ETV Bharat / city

ਮਹਿਲਾਵਾਂ ਖਿਲਾਫ ਅਪਰਾਧਾਂ 'ਚ ਹੋਇਆ ਵਾਧਾ, ਜਾਣੋ ਕਿੰਨੀਆਂ ਸੁਰੱਖਿਅਤ ਨੇ ਮਹਿਲਾਵਾਂ - 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ

ਦੁਨੀਆ ਭਰ 'ਚ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ, ਉਥੇ ਮੌਜੂਦਾ ਸਮੇਂ 'ਚ ਲਗਾਤਾਰ ਕਈ ਪੜ੍ਹੀਆਂ-ਲਿਖੀਆਂ ਮਹਿਲਾਵਾਂ ਵੀ ਘਰੇਲੂ ਹਿੰਸਾ, ਦਾਜ, ਸਾਈਬਰ ਕ੍ਰਾਈਮ ਤੇ ਮਹਿਲਾਵਾਂ ਖਿਲਾਫ ਹੋ ਰਹੇ ਅਪਰਾਧਾਂ ਦੀ ਸ਼ਿਕਾਰ ਹੋ ਰਹੀਆਂ ਹਨ। ਮਹਿਲਾਵਾਂ ਖਿਲਾਫ ਅਪਰਾਧਾਂ 'ਚ 21 ਫੀਸਦੀ ਵਾਧਾ ਹੋਇਆ ਹੈ। ਸਮਾਜ ਸੇਵੀਆਂ, ਮਹਿਲਾ ਪੁਲਿਸ ਅਧਿਕਾਰੀਆਂ ਨੇ ਚਿੰਤਾ ਪ੍ਰਗਟਾਈ ਹੈ, ਉਨ੍ਹਾਂ ਮਹਿਲਾਵਾਂ ਨੂੰ ਅਪਰਾਧਾਂ ਪ੍ਰਤੀ ਆਵਾਜ਼ ਬੁਲੰਦ ਕਰਨ ਲਈ ਕਿਹਾ ਹੈ।

ਮਹਿਲਾਵਾਂ ਖਿਲਾਫ ਅਪਰਾਧਾਂ 'ਚ ਹੋਇਆ ਵਾਧਾ
ਮਹਿਲਾਵਾਂ ਖਿਲਾਫ ਅਪਰਾਧਾਂ 'ਚ ਹੋਇਆ ਵਾਧਾ
author img

By

Published : Mar 8, 2021, 8:05 AM IST

ਚੰਡੀਗੜ੍ਹ :ਅੱਜ 21 ਵੀਂ ਸਦੀ 'ਚ ਜਿਥੇ ਦੁਨੀਆ ਭਰ 'ਚ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ, ਉਥੇ ਮੌਜੂਦਾ ਸਮੇਂ 'ਚ ਲਗਾਤਾਰ ਕਈ ਪੜ੍ਹੀਆਂ-ਲਿਖੀਆਂ ਮਹਿਲਾਵਾਂ ਵੀ ਘਰੇਲੂ ਹਿੰਸਾ, ਦਾਜ, ਸਾਈਬਰ ਕ੍ਰਾਈਮ ਤੇ ਮਹਿਲਾਵਾਂ ਖਿਲਾਫ ਹੋ ਰਹੇ ਅਪਰਾਧਾਂ ਦੀ ਸ਼ਿਕਾਰ ਹੋ ਰਹੀਆਂ ਹਨ।

ਮਹਿਲਾ ਖਿਲਾਫ ਅਪਰਾਧਾਂ 'ਚ 21 ਫੀਸਦੀ ਵਾਧਾ

ਜਿਥੇ ਇੱਕ ਪਾਸੇ ਪੰਜਾਬ ਸਰਕਾਰ ਸੂਬੇ 'ਚ ਲਗਾਤਾਰ ਕਾਨੂੰਨ ਵਿਵਸਥਾ ਠੀਕ ਹੋਣ ਦੇ ਦਾਅਵੇ ਕਰਦੀ ਹੈ, ਉਥੇ ਹੀ ਦੂਜੇ ਪਾਸੇ ਪਿਛਲੇ 4 ਸਾਲਾਂ ਦੇ ਵਿੱਚ ਹੈਰਾਨਕੁੰਨ ਅੰਕੜੇ ਸਾਹਮਣੇ ਆਏ ਹਨ। ਬੀਤੇ ਚਾਰ ਸਾਲਾਂ 'ਚ ਮਹਿਲਾ ਖਿਲਾਫ ਹੋਣ ਵਾਲੇ ਅਪਰਾਧਾਂ 'ਚ 21 ਫੀਸਦੀ ਵਾਧਾ ਹੋਇਆ ਹੈ। ਅੰਕੜੀਆਂ ਮੁਤਾਬਕ ਲੁਧਿਆਣਾ 'ਚ 1104, ਅੰਮ੍ਰਿਤਸਰ 'ਚ 605, ਬਰਨਾਲਾ 193, ਬਠਿੰਡਾ 514, ਫ਼ਤਿਹਗੜ੍ਹ ਸਾਹਿਬ 'ਚ 410 ਤੇ ਫਾਜ਼ਿਲਕਾ 'ਚ 193, ਫਿਰੋਜ਼ਪੁਰ 297, ਗੁਰਦਾਸਪੁਰ 403, ਹੁਸ਼ਿਆਰਪੁਰ 452,ਜਲੰਧਰ 390, ਕਪੂਰਥਲਾ ਵਿਖੇ 127 ਮਾਮਲੇ ਦਰਜ ਹੋਏ ਹਨ।

ਮਹਿਲਾਵਾਂ ਖਿਲਾਫ ਅਪਰਾਧਾਂ 'ਚ ਹੋਇਆ ਵਾਧਾ

ਅਪਰਾਧਾਂ ਪ੍ਰਤੀ ਆਵਾਜ਼ ਬੁਲੰਦ ਕਰਨ ਮਹਿਲਾਵਾਂ: ਇੰਸਪੈਕਟਰ ਅਮਰਜੀਤ ਕੌਰ

ਇਸ ਸਬੰਧੀ ਲੁਧਿਆਣਾ ਦੀ ਵੂਮੈਨ ਸੈਲ ਦੀ ਇੰਚਾਰਜ ਇੰਸਪੈਕਟਰ ਅਮਰਜੀਤ ਕੌਰ ਨੇ ਕਿਹਾ ਸਾਨੂੰ ਮਹਿਲਾਵਾਂ ਦੇ ਸਸ਼ਕਤੀਕਰਨ ਨੂੰ ਵਧਾਵਾ ਦੇਣਾ ਚਾਹੀਦਾ ਹੈ। ਹਰ ਮਹਿਲਾ ਨੂੰ ਆਤਮਨਿਰਭਰ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਖਿਲਾਫ ਹੋ ਰਹੇ ਅਪਰਾਧਾਂ ਪ੍ਰਤੀ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।

ਚੰਡੀਗੜ੍ਹ ਤੋਂ ਸਮਾਜ ਸੇਵੀ ਮੋਨਿਕਾ ਨੇ ਦੱਸਿਆ ਕਿ ਬੀਤੇ ਸਾਲ 2016 ਤੋਂ 2018 'ਚ ਮਹਿਲਾਵਾਂ ਤੇ ਬੱਚਿਆਂ ਖਿਲਾਫ ਅਪਰਾਧ ਦੇ ਤਕਰੀਬਨ 8329 ਮਾਮਲੇ ਸਾਮਹਣੇ ਆਏ ਹਨ,ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਚੋਂ ਮਹਿਜ਼ 4856 ਕੇਸ ਹੀ ਅਦਾਲਤ ਤੱਕ ਪੁੱਜੇ ਹਨ।

ਲੌਕਡਾਊਨ 'ਚ ਵੱਧੇ ਮਹਿਲਾਵਾਂ ਪ੍ਰਤੀ ਅਪਰਾਧਕ ਮਾਮਲੇ

ਮੌਨਿਕਾ ਅਰੋੜਾ ਨੇ ਦੱਸਿਆ ਕਿ ਸਾਲ 2020 'ਚ ਕੋਰੋਨਾ ਮਹਾਂਮਾਰੀ ਦੌਰਾਨ ਲੌਕਡਾਊਨ ਸਮੇਂ 'ਚ ਫਰਵਰੀ ਤੋਂ ਅਪ੍ਰੈਲ ਤੱਕ ਮਹਿਲਾਵਾਂ ਪ੍ਰਤੀ ਅਪਰਾਧ 'ਚ 4709 ਤੋਂ 5695 ਅਤੇ ਘਰੇਲੂ ਹਿੰਸਾ ਦੇ 3287 ਤੋਂ 3993 ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਪਿਛਲੇ ਚਾਰ ਸਾਲਾਂ 'ਚ ਦਾਜ ਦੇ 4151 ਮਾਮਲੇ ਦਰਜ ਕੀਤੇ ਗਏ ਹਨ।

ਮੁੰਡੇ ਤੇ ਕੁੜੀਆਂ 'ਚ ਭੇਦਭਾਵ ਨਾਂ ਕਰਨ ਮਾਪੇ: ਮੋਨਿਕਾ ਅਰੋੜਾ

ਮੋਨਿਕਾ ਅਰੋੜਾ ਨੇ ਕਿਹਾ ਕਿ ਜਨਮ ਤੋਂ ਹੀ ਮਾਪਿਆਂ ਵੱਲੋਂ ਮੁੰਡੇ ਤੇ ਕੁੜੀਆਂ 'ਚ ਭੇਦਭਾਵ ਕੀਤਾ ਜਾਂਦਾ ਹੈ। ਅਜਿਹਾ ਨਾ ਕਰਕੇ ਮਾਪਿਆਂ ਨੂੰ ਕੁੜੀਆਂ ਨੂੰ ਵੀ ਅੱਗੇ ਵੱਧਣ, ਉਨ੍ਹਾਂ ਦੀ ਪੜ੍ਹਾਈ ਤੇ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਉਨ੍ਹਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਕੁੜੀਆਂ 'ਤੇ ਰੋਕ ਲਗਾਉਣ ਦੇ ਨਾਲ-ਨਾਲ ਮੁੰਡਿਆਂ ਨੂੰ ਵੀ ਔਰਤਾਂ ਦਾ ਸਨਮਾਨ ਕਰਨ ਤੇ ਘਰ ਦੇ ਕੰਮ ਆਦਿ 'ਚ ਮਦਦ ਕਰਨ ਲਈ ਪ੍ਰੇਰਤ ਕਰਨਾ ਚਾਹੀਦਾ ਹੈ ਤਾਂ ਜੋ ਹਰ ਮਹਿਲਾ ਚੰਗਾ ਜੀਵਨ ਬਤੀਤ ਕਰ ਸਕੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.