ਚੰਡੀਗੜ੍ਹ: ਪਿਛਲੇ ਕਈ ਦਿਨਾਂ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਮੂਹਰੇ ਧਰਨਾ ਲਾਈ ਬੈਠੇ ਕੱਚੇ ਅਧਿਆਪਕਾਂ ਦੀ ਪੰਜਾਬ ਦੇ ਸਿੱਖਿਆ ਮੰਤਰੀ ਨਾਲ ਮੁਲਾਕਾਤ ਹੋਈ। ਬੈਠਕ ਤੋਂ ਬਾਅਦ ਅਧਿਆਪਕ ਯੂਨੀਅਨ ਦੇ ਨੁਮਾਇੰਦੇ ਗਗਨ ਅਬੋਹਰ ਨੇ ਕਿਹਾ ਕਿ ਕੱਚੇ ਅਧਿਆਪਕਾਂ ਨੂੰ ਪੇਪਰ ਵਿੱਚ ਐਕਸਪੀਰੀਅਸ ਨੂੰ ਪਾਏ ਜਾਣ ’ਤੇ ਸਹਿਮਤੀ ਦੇ ਦਿੱਤੀ ਹੈ, ਪਰ ਜਿਨ੍ਹਾਂ ਕੋਲ ਯੋਗਤਾ ਪੂਰੀ ਨਹੀਂ ਉਨ੍ਹਾਂ ਦੀਆਂ ਤਨਖਾਹਾਂ ਵਧਾਈਆਂ ਜਾ ਸਕਦੀਆਂ ਹਨ।
ਇਹ ਵੀ ਪੜੋ: ਕਿਸਾਨ ਆਗੂਆਂ ਨੂੰ ਚੋਣਾਂ ਲੜਨ ਲਈ ਚਲਾਉਣਾ ਚਾਹੀਂਦਾ 'ਮਿਸ਼ਨ ਪੰਜਾਬ': ਚੜੂਨੀ
ਉਨ੍ਹਾਂ ਕਿਹਾ ਕਿ ਬੁੱਧਵਾਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਸਰਕਾਰ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਬਾਰੇ ਮਤਾ ਲਿਆ ਸਕਦੀ ਹੈ, ਪਰ ਇਸਦੇ ਬਾਵਜੂਦ ਉਨ੍ਹਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਮਾਰਤਾਂ ’ਤੇ ਚੜ੍ਹੇ ਅਧਿਆਪਕਾਂ ਬਾਰੇ ਉਨ੍ਹਾਂ ਵੱਲੋਂ ਮੀਟਿੰਗ ਕੀਤੀ ਜਾਏਗੀ ਤੇ ਉਸ ਤੋਂ ਬਾਅਦ ਹੀ ਕੋਈ ਫ਼ੈਸਲਾ ਦਿੱਤਾ ਜਾਏਗਾ ਕਿ ਉਹ ਥੱਲੇ ਆਉਣਗੇ ਜਾਂ ਨਹੀਂ।
ਉਥੇ ਇਸ ਬੈਠਕ ਤੋਂ ਬਾਅਦ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਕੱਚੇ ਅਧਿਆਪਕਾਂ ਅਤੇ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਆਗੂਆਂ ਨਾਲ ਮੀਟਿੰਗ ਹੋਈ ਹੈ ਅਤੇ ਅਧਿਆਪਕਾਂ ਦੀਆਂ ਜੋ ਵੀ ਮੰਗਾਂ ਸਨ, ਉਨ੍ਹਾਂ ਨੂੰ ਸਰਕਾਰ ਮਨਜ਼ੂਰ ਕਰਨਾ ਚਾਹੁੰਦੀ ਹੈ ਅਤੇ ਇਸ ਬਾਰੇ ਉਨ੍ਹਾਂ ਵਫ਼ਦ ਨੂੰ ਕਿਹਾ ਹੈ ਕਿ ਉਹ ਆਪਣੇ ਸਾਥੀਆਂ ਨਾਲ ਰਾਏ ਮਸ਼ਵਰਾ ਕਰ ਲੈਣਾ।
ਕੱਚੇ ਅਧਿਆਪਕਾਂ ਦੇ ਮਾਮਲੇ ਬਾਰੇ ਸਿੰਗਲਾ ਨੇ ਕਿਹਾ ਕਿ ਉਹ ਸਾਰਿਆਂ ਨੂੰ ਸਿੱਖਿਆ ਵਿਭਾਗ ਵਿੱਚ ਪੱਕਾ ਕਰਨਾ ਚਾਹੁੰਦੇ ਹਨ, ਪਰ ਉਸ ਲਈ ਇੱਕ ਟੈਸਟ ਦੇਣਾ ਪਵੇਗਾ। ਸਿੰਗਲਾ ਨੇ ਵੀ ਕਿਹਾ ਕਿ ਟੈਂਕੀਆਂ ਜਾਂ ਇਮਾਰਤਾਂ ’ਤੇ ਚੜ੍ਹੇ ਅਧਿਆਪਕਾਂ ਨੂੰ ਥੱਲੇ ਆ ਜਾਣਾ ਚਾਹੀਦਾ ਹੈ ਤੇ ਅਧਿਆਪਕਾਂ ਨੂੰ ਧਰਨੇ ਖਤਮ ਕਰ ਦੇਣੇ ਚਾਹੀਦੇ ਹਨ। ਟੈੱਟ ਪਾਸ ਅਧਿਆਪਕਾਂ ਦੀਆਂ ਮੰਗਾਂ ਬਾਰੇ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਦੀ ਇਹ ਮੰਗ ਮੰਨ ਲਈ ਹੈ ਕਿ ਸਾਰੀਆਂ ਪੋਸਟਾਂ ਇੱਕੋ ਵਾਰ ਕੱਢੀਆਂ ਜਾਣਗੀਆਂ।
ਇਹ ਵੀ ਪੜੋ: ਗੈਂਗਸਟਰ ਨਰੂਆਣਾ ਦਾ ਕਤਲ ਕਰਨ ਵਾਲਾ ਮੰਨਾ ਇਸ ਹਸਪਤਾਲ 'ਚ ਭਰਤੀ