ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਦੌਰਾਨ ਹੱਥਾਂ ਨੂੰ ਸੈਨੇਟਾਈਜ਼ ਰੱਖਣ, ਮੂੰਹ ਹੱਥ ਢੱਕ ਕੇ ਰੱਖਣ ਲਈ ਕਿਹਾ ਗਿਆ ਹੈ ਤਾਂ ਜੋ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਲੌਕਡਾਊਨ ਖੁੱਲਣ ਮਗਰੋਂ ਸੈਨੇਟਾਈਜੇਸ਼ਨ ਲਈ ਵੱਡੀ ਮਾਤਰਾ 'ਚ ਡਿਸ ਇਨਫੈਕਟਿਡ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ਦਾ ਇਸਤੇਮਾਲ ਦੁਕਾਨਾਂ, ਸ਼ਾਪਿੰਗ ਮਾਲ, ਬੱਸਾਂ ਤੇ ਹੋਰਨਾਂ ਚੀਜਾਂ ਨੂੰ ਸੈਨੇਟਾਈਜ਼ ਕਰਨ ਲਈ ਵੀ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਈ ਥਾਵਾਂ 'ਤੇ ਸੈਨੇਟਾਈਜ਼ਰ ਟਨਲਜ਼ 'ਤੇ ਪੂਰੀ ਤਰ੍ਹਾਂ ਲੋਕਾਂ ਨੂੰ ਸੈਨੇਟਾਈਜ਼ ਕਰਨ ਲਈ ਡਿਸ ਇਨਫੈਕਟਿਡ ਦਾ ਵੱਡੀ ਮਾਤਰਾ 'ਚ ਇਸਤੇਮਾਲ ਹੋ ਰਿਹਾ ਹੈ।
ਇਸ ਦੇ ਇਸਤੇਮਾਲ ਨੂੰ ਲੈ ਕੇ ਪਬਲਿਕ ਹੈਲਥ ਡਿਪਾਰਟਮੈਂਟ ਪੀਜੀਆਈ ਦੇ ਪ੍ਰੋਫੈਸਰ ਅਰੁਣ ਅਗਰਵਾਲ ਨੇ ਖ਼ਾਸ ਜਾਣਕਾਰੀ ਸਾਂਝਾ ਕੀਤੀ ਹੈ। ਪ੍ਰੋ. ਅਰੁਣ ਅਗਰਵਾਲ ਦਾ ਕਹਿਣਾ ਹੈ ਕਿ ਖ਼ੁਦ ਨੂੰ ਸੈਨੇਟਾਈਜ਼ ਰੱਖਣਾ ਬੇਹਦ ਚੰਗੀ ਗੱਲ ਹੈ। ਖ਼ੁਦ ਨੂੰ ਸੈਨੇਟਾਈਜ਼ ਰੱਖਣ ਲਈ ਅਸੀਂ ਸਾਬਣ ਨਾਲ ਹੱਥ ਧੋ ਕੇ ਜਾਂ ਫਿਰ ਐਲਕੋਹਲ ਬੇਸਡ ਸੈਨੇਟਾਈਜ਼ਰ ਦੀ ਵਰਤੋਂ ਕਰ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਫੈਕਟਰੀਆਂ, ਦੁਕਾਨਾਂ, ਦਫਤਰਾਂ ਤੇ ਜਨਤਕ ਥਾਵਾਂ 'ਤੇ ਖ਼ਾਸ ਤੌਰ 'ਤੇ ਸੈਨੇਟਾਈਜ਼ ਟਨਲਜ਼ ਲਗਾਇਆਂ ਗਈਆਂ ਹਨ। ਇਸ 'ਚ ਡਿਸ ਇਨਫੈਕਟਿਡ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਡਿਸ ਇਨਫੈਕਟਿਡ ਦੀ ਵਰਤੋਂ ਜ਼ਿਆਦਾਤਰ ਚੀਜ਼ਾਂ ਨੂੰ ਸਾਫ ਕਰਨ ਲਈ ਕੀਤਾ ਜਾਂਦਾ ਹੈ, ਪਰ ਇਹ ਪੱਕਾ ਨਹੀਂ ਹੈ ਕਿ ਇਸ ਨਾਲ ਕਿਸੇ ਤਰ੍ਹਾਂ ਦੇ ਵਿਸ਼ਾਣੂ ਜਾਂ ਵਾਇਰਸ ਨਸ਼ਟ ਹੋ ਸਕਦੇ ਹਨ।
ਉਨ੍ਹਾਂ ਆਖਿਆ ਕਿ ਮਨੁੱਖੀ ਸਰੀਰ ਉੱਤੇ ਡਿਸ ਇਨਫੈਕਟਿਡ ਦਾ ਛਿੜਕਾਅ ਕਰਨਾ ਨੁਕਸਾਨਦਾਇਕ ਹੋ ਸਕਦਾ ਹੈ। ਇਸ ਨਾਲ ਲੋਕਾਂ 'ਚ ਚਮੜੀ ਰੋਗ ਵੱਧ ਸਕਦੇ ਹਨ। ਪ੍ਰੋ. ਅਰੁਣ ਦੇ ਮੁਤਾਬਕ ਲਗਾਤਾਰ ਡਿਸ ਇਨਫੈਕਟਿਡ ਤੇ ਸੈਨੇਟਾਈਜ਼ਰ ਦੀ ਵੱਧ ਵਰਤੋਂ ਨਾਲ ਚਮੜੀ ਰੋਗ ਫੈਲਣ ਦਾ ਖ਼ਤਰਾ ਹੈ। ਇਸ ਲਈ ਡਿਸ ਇਨਫੈਕਟਿਡ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ।