ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਵੱਧ ਰਹੇ ਖ਼ਤਰੇ ਨੂੰ ਵੇਖਦੇ ਹੋਏ ਸਰਕਾਰ ਨੇ ਇਸ ਦੇ ਟੈਸਟ ਲਈ ਨਵੀਆਂ ਲੈਬਸ ਸਥਾਪਿਤ ਕੀਤੀਆਂ ਹਨ। ਸਰਕਾਰ ਨੇ ਦੇਸ਼ ਭਰ ਵਿੱਚ ਕੁੱਲ 106 ਨਵੀਆਂ ਲੈਬਸ ਸਥਾਪਿਤ ਕੀਤੀਆਂ ਹਨ।
ਸਰਕਾਰ ਨੇ ਸਾਰੇ ਰਾਜਾਂ ਅਤੇ ਕੇਂਦਰ ਸਾਸ਼ਤ ਪ੍ਰੇਦਸ਼ਾਂ ਵਿੱਚ ਕੋਰੋਨਾ ਦੇ ਟੈਸਟ ਲਈ ਨਵੀਆਂ ਲੈਬਸ ਨੂੰ ਸਥਾਪਿਤ ਕੀਤਾ ਹੈ। ਸਰਕਾਰ ਨੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਕੁੱਲ 4 ਨਵੀਆਂ ਲੈਬਸ ਦੀ ਸਥਾਪਨਾ ਕੀਤੀ ਹੈ। ਚੰਡੀਗੜ੍ਹ ਵਿੱਚ ਖੇਤਰੀ ਪੱਧਰ 'ਤੇ ਪੀਜੀਆਈ ਵਿੱਚ ਲੈਬ ਬਣਾਈ ਹੈ ਅਤੇ ਮੈਡੀਕਲ ਪੱਧਰ ਦੀ ਲੈਬ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਚੰਡੀਗੜ੍ਹ ਵਿੱਚ ਬਣਾਈ ਗਈ ਹੈ।
ਇਸੇ ਤਰ੍ਹਾਂ ਹੀ ਪੰਜਾਬ ਵਿੱਚ ਵੀ ਖੇਤਰੀ ਪੱਧਰ ਦੀ ਲੈਬ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚ ਬਣਾਈ ਗਈ ਹੈ। ਇੱਕ ਮੈਡੀਕਲ ਪੱਧਰ ਦੀ ਲੈਬ ਨੂੰ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿੱਚ ਸਥਾਪਤ ਕੀਤਾ ਗਿਆ ਹੈ।
ਬਾਕੀ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ: ਅਸਮ-6, ਪੱਛਮੀ ਬੰਗਾਲ-7, ਉੱਤਰਾਖੰਡ-3, ਉੱਤਰ ਪ੍ਰਦੇਸ਼- 4, ਤੇਲੰਗਾਨਾ-3, ਤ੍ਰਿਪੁਰਾ-1, ਤਾਮਿਲਨਾਡੂ- 9, ਰਾਜਸਥਾਨ- 6, ਪੁੱਡੂਚੇਰੀ-2, ਓਡੀਸ਼ਾ- 2, ਮੇਘਾਆ-1, ਮਨੀਪੁਰ- 2, ਮਹਾਂਰਾਸ਼ਟਰਾ- 9, ਮੱਧ ਪ੍ਰਦੇਸ਼- 6, ਕੇਰਲਾ-4, ਕਰਨਾਟਕਾ - 6, ਝਾਰਖੰਡ- 2, ਜੰਮੂ ਅਤੇ ਕਸ਼ਮੀਰ-3, ਹਿਮਾਚਲ ਪ੍ਰਦੇਸ਼- 2, ਹਰਿਆਣਾ- 2, ਗੁਜਰਾਤ- 6, ਦਿੱਲੀ- 2, ਬਿਹਾਰ- 4