ਚੰਡੀਗੜ੍ਹ: ਦੇਸ਼ ਦੇ ਗਣਤੰਤਰ ਦਿਵਸ ਵਾਲੇ ਦਿਨ ਰਾਜਧਾਨੀ ਵਿੱਚ ਕੁਝ ਅਜਿਹੀ ਘਟਨਾਵਾਂ ਵਾਪਰੀਆਂ, ਜਿਸ ਨੂੰ ਲੈ ਕੇ ਲੋਕਾਂ ਵੱਲੋਂ ਵੱਖ ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਇਸ ਅਹਿਮ ਮੁੱਦੇ ’ਤੇ ਬੀਜੇਪੀ ਸੀਨੀਅਰ ਆਗੂ ਸਤਪਾਲ ਜੈਨ ਨੇ ਕਿਹਾ ਕਿ ਇਸ ਘਟਨਾ ਦਾ ਪਸ਼ਚਾਤਾਪ ਤਾਂ ਹੀ ਹੋ ਸਕਦਾ ਹੈ ਜੇਕਰ ਕਿਸਾਨ ਆਗੂ ਸਰਕਾਰ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕਰਨ।
ਬੀਜੇਪੀ ਦੇ ਸੀਨੀਅਰ ਆਗੂ ਸਤਪਾਲ ਜੈਨ ਨੇ ਕਿਹਾ ਕਿ ਕੱਲ ਜੋ ਕੁਝ ਵੀ ਹੋਇਆ ਉਹ ਬੇਹੱਦ ਸ਼ਰਮਨਾਕ ਹੈ। ਦੇਸ਼ ਦੇ ਇਤਿਹਾਸ ਦਾ ਸਭ ਤੋਂ ਸ਼ਰਮਨਾਕ ਦਿਨ ਸਾਬਿਤ ਹੋਇਆ ਹੈ, ਜਿਸ ਕਾਰਨ ਵਿਸ਼ਵ ਭਰ ਵਿਚ ਭਾਰਤ ਦੀ ਕਾਫ਼ੀ ਬਦਨਾਮੀ ਹੋਈ ਹੈ। ਇੱਥੇ ਤੱਕ ਕਿ ਪਾਕਿਸਤਾਨ ਨੇ ਆਪਣੇ ਟਵਿੱਟਰ ਹੈਂਡਲ ਵਿੱਚ ਇਹ ਦਿਖਾਇਆ ਕਿ ਭਾਰਤ ਵਿੱਚ 26 ਜਨਵਰੀ ਵਾਲੇ ਦਿਨ ਕਿਵੇਂ ਹਿੰਸਾ ਭੜਕੀ ਤੇ ਖਾਲਿਸਤਾਨੀ ਝੰਡਾ ਫਹਿਰਾਇਆ ਗਿਆ।
ਕੌਮੀ ਝੰਡੇ ਦਾ ਅਪਮਾਨ ਕਰਨ ਵਾਲੇ ਨੂੰ ਹੋ ਸਕਦੀ ਹੈ ਤਿੰਨ ਸਾਲ ਦੀ ਸਜ਼ਾ
ਸੱਤਪਾਲ ਜੈਨ ਨੇ ਕਿਹਾ ਕਿ ਲਾਲ ਕਿਲ੍ਹਾ ਰਾਸ਼ਟਰੀ ਧਰੋਹਰ ਹੈ ਤੇ ਉਥੇ ਤਿਰੰਗੇ ਤੋਂ ਇਲਾਵਾ ਹੋਰ ਕੋਈ ਝੰਡਾ ਨਹੀਂ ਲਗਾਇਆ ਜਾ ਸਕਦਾ। ਕੱਲ੍ਹ ਤਿਰੰਗੇ ਨਾਲ ਜੋ ਕੁਝ ਵੀ ਹੋਇਆ ਹੈ। ਕੋਈ ਉਸ ਨੂੰ ਸੁੱਟ ਰਿਹਾ ਹੈ ਕੋਈ ਉਸ ਨੂੰ ਗਲਤ ਤਰੀਕੇ ਨਾਲ ਫੜ ਰਿਹਾ ਹੈ ਤੇ ਇਹ ਸਾਰਾ ਜਿਹੜਾ ਏ ਕਾਨੂੰਨੀ ਦਾਇਰੇ ਦੇ ਵਿੱਚ ਗ਼ਲਤ ਤੇ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਤਿੰਨ ਸਾਲ ਦੀ ਸਜ਼ਾ ਦਾ ਪ੍ਰਾਵਧਾਨ ਵੀ ਇਸ ਵਿੱਚ ਹੈ।
ਦੇਸ਼ ਦਾ ਕੋਈ ਵੀ ਨਾਗਰਿਕ ਕਿਸੇ ਵੀ ਆਗੂ ਨਾਲ ਫ਼ੋਟੋ ਖਿੱਚਵਾ ਸਕਦੈ
ਗਣਤੰਤਰ ਦਿਵਸ ਮੌਕੇ ਹੋਈ ਹਿੰਸਾ ਮਾਮਲੇ ’ਚ ਦੀਪ ਸਿੱਧੂ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈੇ। ਦੀਪ ਸਿੱਧੂ ਬਾਰੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਦਿਓਲ ਪਰਿਵਾਰ ਦੇ ਨਜ਼ਦੀਕ ਤੇ ਫੋਟੋਜ਼ ਵੀ ਵਾਇਰਲ ਹੋ ਰਹੀਆਂ ਹਨ। ਇਸ ਨੂੰ ਲੈ ਕੇ ਸਤਪਾਲ ਜੈਨ ਨੇ ਕਿਹਾ ਕਿ ਦੇਸ਼ ਵਿੱਚ ਅਜਿਹਾ ਕੋਈ ਲੀਡਰ ਨਹੀਂ ਹੈ ਕਿ ਉਸ ਦੇ ਨਾਲ ਕੋਈ ਮਿਲ ਨਹੀਂ ਸਕਦਾ ਫੋਟੋਆਂ ਨਹੀਂ ਖਿੱਚਵਾ ਸਕਦਾ। ਸੰਨੀ ਦਿਓਲ ਸਪੱਸ਼ਟ ਕਹਿ ਚੁੱਕੇ ਨੇ ਕਿ ਉਨ੍ਹਾਂ ਦਾ ਦੀਪ ਸਿੱਧੂ ਦੇ ਨਾਲ ਕੋਈ ਵੀ ਸੰਪਰਕ ਨਹੀਂ ਹੈ ਤੇ ਰਾਜਨੀਤੀ ਦੇ ਵਿਚ ਬਦਨਾਮ ਜ਼ਰੂਰ ਕੀਤਾ ਜਾਂਦਾ ਹੈ।