ਚੰਡੀਗੜ: ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਐਤਵਾਰ ਨੂੰ ਕੋਵਿਡ-19 ਡਿਊਟੀ 'ਤੇ ਲੱਗੇ ਪੁਲਸ ਕਰਮੀਆਂ ਲਈ ਕਈ ਸੁਰੱਖਿਆ ਅਤੇ ਭਲਾਈ ਉਪਾਵਾਂ ਦੀ ਘੋਸ਼ਣਾ ਕੀਤੀ। ਡੀਜੀਪੀ ਨੇ 55 ਸਾਲ ਤੋਂ ਵੱਧ ਉਮਰ ਦੇ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਜਾਂ ਡਾਕਟਰੀ ਇਲਾਜ ਅਧੀਨ ਮੁਲਾਜ਼ਮਾਂ ਨੂੰ ਤਾਇਨਾਤ ਨਾ ਕਰਨ ਦੇ ਆਦੇਸ਼ ਦਿੱਤੇ ਹਨ।
-
.@DGPPunjabPolice Dinkar Gupta has announced several protective and welfare measures for @PunjabPoliceInd personnel on #COVID19 duty, and directed for non-deployment of cops over 55 or those with pre-existing medical risk on frontline jobs.
— Government of Punjab (@PunjabGovtIndia) April 19, 2020 " class="align-text-top noRightClick twitterSection" data="
">.@DGPPunjabPolice Dinkar Gupta has announced several protective and welfare measures for @PunjabPoliceInd personnel on #COVID19 duty, and directed for non-deployment of cops over 55 or those with pre-existing medical risk on frontline jobs.
— Government of Punjab (@PunjabGovtIndia) April 19, 2020.@DGPPunjabPolice Dinkar Gupta has announced several protective and welfare measures for @PunjabPoliceInd personnel on #COVID19 duty, and directed for non-deployment of cops over 55 or those with pre-existing medical risk on frontline jobs.
— Government of Punjab (@PunjabGovtIndia) April 19, 2020
ਉਨ੍ਹਾਂ ਨੇ ਮੂਹਰਲੀ ਕਤਾਰ ਵਿੱਚ ਡਟੇ ਪੁਲਿਸ ਕਰਮੀਆਂ ਦੀ ਹਫ਼ਤਾਵਾਰੀ ਛੁੱਟੀ/ਆਰਾਮ ਦੇ ਦਿਨਾਂ ਦਾ ਸਖ਼ਤੀ ਨਾਲ ਪਾਲਣਾ ਕਰਨ ਦੇ ਆਦੇਸ਼ ਵੀ ਦਿੱਤੇ। ਡੀਜੀਪੀ ਨੇ ਸਾਰੇ ਪੁਲਿਸ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼. ਨੂੰ ਹਦਾਇਤ ਕੀਤੀ ਕਿ ਉਹ ਮੂਹਰਲੀ ਕਤਾਰ ਵਿੱਚ ਡਟੇ ਪੁਲਿਸ ਕਰਮੀਆਂ ਨੂੰ ਹਫ਼ਤਾਵਾਰੀ ਛੁੱਟੀ/ਆਰਾਮ ਦੇਣ ਲਈ ਰੋਟੇਸ਼ਨਲ ਪ੍ਰਣਾਲੀ ਦਾ ਪਾਲਣ ਕਰਨ, ਤਾਇਨਾਤੀ ਦਾ ਪ੍ਰਬੰਧ ਇਸ ਤਰੀਕੇ ਨਾਲ ਕੀਤਾ ਜਾਵੇ ਕਿ ਸਾਰੇ ਕਰਮਚਾਰੀਆਂ ਨੂੰ 10 ਦਿਨਾਂ ਬਾਅਦ ਦੋ ਦਿਨਾਂ ਦਾ ਆਰਾਮ ਦਿੱਤਾ ਜਾ ਸਕੇ।
ਡੀਜੀਪੀ ਨੇ ਇਹ ਵੀ ਹਦਾਇਤ ਕੀਤੀ ਹੈ ਕਿ 55 ਸਾਲ ਤੋਂ ਵੱਧ ਉਮਰ ਦੇ ਪੁਲਿਸ ਮੁਲਾਜ਼ਮ ਜਾਂ ਉਹ ਮੁਲਾਜ਼ਮ ਜੋ ਪਹਿਲਾਂ ਤੋਂ ਡਾਕਟਰੀ ਜੋਖ਼ਮਾਂ ਜਿਵੇਂ ਹਾਈਪਰਟੈਨਸ਼ਨ, ਦਿਲ ਦੇ ਰੋਗ, ਦਮਾ ਜਾਂ ਜਿਨ੍ਹਾਂ ਦਾ ਇਮਯੂਨ ਸਿਸਟਮ ਸਹੀ ਤਰੀਕੇ ਨਾਲ ਕੰਮ ਨਾ ਕਰਦਾ ਹੋਵੇ, ਨੂੰ ਜਿੱਥੋਂ ਤੱਕ ਸੰਭਵ ਹੋ ਸਕੇ ਕਿਸੇ ਵੀ ਕਾਰਨ ਮੂਹਰਲੀ ਕਤਾਰ 'ਤੇ ਤਾਇਨਾਤ ਨਹੀਂ ਕੀਤੇ ਜਾਣੇ ਚਾਹੀਦੇ।
ਇਨ੍ਹਾਂ ਪੁਲਸ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਡੀਜੀਪੀ ਨੇ ਮੁੱਖ ਸਕੱਤਰ ਨੂੰ ਬੇਨਤੀ ਕੀਤੀ ਹੈ ਕਿ ਉਹ ਸੂਬੇ ਦੇ ਸਿਹਤ ਵਿਭਾਗ ਨੂੰ ਤੁਰੰਤ ਘੱਟੋ ਘੱਟ 4050 ਪੀਪੀਈ ਕਿੱਟਾਂ/ਸੂਟ ਅਤੇ 18000 ਐਨ-95 ਮਾਸਕ ਮੁਹੱਈਆ ਕਰਨ ਲਈ ਨਿਰਦੇਸ਼ ਦੇਣ।