ETV Bharat / city

ਪੰਜਾਬੀ ਦੇ ਉੱਘੇ ਗੀਤਕਾਰ ਦੇਵ ਥਰੀਕੇ ਵਾਲਾ ਨਹੀਂ ਰਹੇ - Famous lyricist Dev Tharike dies

ਪੰਜਾਬੀ ਗੀਤਕਾਰੀ ਦੇ ਬੋਹੜ ਮੰਨੇ ਜਾਂਦੇ ਦੇਵ ਥਰੀਕਿਆ ਵਾਲੇ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਇਸ ਤਰ੍ਹਾਂ ਦੇ ਗਾਇਕ ਦਾ ਚਲ਼ੇ ਜਾਣਾ ਪੰਜਾਬੀ ਗਾਇਕੀ ਨੂੰ ਪੂਰਾ ਨਾ ਹੋਣ ਵਾਲਾ ਘਾਟਾ ਹੈ।

ਪੰਜਾਬੀ ਦੇ ਉੱਘੇ ਗੀਤਕਾਰ ਦੇਵ ਥਰੀਕਿਆ ਵਾਲਾ ਨਹੀਂ ਰਹੇ

author img

By

Published : Jan 25, 2022, 12:39 PM IST

Updated : Jan 25, 2022, 12:58 PM IST

ਚੰਡੀਗੜ੍ਹ: ਪੰਜਾਬੀ ਗੀਤਕਾਰੀ ਦੇ ਬੋਹੜ ਮੰਨੇ ਜਾਂਦੇ ਦੇਵ ਥਰੀਕਿਆ ਵਾਲੇ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਇਸ ਤਰ੍ਹਾਂ ਦੇ ਗਾਇਕ ਦਾ ਚਲ਼ੇ ਜਾਣਾ ਪੰਜਾਬੀ ਗਾਇਕੀ ਨੂੰ ਪੂਰਾ ਨਾ ਹੋਣ ਵਾਲਾ ਘਾਟਾ ਹੈ।

ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਸਵੇਰੇ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ। ਦੇਵ ਥਰੀਕਿਆ ਵਾਲਾ ਨੇ ਕੁਲਦੀਪ ਮਾਣਕ, ਅਤੇ ਹੋਰ ਕਈ ਗਾਇਕਾਂ ਨੂੰ ਬੋਲ ਦਿੱਤੇ।

ਕਿੱਥੋ ਦੇ ਸੀ ਦੇਵ ਥਰੀਕਿਆ ਵਾਲੇ

ਜ਼ਿਲ੍ਹਾ ਲੁਧਿਆਣਾ ਦੇ ਥਰੀਕਾ ਪਿੰਡ ਦੇ ਰਹਿਣ ਵਾਲੇ ਸੀ ਦੇਵ ਥਕੀਰੇ ਵਾਲਾ। 9 ਸਤੰਬਰ 1939 ਨੂੰ ਪਿੰਡ ਥਰੀਕੇ ਵਿੱਚ ਦੇਵ ਜੀ ਦਾ ਜਨਮ ਹੋਇਆ। ਮਾਪਿਆ ਨੇ ਉਹਨਾਂ ਦਾ ਨਾਮ ਹਰਦੇਵ ਸਿੰਘ ਦਿਲਗੀਰ ਰੱਖਿਆ ਸੀ, ਉਹਨਾਂ ਨੇ ਪੰਜਾਬੀ ਵਿੱਚ ਲੋਕ ਗੀਤ, ਕਥਾਵਾਂ ਅਤੇ ਹੋਰ ਵੰਨਗੀਆਂ ਵੀ ਲਿਖੀਆਂ।

ਉਹਨਾਂ ਦਾ ਪੰਜਾਬ ਵਿੱਚ ਬਹੁਤ ਸਨਮਾਨ ਹੋਇਆ। ਉਹਨਾਂ ਦੇ ਨਾਮ 'ਤੇ ਇੰਗਲੈਂਡ ਵਿੱਚ ਇੱਕ ਸੁਸਾਇਟੀ ਬਨਾਈ ਗਈ ਹੈ, ਉਹ ਸੁਸਾਇਟੀ ਪੰਜਾਬੀ ਤੋਂ ਗਏ ਹੋਏ ਕੱਬਡੀ ਖਿਡਾਰੀ, ਗਾਇਕ ਆਦਿ ਦਾ ਚੰਗਾ ਸਨਮਾਨ ਕਰਦੀ ਹੈ। ਉਸ ਸੁਸਾਇਟੀ ਨੇ ਦੇਵ ਜੀ ਦੀ ਸਾਲਾਨਾ ਪੈਨਸ਼ਨ ਵੀ ਲਾਈ ਹੋਈ ਹੈ।

Last Updated : Jan 25, 2022, 12:58 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.