮੇਤ ਪ੍ਰੈੱਸ ਵਾਰਤਾ ਕਰ ਜਿੱਥੇ ਨੌਕਰੀਆਂ ਨਾ ਲੈਣ ਦੀ ਗੱਲ ਕਹੀ ਉੱਥੇ ਹੀ ਆਪਣਿਆਂ ਤੇ ਵੀ ਨਿਸ਼ਾਨੇ ਸਾਧੇ ਗਏ।

ਇਹ ਵੀ ਪੜ੍ਹੋ:Punjab Congress Conflict: ਕੈਪਟਨ ਦੇ OSD ਨੇ ਹਾਈਕਮਾਂਡ ਨੂੰ ਝਾੜ ਪਾਉਣ ਵਾਲੀ ਪੋਸਟ ਕੀਤੀ ਰੀ-ਐਡੀਟ

ETV Bharat Logo

Copyright © 2024 Ushodaya Enterprises Pvt. Ltd., All Rights Reserved.