ETV Bharat / city

'ਦਿੱਲੀ ਚੋਣਾਂ ਵਿੱਚ ਹਾਰ ਦੇ ਡਰ ਤੋਂ ਨਵਜੋਤ ਸਿੱਧੂ ਨੇ ਨਹੀਂ ਕੀਤਾ ਪ੍ਰਚਾਰ' - ਦਲਜੀਤ ਸਿੰਘ ਚੀਮਾ on ਸਿੱਧੂ

ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਨਵਜੋਤ ਸਿੱਧੂ ਵੱਲੋਂ ਪ੍ਰਚਾਰ ਨਾ ਕੀਤੇ ਜਾਣ ਨੂੰ ਲੈ ਕੇ ਸਿਆਸਤ ਹੋਰ ਵੀ ਤੇਜ਼ ਹੋ ਗਈ ਹੈ।

delhi elections : anti parties says sidhu did not preach because of fear of defeat
ਦਿੱਲੀ ਚੋਣਾਂ : ਹਾਰ ਦੇ ਡਰੋਂ ਨਵਜੋਤ ਸਿੱਧੂ ਨੇ ਨਹੀਂ ਕੀਤਾ ਪ੍ਰਚਾਰ, ਵਿਰੋਧੀ ਧਿਰ ਦੇ ਤਿੱਖੇ ਤੰਜ
author img

By

Published : Feb 10, 2020, 8:11 PM IST

ਚੰਡੀਗੜ੍ਹ : ਦਿੱਲੀ ਚੋਣਾਂ ਵਿੱਚ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਵੱਲੋਂ ਪ੍ਰਚਾਰ ਨਾ ਕਿਤੇ ਜਾਣ ਨੂੰ ਲੈ ਕੇ ਸਿਆਸਤ ਤੇਜ਼ ਹੋਣ ਲੱਗ ਪਈ ਹੈ। ਇਸ ਨੂੰ ਲੈ ਕੇ ਵਿਰੋਧੀ ਧਿਰ ਇਹ ਵੀ ਕਹਿ ਰਹੇ ਹਨ ਕਿ ਸਿੱਧੂ ਨੇ ਦਿੱਲੀ ਵਿੱਚ ਪ੍ਰਚਾਰ ਕਿਸੇ ਪੰਡਿਤ ਦੇ ਕਹਿਣ ਉੱਤੇ ਨਹੀਂ ਕੀਤਾ।

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਸਿੱਧੂ ਦੇ ਦਿੱਲੀ ਚੋਣਾਂ ਵਿੱਚ ਪ੍ਰਚਾਰ ਨਾ ਕਰਨ ਨੂੰ ਲੈ ਕੇ ਕਿਹਾ ਕਿ ਕਾਂਗਰਸ ਨੂੰ ਇਹ ਪਹਿਲਾਂ ਹੀ ਪਤਾ ਸੀ ਕਿ ਦਿੱਲੀ ਵਿੱਚ ਉਨ੍ਹਾਂ ਨੂੰ ਕੋਈ ਵੀ ਸੀਟ ਨਹੀਂ ਮਿਲਣੀ। ਉਨ੍ਹਾਂ ਇਹ ਵੀ ਕਿਹਾ ਕਿ ਹਰ ਬੰਦੇ ਉੱਥੇ ਹੀ ਮੋਹਰੀ ਹੁੰਦਾ ਹੈ, ਜਿੱਥੇ ਉਸ ਦੀ ਜਿੱਤ ਹੋ ਰਹੀ ਹੋਵੇ, ਇਸ ਲਈ ਦਿੱਲੀ ਚੋਣਾਂ ਵਿੱਚ ਹਾਰ ਦੀ ਜਿੰਮੇਵਾਰੀ ਨੂੰ ਲੈਂਦਿਆਂ ਨਵਜੋਤ ਸਿੱਧੂ ਪ੍ਰਚਾਰ ਕਰਨ ਲਈ ਨਹੀਂ ਗਏ। ਉਨ੍ਹਾਂ ਨੇ ਕਿਹਾ ਕਿ ਸਿੱਧੂ ਨੂੰ ਇਹ ਵੀ ਡਰ ਸੀ ਕਿ ਕਿਤੇ ਹਾਰ ਦਾ ਠਿੱਕਰਾ ਉਨ੍ਹਾਂ ਦੇ ਸਿਰ ਨਾ ਭੰਨ ਦਿੱਤਾ ਜਾਵੇ।

ਵੇਖੋ ਵੀਡੀਓ।

ਉੱਥੇ ਹੀ ਕਾਂਗਰਸ ਦੇ ਬੁਲਾਰੇ ਰਾਜ ਕੁਮਾਰ ਵੇਰਕਾ ਨੇ ਸਿੱਧੂ ਦੇ ਪ੍ਰਚਾਰ ਨੂੰ ਲੈ ਕੇ ਕਿਹਾ ਕਿ ਹਰ ਵਿਅਕਤੀ ਦੀ ਆਪਣੀ ਨਿੱਜੀ ਜ਼ਿੰਦਗੀ ਹੈ। ਉਨ੍ਹਾਂ ਕੋਈ ਕੰਮ ਵੀ ਹੋ ਸਕਦਾ ਹੈ, ਇਸ ਲਈ ਉਹ ਦਿੱਲੀ ਚੋਣਾਂ ਲਈ ਪ੍ਰਚਾਰ ਲਈ ਨਾ ਗਏ ਹੋਣ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਦੇ ਕਈ ਸਟਾਰ ਪ੍ਰਚਾਰਕ ਹਨ, ਉਨ੍ਹਾਂ ਨੇ ਵੀ ਪ੍ਰਚਾਰ ਨਹੀਂ ਕੀਤਾ। ਇਸ ਦਾ ਇਹ ਮਤਲਬ ਨਹੀਂ ਕਿ ਉਹ ਪਾਰਟੀ ਤੋਂ ਖਫ਼ਾ ਚੱਲ ਰਹੇ ਹਨ ਜਾਂ ਪਾਰਟੀ ਦੀ ਉਨ੍ਹਾਂ ਨਾਲ ਕੋਈ ਰੰਜਿਸ਼ ਹੈ। ਉਨ੍ਹਾਂ ਨੇ ਕਿਹਾ ਕਿ ਇਹ ਤਾਂ ਵਿਰੋਧੀਆਂ ਨੂੰ ਆਦਤ ਹੋ ਗਈ ਹੈ ਸਿੱਧੂ ਨੂੰ ਲੈ ਕੇ ਟਿੱਪਣੀਆਂ ਕਰਨ ਦੀ। ਉਹ ਸਿਰਫ਼ ਤੇ ਸਿਰਫ਼ ਨਵਜੋਤ ਸਿੱਧ ਦੇ ਨਾਂਅ ਉੱਤੇ ਟੀਆਰਪੀ ਭਾਲਦੇ ਹਨ।

ਦਿੱਲੀ ਚੋਣਾਂ: ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆ ਉੱਤੇ ਕੇਜਰੀਵਾਲ ਨੇ ਚੁੱਕੇ ਸਵਾਲ

Intro:ਦਿੱਲੀ ਚੌਣਾਂ ਚ ਸਟਾਰ ਪ੍ਰਚਾਰਕ ਨਵਜੋਤ ਸਿੱਧੂ ਵਲੋਂ ਪ੍ਰਚਾਰ ਨਾ ਕਿਤੇ ਜਾਣ ਤੇ ਸਿਆਸਤ ਤੇਜ਼ ਹੋਣ ਲੱਗ ਪਈ ਹੈ,,,ਵਿਰੋਧੀ ਧਿਰ ਨੇ ਸਵਾਲ ਚੁੱਕਦਿਆਂ ਕਿਹਾ ਕਿ ਹਾਰ ਦੇ ਡਰ ਤੋਂ ਰਾਹੁਲ ਤੇ ਪ੍ਰਿਅੰਕਾ ਗਾਂਧੀ ਨੇ ਵੀ ਜਿਆਦਾ ਰੈਲਿਆ ਨਹੀਂ ਕੀਤੀਆਂ ਕਿਓਂਕਿ ਕਾਂਗਰਸ ਨੂੰ ਪਤਾ ਸੀ ਜਿੱਤ ਨਹੀਂ ਹੋਣੀ,,ਤੇ ਲੀਡਰ ਵੀ ਜਿੱਤ ਵਾਲੀ ਥਾਂ ਤੇ ਜਾਂਦੇ ਨੇ

ਬਾਈਟ: ਦਲਜੀਤ ਚੀਮਾ, ਬੁਲਾਰਾ, ਅਕਾਲੀ ਦਲBody:ਅਕਾਲੀ ਦਲ ਦਾ ਜਵਾਬ ਦਿੰਦਿਆਂ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਕਈ ਲੋਕਾ ਨੂੰ ਸਿੱਧੂ ਫੋਬੀਆ ਹੋ ਗਿਆ ਹੈ,,40 ਲੋਕਾਂ ਵਿਚੋਂ 20 ਸਟਾਰ ਪ੍ਰਚਾਰਕ ਨਹੀਂ ਗਏ ਇਸਦਾ ਮਤਲਬ ਇਹ ਨਹੀਂ ਕਿ ਉਹ ਪਾਰਟੀ ਤੋਂ ਖਫਾ ਜਾ ਨਾਰਾਜ਼ ਨੇ

ਬਾਈਟ: ਰਾਜ ਕੁਮਾਰ ਵੇਰਕਾ, ਕਾਂਗਰਸ ਬੁਲਾਰਾConclusion:ਦਸ ਦਈਏ ਕਿ ਸਿਆਸੀ ਗਲਿਆਰਿਆਂ ਚ ਚਰਚਾ ਇਹ ਹੈ ਕਿ ਕਿਸੀ ਪੰਡਿਤ ਦੇ ਕਹਿਣ ਤੇ ਸਿੱਧੂ ਪ੍ਰਚਾਰ ਕਰਨ ਨਹੀਂ ਗਏ,,
ETV Bharat Logo

Copyright © 2024 Ushodaya Enterprises Pvt. Ltd., All Rights Reserved.