ਚੰਡੀਗੜ੍ਹ: ਤੀਜਾ ਮਿਲਟਰੀ ਲਿਟਰੇਚਰ ਫੈਸਟੀਵਲ 13 ਦਸੰਬਰ ਤੋਂ 15 ਦੇ ਮੈਂਬਰ ਤੱਕ ਹੋਵੇਗਾ। ਇਹ ਜਾਣਕਾਰੀ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ ਸੇਵਾਮੁਕਤ ਟੀਐੱਸ ਸ਼ੇਰਗਿੱਲ ਨੇ ਦਿੱਤੀ। ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਲਿਟਰੇਚਰ ਫ਼ੈਸਟੀਵਲ ਨੂੰ ਮਨਾਉਣ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਇਹ ਚੰਡੀਗੜ੍ਹ ਲੇਖਕ ਕਲੱਬ ਵਿੱਚ ਕਰਵਾਏ ਜਾ ਰਿਹੈ ਹੈ। ਫੈਸਟੀਵਲ ਦਾ ਉਦਘਾਟਨ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਕਰਨਗੇ ਅਤੇ ਇਸ ਦਾ ਸਮਾਪਨ ਸਮਾਰੋਹ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਿਰਕਤ ਕਰਨਗੇ।
ਉਨ੍ਹਾਂ ਕਿਹਾ ਕਿ ਇਹ ਸਮਾਰੋਹ ਨੌਜਵਾਨਾਂ ਨੂੰ ਮਿਲਟਰੀ ਦੀ ਸ਼ਾਨਦਾਰ ਫ਼ੌਜੀ ਵਿਰਾਸਤ ਦੇ ਨਾਲ ਜਾਣੂ ਕਰਵਾਏਗਾ>ਇਸ ਵਿੱਚ ਸਾਹਿਤਕ ਰਚਨਾਵਾਂ ਕਲਾਵਾਂ ਸ਼ਿਲਪਕਾਰੀ ਦੇ ਸਾਰੇ ਪਹਿਲੂ ਰੱਖੇ ਜਾਣਗੇ। ਉੱਥੇ ਹੀ ਬਾਈ ਪੈਨਲ ਚਰਚਾਵਾਂ ਦੌਰਾਨ ਸੈਨਿਕ ਅਤੇ ਰਾਸ਼ਟਰੀ ਮਹੱਤਵ ਦੇ ਮੁੱਢਲੇ ਅਤੇ ਇਤਿਹਾਸਕ ਮੁੱਦਿਆਂ ਤੇ ਵਿਚਾਰ ਵਟਾਂਦਰੇ ਵੀ ਕੀਤੇ ਜਾਣਗੇ।
ਦੂਜੇ ਵਿਸ਼ਵ ਯੁੱਧ ਬਰਮਾ ਮੁਹਿੰਮ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਫੌਜ ਦੇ ਨਾਲ ਨਾਲ ਪ੍ਰਸਿੱਧ ਸੈਨਿਕ ਇਤਿਹਾਸਕਾਰਾਂ ਧੁੱਗੇ, ਮੀਡੀਆ, ਮਾਹਿਰਾਂ, ਬੁੱਧੀਜੀਵੀਆਂ ਅਤੇ ਰੱਖਿਆ ਰਾਜਨੀਤਿਕਾਂ ਜਿਵੇਂ ਮਾਰਕ ਟੱਲੀ ਰਵੀਸ਼ ਕੁਮਾਰ, ਸਾਬਕਾ ਆਰਮੀ ਚੀਫ ਜਨਰਲ ਵੀ ਪੀ ਮਲਿਕ, ਏਅਰ ਚੀਫ ਮਾਰਸ਼ਲ ਬੀ ਐੱਸ ਧਨੋਆ ਨੰਦਨੀ ਸੁੰਦਰ ਤੋਂ ਇਲਾਵਾ ਲੀਵਰ ਵਿਵੇਕ ਕਾਟਜੂ ਅਤੇ ਪ੍ਰੋਫੈਸਰ ਹੋਰ ਵੀ ਮੰਨੀਆਂ ਪ੍ਰਮੰਨੀਆਂ ਸ਼ਖਸੀਅਤਾਂ ਹਾਜ਼ਰ ਹੋਣਗੀਆਂ।