ਚੰਡੀਗੜ੍ਹ: 32 ਕਿਸਾਨ ਜਥੇਬੰਦੀਆਂ (Farmers' organizations) ਵੱਲੋਂ ਮੁੱਖ ਮੰਤਰੀ (Chief Minister) ਚਰਨਜੀਤ ਸਿੰਘ ਚੰਨੀ (Charanjit Singh Channi) ਨਾਲ ਮੁਲਾਕਾਤ ਕੀਤੀ ਜਾਵੇਗਾ। ਇਹ ਮੁਲਾਕਾਤ ਪੰਜਾਬ ਭਵਨ ਵਿੱਚ ਕਰੀਬ 11 ਵਜੇ ਹੋਵੇਗੀ।
ਇਹ ਵੀ ਪੜੋ: ਕਿਸਾਨਾਂ ਨੂੰ ਲੈਕੇ SGPC ਪ੍ਰਧਾਨ ਦੀ PM ਮੋਦੀ ਨੂੰ ਅਪੀਲ
ਮੁੱਖ ਮੰਤਰੀ ਨਾਲ ਮਿਲਣ ਤੋਂ ਪਹਿਲਾਂ ਕਿਸਾਨਾਂ ਦੀ ਬੈਠਕ
ਕਿਸਾਨ ਜਥੇਬੰਦੀਆਂ (Farmers' organizations) ਵੱਲੋਂ ਮੁੱਖ ਮੰਤਰੀ (Chief Minister) ਚਰਨਜੀਤ ਸਿੰਘ ਚੰਨੀ (Charanjit Singh Channi) ਨਾਲ ਮੁਲਾਕਾਤ ਕਰਨ ਤੋਂ ਪਹਿਲਾ ਮੀਟਿੰਗ ਕੀਤੀ ਗਈ। ਇਸ ਦੌਰਾਨ ਕਿਸਾਨਾਂ ਵੱਲੋਂ ਮੁੱਖ ਮੰਤਰੀ ਦੇ ਸਾਹਮਣੇ ਕਿਹੜੇ-ਕਿਹੜੇ ਸਵਾਲ ਖੜ੍ਹੇ ਕਰਨੇ ਹਨ, ਕਿਹੜੇ-ਕਿਹੜੇ ਮੁੱਦਿਆਂ 'ਤੇ ਚਰਚਾ ਹੋਣੀ ਹੈ, ਇਸ 'ਤੇ ਚਰਚਾ ਕੀਤੀ ਗਈ।
ਕਿਸਾਨ ਇਹ ਚੁੱਕਣਗੇ ਮੁੱਦੇ
ਦੱਸ ਦਈਏ ਕਿ ਕਿਸਾਨ ਜਥੇਬੰਦੀਆਂ (Farmers' organizations) ਮੁੱਖ ਮੰਤਰੀ (Chief Minister) ਚਰਨਜੀਤ ਸਿੰਘ ਚੰਨੀ (Charanjit Singh Channi) ਨਾਲ ਮੁਲਾਕਾਤ ਕਰ ਡੀ.ਏ.ਪੀ ਦੀ ਢੁਕਵੀਂ ਅਤੇ ਸਮੇਂ ਸਿਰ ਸਪਲਾਈ, ਝੋਨੇ ਦੀ ਖਰੀਦ, ਮੁਆਵਜ਼ੇ ਦੀ ਜਲਦੀ ਅਦਾਇਗੀ ਅਤੇ ਰੁਜ਼ਗਾਰ ਦਾ ਪ੍ਰਬੰਧ ਕਰਨ ਸਬੰਧੀ ਚਰਚਾ ਕਰਨਗੇ।
ਸ਼ਹੀਦਾਂ ਦੇ ਪਰਿਵਾਰਾਂ ਨਾਲ ਮੁਲਾਕਾਤ
ਮੁੱਖ ਮੰਤਰੀ (Chief Minister) ਚਰਨਜੀਤ ਸਿੰਘ ਚੰਨੀ (Charanjit Singh Channi) ਨਾਲ ਮੁਲਾਕਾਤ ਤੋਂ ਬਾਅਦ ਕਿਸਾਨ ਜਥੇਬੰਦੀਆਂ (Farmers' organizations) ਵੱਲੋਂ ਕਿਸਾਨ ਅੰਦੋਲਨ ਦੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਜਾਵੇਗੀ।
ਇਹ ਵੀ ਪੜੋ: ਚੜੂਨੀ ਦੇ ਪੰਜਾਬ ਵਿਧਾਨ ਸਭਾ ਚੋਣਾਂ ’ਚ ਉਮੀਦਵਾਰ ਉਤਾਰਨ ਦੇ ਬਿਆਨ ’ਤੇ ਭਖੀ ਸਿਆਸਤ
ਕਿਸਾਨ ਜਥੇਬੰਦੀਆਂ ਕਰਨਗੇ ਪ੍ਰੈਸ ਕਾਨਫਰੰਸ
ਸ਼ਹੀਦਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਦੇ ਮਗਰੋਂ ਕਿਸਾਨ ਜਥੇਬੰਦੀਆਂ (Farmers' organizations) ਵੱਲੋਂ 4 ਵਜੇ ਦੇ ਕਰੀਬ ਪ੍ਰੈਸ ਕਾਨਫੰਰਸ ਕੀਤੀ ਜਾਵੇਗੀ, ਇਹ ਪ੍ਰੈਸ ਕਾਨਫਰੰਸ ਕਿਸਾਨ ਭਵਨ ਹੋਵੇਗੀ।
ਦੱਸ ਦਈਏ ਕਿ ਪੰਜਾਬ ਵਿੱਚ ਕਣਕ ਦੀ ਬਿਜਾਈ ਜੋਰਾਂ ’ਤੇ ਚੱਲ ਰਹੀ ਹੈ, ਪਰ ਕਿਸਾਨਾਂ ਨੂੰ ਡੀਏਪੀ ਨਹੀਂ ਮਿਲ ਰਿਹਾ ਹੈ ਜਿਸ ਕਾਰਨ ਕਿਸਾਨ ਹਰ ਰੋਜ਼ ਪੰਜਾਬ ਸਰਕਾਰ (Government of Punjab) ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ, ਉਥੇ ਹੀ ਹੁਣ ਕਿਸਾਨ ਜਥੇਬੰਦੀਆਂ (Farmers' organizations) ਵੱਲੋਂ ਕਿਸਾਨਾਂ ਦੀਆਂ ਮੁਸ਼ਕਿਲਾ ਹੱਲ ਕਰਨ ਲਈ ਪੰਜਾਬ ਸਰਕਾਰ (Government of Punjab) ਨਾਲ ਮੁਲਾਕਾਤ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਪੰਜਾਬ ਕੈਬਨਿਟ ਦੀ ਬੈਠਕ 'ਚ ਲਏ ਵੱਡੇ ਫੈਸਲੇ