ਚੰਡੀਗੜ੍ਹ: ਹਰਿਆਣਾ ਪੰਜਾਬ ਦੇ ਬਾਰਡਰ ਤੇ ਜ਼ੀਰਕਪੁਰ ਦੇ ਢਕੋਲੀ ਵਿੱਚ ਨਾਲੇ ਦੇ ਅੰਦਰ ਸੜੀ ਹੋਈ ਲਾਸ਼ ਮਿਲੀ। ਲਾਸ਼ ਨੂੰ ਰਾਹ ਚੱਲਦੇ ਲੋਕਾਂ ਨੇ ਵੇਖਿਆ ਜਦੋਂ ਨਾਲੇ ਦੇ ਵਿੱਚੋਂ ਮੁਸ਼ਕ ਆ ਰਹੀ ਸੀ ਤੇ ਕੁੱਝ ਲੋਕਾਂ ਨੇ ਜਦੋਂ ਨਾਲੇ ਵਿੱਚ ਝਾਕ ਕੇ ਵੇਖਿਆ ਤਾਂ ਉੱਥੇ ਇਕ ਸੜੀ ਹੋਈ ਲਾਸ਼ ਪਈ ਸੀ, ਜਿਸ ਨੂੰ ਦੇਖ ਕੇ ਲੱਗਦਾ ਸੀ ਕਿ ਉਹ 2-3 ਦਿਨ ਪੁਰਾਣੀ ਲਾਸ਼ ਹੈ।
ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਨਾਲਾ ਪਿਛਲੇ ਕਾਫ਼ੀ ਸਮੇਂ ਤੋਂ ਖੁੱਲ੍ਹਾ ਪਿਆ ਹੈ। ਨਾਲੇ ਵਿੱਚੋਂ ਮੁਸ਼ਕ ਆਉਣ ਕਾਰਨ ਲੋਕਾਂ ਨੇ ਦੇਖਿਆ ਤਾਂ ਉਥੇ ਲਾਸ਼ ਪਈ ਸੀ। ਇਸ ਤੋਂ ਬਾਅਦ ਉਥੇ ਭੀੜ ਜਮ੍ਹਾਂ ਹੋਣੀ ਸ਼ੁਰੂ ਹੋ ਗਈ।
ਇਹ ਵੀ ਪੜ੍ਹੋ: ਦੇਸ਼ 'ਚ 30 ਜੂਨ ਤੱਕ ਵਧਿਆ ਲੌਕਡਾਊਨ, ਗ੍ਰਹਿ ਮੰਤਰਾਲੇ ਨੇ ਜਾਰੀ ਕੀਤੇ ਦਿਸ਼ਾ ਨਿਰਦੇਸ਼
ਕੁੱਝ ਸਮੇਂ ਮਗਰੋਂ ਮੌਕੇ 'ਤੇ ਪਹੁੰਚੇ ਸਬ-ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਕੋਈ ਲਾਸ਼ ਨਾਲੇ ਦੇ ਵਿੱਚ ਪਈ ਹੈ। ਉਨ੍ਹਾਂ ਦੱਸਿਆ ਕਿ ਇਹ ਬਾਰਡਰ ਏਰੀਆ ਹੈ ਜਿੱਥੇ ਹਰਿਆਣਾ ਅਤੇ ਪੰਜਾਬ ਦਾ ਬਾਰਡਰ ਹੈ ਤੇ ਅਜੇ ਉਨ੍ਹਾਂ ਨੇ ਇਹ ਵੀ ਦੇਖਣਾ ਹੈ ਕਿ ਇਹ ਲਾਸ਼ ਪੰਜਾਬ ਦੇ ਬਾਰਡਰ ਦੇ ਵਿੱਚ ਹੈ ਜਾਂ ਹਰਿਆਣਾ ਦੇ ਬਾਰਡਰ ਦੇ ਵਿੱਚ ਹੈ। ਉਨ੍ਹਾਂ ਕਿਹਾ ਕਿ ਜੇ ਇਹ ਸਾਡੇ ਇਲਾਕੇ 'ਚ ਹੋਵੇਗੀ ਤਾਂ ਅਸੀਂ ਇਸ ਨੂੰ ਸ਼ਨਾਖਤ ਲਈ ਮੋਰਚਰੀ ਦੇ ਵਿੱਚ ਡੇਰਾਬਸੀ ਹਸਪਤਾਲ ਪਹੁੰਚਾਵਾਂਗੇ, ਜਿੱਥੇ ਇਸ ਨੂੰ ਸ਼ਨਾਖਤ ਲਈ ਰੱਖਿਆ ਜਾਵੇਗਾ।