ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਵਿਭਾਗ (department of school education punjab) ਵੱਲੋਂ ਸੂਬੇ ਦੇ ਹਰ ਇੱਕ ਬੱਚੇ ਨੂੰ ਸਿੱਖਿਆ ਦੇਣ ਲਈ ਅਹਿਮ ਕਦਮ ਚੁੱਕਿਆ ਹੈ। ਜਿਸ ਨਾਲ ਸੂਬੇ ਦਾ ਕੋਈ ਵੀ ਬੱਚਾ ਪੜਾਈ ਤੋਂ ਵਾਂਝਾ ਨਹੀਂ ਰਹੇਗਾ।
ਦੱਸ ਦਈਏ ਕਿ ਸਿੱਖਿਆ ਵਿਭਾਗ ਵੱਲੋਂ ਸਮੱਗਰ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਵੱਲੋਂ ਸਕੂਲ ਤੋਂ ਬਾਹਰ ਬੱਚਿਆ ਸਬੰਧੀ ਜਾਣਕਾਰੀ ਇਕੱਠੀ ਕਰਨ ਦੇ ਲਈ ਸਰਵੇ ਸ਼ੁਰੂ ਕੀਤਾ ਗਿਆ ਹੈ। ਇਸ ਸਰਵੇ ਚ ਪੰਜਾਬ ਸਿੱਖਿਆ ਵਿਭਾਗ ਵੱਲੋਂ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ਇਸ ਚ ਉਨ੍ਹਾਂ ਬੱਚਿਆ ਦਾ ਸਰਵੇਖਣ ਕੀਤਾ ਜਾਵੇਗਾ ਜੋ ਕਿ ਸਕੂਲ ਤੋਂ ਬਾਹਰ ਹਨ।
ਮਿਲੀ ਜਾਣਕਾਰੀ ਮੁਤਾਬਿਕ ਹਰ ਇੱਕ ਬੱਚਿਆ ਦੀ ਪੜਾਈ ਨੂੰ ਲੈ ਕੇ ਸੂਬੇ ਦੇ ਵੱਖ-ਵੱਖ ਖੇਤਰਾਂ ’ਚ ਤਾਇਨਾਤ ਏਆਈਈ, ਈਜੀਐਸ, ਐਸਟੀਆਰ ਦੇ ਵਲੰਟੀਅਰ ਵੱਲੋਂ ਸਰਵੇ ਕੀਤਾ ਜਾਵੇਗਾ। ਸਰਵੇ ਦੌਰਾਨ ਜਿਨ੍ਹੇ ਵੀ ਬੱਚਿਆ ਦੀ ਜਾਣਕਾਰੀ ਹਾਸਿਲ ਹੋਵੇਗੀ, ਉਸ ਜਾਣਕਾਰੀ ਨੂੰ ਸਿੱਖਿਆ, ਪੇਂਡੂ ਤੇ ਵਾਰਡ ਸਿੱਖਿਆ ਦੇ ਰਜਿਸਟਰ ਚ ਸ਼ਾਮਲ ਹੋਣਾ ਲਾਜ਼ਮੀ ਹੋਵੇਗਾ। ਇਸ ਜਾਣਕਾਰੀ ਦੇ ਨਾਲ ਬੱਚਿਆ ਦੀ ਸਮੇਂ ਸਮੇਂ ਤੇ ਵੈਰੀਫਿਕੇਸ਼ਨ ਕੀਤੀ ਜਾਵੇਗੀ।
ਇਨ੍ਹਾਂ ਦੀ ਹੋਵੇਗੀ ਅਹਿਮ ਭੂਮਿਕਾ
ਦੱਸ ਦਈਏ ਕਿ ਇਹ ਸਰਵੇ ਸੂਬੇ ਦੇ ਵੱਖ ਵੱਖ ਖੇਤਰਾਂ ’ਚ ਝੁੱਗੀਆਂ-ਝੌਂਪੜੀਆਂ ਚ ਰਹਿਣ ਵਾਲੇ ਬੱਚੇ, ਰੇਲਵੇ ਸਟੇਸ਼ਨਾਂ, ਬੱਸ ਸਟੈਂਡ ਅਤੇ ਭੱਠਿਆ ਆਦਿ ਥਾਵਾਂ ਤੇ ਕੰਮ ਕਰਨ ਵਾਲੇ ਬੱਚਿਆ ਲਈ ਕੀਤਾ ਜਾਵੇਗਾ। ਜੋ ਕਿ ਸਿੱਖਿਆ ਤੋਂ ਜਿਆਦਾਤਰ ਵਾਂਝੇ ਹਨ। ਦੱਸ ਦਈਏ ਕਿ ਇਸ ਸਰਵੇ ’ਚ ਜਿਆਦਾਤਰ ਸਕੂਲ ਮੁਖੀਆਂ, ਬੀਪੀਓਜ਼ ਅਤੇ ਡੀਈਓਜ਼ ਦੇ ਨਾਲ ਨਾਲ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਪ੍ਰਾਇਮਰੀ ਦੀ ਅਹਿਮ ਭੂਮਿਕਾ ਹੋਵੇਗੀ।
ਇਹ ਵੀ ਪੜੋ: ਰੈਲੀਆਂ ਅਤੇ ਰੋਡ ਸ਼ੋਅ 'ਤੇ ਪਾਬੰਦੀਆਂ ਨੂੰ ਲੈਕੇ ECI ਕਰੇਗਾ ਸਮੀਖਿਆ ਮੀਟਿੰਗ