ਚੰਡੀਗੜ੍ਹ: ਭਲਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਵਿੱਚ ਸਾਲ 2021-22 ਦਾ ਬਜਟ ਪੇਸ਼ ਕਰੇਗੀ ਜਿਸ ਤੋਂ ਆਮ ਲੋਕਾਂ ਕਾਫੀ ਉਮੀਦਾਂ ਹਨ। ਇਸ ਬਜਟ ਤੋਂ ਮਹਿਲਾ ਵਰਗ ਨੂੰ ਵੀ ਕਾਫੀ ਆਸਾਂ ਹਨ। ਸਾਲ 2021 ਦੇ ਬਜਟ ਦੇ ਸਬੰਧ ਵਿੱਚ ਈਟੀਵੀ ਭਾਰਤ ਨੇ ਮਹਿਲਾਵਾਂ ਨਾਲ ਖ਼ਾਸ ਗੱਲਬਾਤ ਕੀਤੀ। ਮਹਿਲਾਵਾਂ ਨੇ ਕਿਹਾ ਕਿ ਜਿਹੜਾ ਵੀ ਬਜਟ ਆਵੇ ਉਹ ਕਿਚਨ ਫ੍ਰੈਂਡਲੀ ਹੋਣਾ ਚਾਹੀਦਾ ਹੈ।
ਮਹਿਲਾਵਾਂ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦੌਰਾਨ ਕੰਮਕਾਜ ਵਾਲੇ ਅਦਾਰੇ ਬੰਦ ਰਹੇ ਹਨ ਪਰ ਕਿਚਨ ਉਨ੍ਹਾਂ ਦੀ ਰੋਜ਼ਾਨਾ ਖੁੱਲ੍ਹੀ ਹੈ। ਕੰਮ ਕਾਰਜ ਵਾਲੇ ਅਦਾਰਿਆਂ ਦੇ ਬੰਦ ਰਹਿਣ ਨਾਲ ਉਨ੍ਹਾਂ ਦੀ ਆਮਦਨ ਦੇ ਸਾਰੇ ਰਾਹ ਬੰਦ ਹੋ ਗਏ ਸਨ ਜਿਸ ਕਾਰਨ ਉਨ੍ਹਾਂ ਨੂੰ ਆਪਣੇ ਘਰ ਦਾ ਗੁਜ਼ਾਰਾ ਕਰਨ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਮਹਾਂਮਾਰੀ ਦੌਰਾਨ ਕਾਫ਼ੀ ਜ਼ਿਆਦਾ ਮਹਿੰਗਾਈ ਹੋ ਗਈ, ਮਹਿੰਗਾਈ ਹੋਣ ਨਾਲ ਮਿਡਲ ਕਲਾਸ ਲੋਕ ਤਾਂ ਪ੍ਰਭਾਵਿਤ ਹੋਏ ਹਨ ਨਾਲ ਹੀ ਗ਼ਰੀਬ ਲੋਕ ਜ਼ਿਆਦਾ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਆਮ ਆਦਮੀ ਦੀ ਗੱਲ ਹੁੰਦੀ ਹੈ ਤਾਂ ਬਜਟ ਵੀ ਆਮ ਲੋਕਾਂ ਮੁਤਾਬਕ ਹੋਣਾ ਚਾਹੀਦੀ ਹੈ।
ਉੱਥੇ ਦੂਜੇ ਪਾਸੇ ਮਹਿਲਾ ਨੇ ਕਿਹਾ ਕਿ ਬਜਟ ਕਿਸਾਨ ਪੱਖੀ ਹੋਣਾ ਚਾਹੀਦਾ ਹੈ ਕਿਉਂਕਿ ਕਿਸਾਨ ਦਿੱਲੀ ਦੇ ਵਿੱਚ ਸੰਘਰਸ਼ ਕਰ ਰਹੇ ਹਨ। ਅਜਿਹੇ ਵਿੱਚ ਜੇਕਰ ਕਿਸਾਨ ਆਪਣੇ ਘਰ ਨਹੀਂ ਮੁੜਨਗੇ ਤਾਂ ਕਿਵੇਂ ਫ਼ਸਲ ਉਗਾਉਣਗੇ ਅਤੇ ਸਾਡੀ ਰਸੋਈ ਕਿਵੇਂ ਚੱਲੇਗੀ। ਇਸ ਕਰਕੇ ਸਰਕਾਰ ਨੂੰ ਉਨ੍ਹਾਂ ਬਾਰੇ ਵੀ ਸੋਚਣਾ ਚਾਹੀਦਾ ਹੈ।