ਚੰਡੀਗੜ੍ਹ: ਮਾਨਸਾ ਵਿੱਚ ਅੱਜ ਕਾਂਗਰਸ ਵੱਲੋਂ ਰੈਲੀ ਕੀਤੀ ਜਾਵੇਗਾ, ਜਿਸ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਇਹ ਰੈਲੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਕਰਵਾਈ ਜਾ ਰਹੀ ਹੈ। ਇਸ ਰੈਲੀ ਵਿੱਚ ਮੱਖ ਮੰਤਰੀ ਚਰਨਜੀਤ ਸਿੰਘ ਚੰਨੀ, ਨਵਜੋਤ ਸਿੱਧੂ, ਰਾਜਾ ਵੜਿੰਗ, ਸਿੱਧੂ ਮੂਸੇਵਾਲਾ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂ ਸ਼ਾਮਲ ਹੋਣਗੇ।
ਇਹ ਵੀ ਪੜੋ: ਕਿਸਾਨੀ ਅੰਦੋਲਨ ਖ਼ਤਮ ਹੋਣ ਨਾਲ ਟੋਲ ਪਲਾਜ਼ਾ ਵਾਲੇ ਵੀ ਹੋਏ ਤਿਆਰ, ਵਸੂਲਿਆ ਜਾਵੇਗਾ ਦੁੱਗਣਾ ਟੈਕਸ !
ਇਸ ਰੈਲੀ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ, ਕਿਉਂਕਿ ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦੀ ਇਹ ਪਹਿਲੀ ਰੈਲੀ ਹੈ।
ਪਿਛਲੇ ਦਿਨੀਂ ਕਾਂਗਰਸ ਵਿੱਚ ਸ਼ਾਮਲ ਹੋਏ ਸਨ ਮੂਸੇਵਾਲਾ
ਦੱਸ ਦਈਏ ਕਿ 3 ਦਸੰਬਰ ਨੂੰ ਸਿੱਧੂ ਮੂਸੇਵਾਲਾ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਇਸ ਦੌਰਾਨ ਉਹਨਾਂ ਨੇ ਕਿਹਾ ਸੀ ਕਿ ਮੈਂ ਪਿੰਡ ਨਾਲ ਜੁੜਿਆ ਹੋਇਆ ਹਾਂ, ਉਹਨਾਂ ਨੇ ਕਿਹਾ ਕਿ ਲੋਕ ਮੇਰੇ ਨਾਲ ਜੁੜੇ ਹੋਏ ਹਨ ਤੇ ਲੋਕ ਚਾਹੁੰਦੇ ਹਨ ਕਿ ਮੈਂ ਉਹਨਾਂ ਦੀ ਮਦਦ ਕਰਾਂ। ਮੂਸੇਵਾਲਾ ਨੇ ਕਿਹਾ ਕਿ ਪੰਜਾਬ ਬੇਸ਼ੱਕ ਤਰੱਕੀ ਕਰ ਗਿਆ ਹੈ, ਪਰ ਮਾਨਸਾ ਅਜੇ ਵੀ ਪੱਛੜਿਆ ਹੋਇਆ ਹੈ ਇਲਾਕਾ ਹੈ। ਉਹਨਾਂ ਨੇ ਕਿਹਾ ਕਿ ਮੇਰਾ ਰਾਜਨੀਤੀ ਵਿੱਚ ਆਉਣ ਦਾ ਮਕਸਦ ਮੇਰੇ ਹਲਕੇ ਦਾ ਵਿਕਾਸ ਕਰਨਾ ਹੈ। ਉਹਨਾਂ ਨੇ ਕਿਹਾ ਕਿ ਮੈਂ ਇਸ ਪਾਰਟੀ ਰਾਹੀਂ ਆਪਣੇ ਹਲਕੇ ਦੇ ਲੋਕਾਂ ਦੀ ਆਵਾਜ ਚੁੱਕਾਂਗਾ।
ਉਹਨਾਂ ਨੇ ਕਿਹਾ ਕਿ ਮੇਰਾ ਕਾਂਗਰਸ ਪਾਰਟੀ ਦੀ ਚੋਣ ਕਰਨ ਪਿੱਛੇ ਇਹ ਕਾਰਨ ਹੈ ਕਿ ਇਸ ਪਾਰਟੀ ਵਿੱਚ ਜੋ ਆਗੂ ਹਨ ਉਹ ਗਰੀਬ ਪਰਿਵਾਰਾਂ ਤੋਂ ਉੱਠ ਕੇ ਆਏ ਹਨ ਤੇ ਉਹਨਾਂ ਨੂੰ ਲੋਕਾਂ ਦੀ ਮੁਸ਼ਕਿਲਾਂ ਤਾਂ ਪਤਾ ਹੈ, ਇਸ ਲਈ ਮੈਂ ਕਾਂਗਰਸ ਦਾ ਪੱਲ੍ਹਾ ਫੜ੍ਹਿਆ ਹੈ।
ਮੂਸੇਵਾਲਾ ਨੇ ਕਿਹਾ ਕਿ ਜਿਵੇਂ ਲੋਕਾਂ ਨੇ ਮੇਰੇ ਗਾਇਕੀ ਵਿੱਚ ਸਾਥ ਦਿੱਤਾ ਹੈ ਉਸ ਤਰ੍ਹਾਂ ਮੈਨੂੰ ਉਮੀਦ ਹੈ ਕਿ ਲੋਕ ਹੁਣ ਵੀ ਮੇਰਾ ਸਾਥ ਦੇਣਗੇ।
ਕਾਂਗਰਸ ਦਾ ਪੱਲ੍ਹਾ ਫੜਨ ਮਗਰੋਂ ਹੋਇਆ ਵਿਰੋਧ
ਉਥੇ ਜਦੋਂ ਮੂਸੇਵਾਲਾ ਕਾਂਗਰਸ ਵਿੱਚ ਸ਼ਾਮਲ ਹੋ ਗਏ ਤਾਂ ਉਹਨਾਂ ਦਾ ਬਹੁਤ ਵਿਰੋਧ ਹੋਇਆ ਸੀ, ਤੇ ਕਾਫੀ ਲੋਕਾਂ ਨੇ ਮੂਸੇਵਾਲਾ ਨੂੰ ਗੱਦਾਰ ਵੀ ਦੱਸਿਆ ਜਿਸ ਤੋਂ ਮਗਰੋਂ ਮੂਸੇਵਾਲਾ ਨੇ ਲਾਈਵ ਹੋ ਕੇ ਭੜਾਸ ਕੱਢੀ ਸੀ।
ਮਾਨਸਾ ਤੋਂ ਮੂਸੇਵਾਲਾ ਨੂੰ ਮਿਲ ਸਕਦੀ ਹੈ ਟਿਕਟ
ਖ਼ਬਰਾਂ ਇਹ ਮਿਲ ਰਹੀਆਂ ਹਨ ਕਿ ਗਾਇਕ ਸਿੱਧੂ ਮੂਸੇਵਾਲਾ ਸੀਟ ਤੋਂ ਚੋਣ ਲੜ ਸਕਦਾ ਹੈ। ਜਦਕਿ ਦੂਜੇ ਪਾਸੇ ਮੂਸੇਵਾਲਾ ਨੇ ਆਪਣੇ ਬਿਆਨ ਵਿੱਚ ਵੀ ਸ਼ਪੱਸਟ ਕਰ ਦਿੱਤਾ ਸੀ ਕਿ ਉਹਨਾਂ ਨੇ ਜ਼ਿਲ੍ਹੇ ਦਾ ਵਿਕਾਸ ਨਹੀਂ ਹੋਇਆ ਹੈ ਇਸ ਲਈ ਉਹ ਲੋਕਾਂ ਦੀ ਸੇਵਾ ਕਰਨ ਅਤੇ ਆਪਣੇ ਹਲਕੇ ਦਾ ਵਿਕਾਸ ਕਰਨ ਲਈ ਸਿਆਸਤ ਵਿੱਚ ਆਏ ਹਨ।
ਇਹ ਵੀ ਪੜੋ: ਮੂਸੇਵਾਲਾ ਦੀ ਸਿਆਸਤ ’ਚ ਐਂਟਰੀ, ਕਾਂਗਰਸ ਦਾ ਫੜ੍ਹਿਆ ਪੱਲਾ