ਮੁੱਖ ਮੰਤਰੀ ਮਾਨ ਦਾ ਐਲਾਨ, ਬਜਟ ਵਿੱਚ ਮਿਲੇਗੀ ਵੱਡੀ ਰਾਹਤ, ਖਜਾਨਾ ਵੀ ਜਾਵੇਗਾ ਭਰਿਆ - ਬਜਟ ਵਿੱਚ ਮਿਲੇਗੀ ਵੱਡੀ ਰਾਹਤ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਬਜਟ ਵਿੱਚ ਵੀ ਪੰਜਾਬ ਦੇ ਲੋਕਾਂ ਨੂੰ ਵੱਡੀ ਸੌਗਾਤ ਦੇਣ ਵਾਲੇ ਹਾਂ।
ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸਿਹਤ, ਮੈਡੀਕਲ ਸਿੱਖਿਆ ਅਤੇ ਸਿੰਚਾਈ ਵਿਭਾਗ ਦੇ ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਵੀ ਮੌਜੂਦ ਸਨ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ‘ਪੰਜਾਬ ਵਿੱਚ ਸਭ ਤੋਂ ਵੱਡੀ ਅਲਾਮਤ ਤੇ ਮੁਸਿਬਤਾਂ ਦੀ ਜੜ ਬੇਰੁਜ਼ਗਾਰੀ ਹੈ। ਉਹਨਾਂ ਨੇ ਕਿਹਾ ਕਿ ਜਦੋਂ ਬੱਚਿਆ ਨੂੰ ਰੁਜ਼ਗਾਰ ਨਹੀਂ ਮਿਲੇਗਾ ਤਾਂ ਉਹ ਦਿਮਾਗੀ ਤੌਰ ’ਤੇ ਪਰੇਸ਼ਾਨ ਹੋ ਜਾਂਦੇ ਹਨ। ਸੀਐਮ ਮਾਨ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਕੋਲ ਡਿਗਰੀਆਂ ਤਾਂ ਬਹੁਤ ਹਨ, ਪਰ ਰੁਜ਼ਗਾਰ ਨਹੀਂ ਹੈ। ਉਹਨਾਂ ਨੇ ਕਿਹਾ ਕਿ ਜਦੋਂ ਨੌਜਵਾਨ ਡਿਗਰੀ ਲੈ ਪੁਰਾਣੀਆਂ ਸਰਕਾਰਾਂ ਕੋਲ ਨੌਕਰੀ ਲੈਣ ਜਾਂਦੇ ਸਨ ਤਾਂ ਉਹਨਾਂ ਦੀਆਂ ਪੱਗਾਂ ਤੇ ਚੁੰਨੀਆਂ ਲਾਹੀਆਂ ਜਾਦੀਆਂ ਸਨ ਤਾਂ ਜੋ ਇਹਨਾਂ ਨੂੰ ਬੇਰੁਜ਼ਗਾਰ ਰੱਖਿਆ ਜਾਵੇ।
ਇਹ ਵੀ ਪੜੋ: ਮੁਹਾਲੀ ਧਮਾਕੇ ਨਾਲ ਜੁੜੀ ਵੱਡੀ ਖ਼ਬਰ, ਤਰਨ ਤਾਰਨ ਤੋਂ ਦਾ ਰਹਿਣ ਵਾਲਾ ਨੌਜਵਾਨ ਹਿਰਾਸਤ ’ਚ
ਬੇਰੁਜ਼ਗਾਰੀ ਮੁਸਿਬਤਾਂ ਦੀ ਜੜ੍ਹ: ਮਾਨ ਨੇ ਕਿਹਾ ਕਿ ਬੇਰੁਜ਼ਗਾਰੀ ਕਾਰਨ ਨੌਜਵਾਨ ਗਲਤ ਰਸਤੇ ਪੈ ਜਾਂਦੇ ਹਨ ਤੇ ਨਸ਼ਿਆ ਵਿੱਚ ਲੱਗ ਜਾਂਦੇ ਹਨ। ਉਹਨਾਂ ਨੇ ਕਿਹਾ ਕਿ ਜੇਕਰ ਨੌਜਵਾਨਾਂ ਕੋਲ ਰੁਜ਼ਗਾਰ ਹੋਵੇ ਤਾਂ ਉਹ ਸਵੇਰੇ ਕੰਮ ਤੇ ਜਾਣ ਤੇ ਸ਼ਾਮ ਨੂੰ ਘਰੇ ਆ ਜਾਣ ਤਾਂ ਉਹਨਾਂ ਨੂੰ ਗਲਤ ਕੰਮਾਂ ਲਈ ਸਮਾਂ ਹੀ ਨਹੀਂ ਬਚੇਗਾ। ਉਹਨਾਂ ਨੇ ਕਿਹਾ ਕਿ ਰੁਜ਼ਗਾਰ ਨਾਲ ਕਈ ਮੁਸਿਬਤਾਂ ਹੱਲ ਹੁੰਦੀਆਂ ਹਨ।
ਹੁਣ ਤੁਸੀਂ ਸਰਕਾਰ ਦਾ ਹਿੱਸਾ ਹੋ: ਮੁੱਖ ਮੰਤਰੀ ਮਾਨ ਨੇ ਨਵ ਨਿਯੁਕਤ ਨੌਜਵਾਨਾਂ ਨੂੰ ਕਿਹਾ ਕਿ ਹੁਣ ਤੁਸੀਂ ਸਰਕਾਰ ਦੇ ਪਰਿਵਾਰ ਦੇ ਮੈਂਬਰ ਹੋ। ਉਹਨਾਂ ਨੇ ਕਿਹਾ ਕਿ ਤੁਸੀਂ ਵੀ ਸਾਨੂੰ ਸੁਝਾਓ ਦਿਓ ਕਿ ਅਸੀਂ ਵਧੀਆ ਢੰਗ ਨਾਲ ਕੰਮ ਕਿਵੇਂ ਕਰ ਸਕਦੇ ਹਾਂ। ਮਾਨ ਨੇ ਕਿਹਾ ਕਿ ਅਸੀਂ ਕੋਸ਼ਿਸ਼ ਕਰਾਂਗੇ ਕੇ ਦਿੱਕਤ ਜਿਆਦਾ ਨਾ ਆਵੇ ਤੇ ਕੰਮ ਸੁਖਾਲਾ ਰਹੇ।
-
ਸਿਹਤ, ਮੈਡੀਕਲ ਸਿੱਖਿਆ ਅਤੇ ਸਿੰਚਾਈ ਵਿਭਾਗ ਦੇ ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤ ਪੱਤਰ ਵੰਡ ਸਮਾਗਮ ਚੰਡੀਗੜ੍ਹ ਤੋਂ LIVE https://t.co/xQ6UUAom4B
— Bhagwant Mann (@BhagwantMann) May 11, 2022 " class="align-text-top noRightClick twitterSection" data="
">ਸਿਹਤ, ਮੈਡੀਕਲ ਸਿੱਖਿਆ ਅਤੇ ਸਿੰਚਾਈ ਵਿਭਾਗ ਦੇ ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤ ਪੱਤਰ ਵੰਡ ਸਮਾਗਮ ਚੰਡੀਗੜ੍ਹ ਤੋਂ LIVE https://t.co/xQ6UUAom4B
— Bhagwant Mann (@BhagwantMann) May 11, 2022ਸਿਹਤ, ਮੈਡੀਕਲ ਸਿੱਖਿਆ ਅਤੇ ਸਿੰਚਾਈ ਵਿਭਾਗ ਦੇ ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤ ਪੱਤਰ ਵੰਡ ਸਮਾਗਮ ਚੰਡੀਗੜ੍ਹ ਤੋਂ LIVE https://t.co/xQ6UUAom4B
— Bhagwant Mann (@BhagwantMann) May 11, 2022
ਬਦਲੀਆਂ ਦੀ ਨਹੀਂ ਆਵੇਗੀ ਨੋਬਤ: ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਬਦਲਿਆਂ ਨਾ ਕੀਤੀਆਂ ਜਾਣ। ਉਹਨਾਂ ਨੇ ਕਿਹਾ ਕਿ ਪਹਿਲਾਂ ਕਿ ਹੁੰਦਾ ਸੀ ਕਿ ਬਦਲੀਆਂ ਕਰਵਾਉਣ ਲਈ ਇੰਨਾ ਜਿਆਦਾ ਪਰੇਸ਼ਾਨ ਕੀਤਾ ਜਾਂਦਾ ਸੀ ਕਿ ਅੱਕ ਕੇ ਕਿਹਾ ਜਾਂਦਾ ਸੀ ਕਿ 2 ਮਹੀਨੇ ਦੀ ਤਨਖਾਹ ਦੀ ਮੰਗ ਰਿਹਾ ਹੈ ਦੇ ਦਿਓ, ਪਰ ਹੁਣ ਅਜਿਹਾ ਨਹੀਂ ਹੋਵੇਗਾ। ਉਹਨਾਂ ਨੇ ਕਿਹਾ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਘਰਾਂ ਦੇ ਨੇੜੇ ਹੀ ਪੋਸਟਿੰਗ ਕੀਤੀ ਜਾਵੇ ਤਾਂ ਜੋ ਜੀਅ ਲਗਾਕੇ ਕੰਮ ਕੀਤਾ ਜਾ ਸਕੇ।
ਇਹ ਵੀ ਪੜੋ: SFJ ਦੇ ਪੰਨੂ ਨੇ ਕਰਵਾਇਆ ਮੁਹਾਲੀ ਅਟੈਕ !, ਆਡੀਓ ਹੋਈ ਵਾਇਰਲ
ਕੁੱਖਾਂ ਵਿੱਚ ਧੀਆਂ ਮਾਰਨ ਵਾਲਾ ਦਾਗ ਹੋਵੇਗਾ ਸਾਫ਼: ਮੁੱਖ ਮੰਤਰੀ ਭਗਵੰਤ ਨੇ ਕਿਹਾ ਕਿ ਮੈਨੂੰ ਜਾਣਕਾਰੀ ਮਿਲੀ ਹੈ ਕਿ ਅੱਜ ਨਿਯੁਕਤੀ ਪੱਤਰ ਲੈਣ ਵਾਲੀਆਂ ਕੁੜੀਆਂ ਦੀ ਗਿਣਤੀ ਜਿਆਦਾ ਹੈ। ਉਹਨਾਂ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਤੇ ਨਾਲ ਲੋਕ ਪਰੇਰਿਤ ਹੋਕੇ ਕੁੱਖਾਂ ਵਿੱਚ ਧੀਆਂ ਨਹੀਂ ਮਾਰਨਗੀਆਂ।
ਧਰਨੇ ਦੇਣੇ ਕਰੋ ਬੰਦ: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹਰ ਮਹੀਨੇ ਇਸੇ ਤਰ੍ਹਾਂ ਨਿਯੁਕਤੀ ਪੱਤਰ ਵੰਡੇ ਜਾਣਗੇ। ਉਹਨਾਂ ਨੇ ਕਿਹਾ ਕਿ ਜੇਕਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਮਿਲਣ ਵਿੱਚ ਦੇਰੀ ਹੋ ਜਾਂਦੀ ਹੈ ਉਹ ਧਰਨੇ ’ਤੇ ਬੈਠ ਜਾਂਦੇ ਹਨ। ਉਹਨਾਂ ਨੇ ਕਿਹਾ ਕਿ ਧਰਨੇ ਦੇਣੇ ਬੰਦ ਕਰੋ ਹੌਲੀ-ਹੌਲੀ ਸਭ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ।
ਬਜਟ ਵਿੱਚ ਮਿਲੇਗੀ ਰਾਹਤ: ਮੁੱਖ ਮੰਤਰੀ ਮਾਨ ਨੇ ਕਿਹਾ ਕੀ ਆਉਣ ਵਾਲੇ ਬਜਟ ਵਿੱਚ ਵੀ ਤੁਹਾਨੂੰ ਕਾਫੀ ਸਹੂਲਤਾਂ ਮਿਲਣਗੀਆਂ। ਉਹਨਾਂ ਨੇ ਕਿਹਾ ਕਿ ਤੁਹਾਡਾ ਪੈਸੇ ਸਰਕਾਰ ਤੁਹਾਡੇ ’ਤੇ ਹੀ ਲਾਵੇਗੀ, ਹੁਣ ਪਿਛਲੀਆਂ ਸਰਕਾਰਾਂ ਵਾਲਾ ਕੰਮ ਨਹੀਂ ਚੱਲੇਗਾ। ਉਹਨਾਂ ਨੇ ਕਿਹਾ ਕਿ ਹੁਣ ਅਸੀਂ ਖਜਾਨਾ ਵੀ ਭਰਨਾ ਹੈ।
ਖਜਾਨਾ ਵੀ ਜਾਵੇਗਾ ਭਰਿਆ: ਸੀਐਮ ਮਾਨ ਨੇ ਕਿਹਾ ਕਿ ਤੁਸੀਂ ਦਿਨ ਰਾਤ ਟੈਕਸ ਦੇ ਰਹੇ ਹੋ ਤਾਂ ਖਜਾਨਾ ਕਿਵੇਂ ਖਾਲੀ ਹੋ ਗਿਆ। ਉਹਨਾਂ ਨੇ ਕਿਹਾ ਕਿ ਇਹ ਲੱਭਿਆ ਜਾ ਰਿਹਾ ਹੈ ਕਿ ਖਜਾਨਾ ਕਿਵੇਂ ਖਾਲੀ ਹੋਇਆ ਹੈ ਤੇ ਜਿੰਮੇਵਾਰ ਖਿਲਾਫ ਕਾਰਵਾਈ ਹੋਵੇਗੀ ਤੇ ਖਜਾਨਾ ਵੀ ਭਰਿਆ ਜਾਵੇਗਾ।