ਚੰਡੀਗੜ: ਪੰਜਾਬ ਵਿੱਚ ਕਾਂਗਰਸ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ, ਜਿਸ ਤਹਿਤ ਹੁਣ ਕਾਂਗਰਸ ਪਰਿਵਾਰ ਦੇ ਸਫ਼ਾਈ ਕਰਮਚਾਰੀ ਕਮੀਸ਼ਨ ਦੇ ਚੇਅਰਮੈਨ ਤੇ ਸੈਂਟਰਲ ਵਾਲਮੀਕੀ ਸਭਾ ਇੰਡਿਆ ਦੇ ਪ੍ਰਧਾਨ ਗੇਜਾ ਰਾਮ ਵਾਲਮੀਕੀ ਨੇ ਕਾਂਗਰਸ ਵਿਰੁੱਧ ਬਗਾਵਤ ਕਰ ਦਿੱਤੀ ਹੈ। ਜਿਨ੍ਹਾਂ ਕਿਹਾ ਮੈਂ ਕਾਂਗਰਸ ਪਾਰਟੀ ਵਿੱਚ ਸੇਵਾ ਲਈ ਪੂਰਾ ਜੀਵਨ ਲਗਾ ਦਿੱਤਾ, ਪਰ ਝੋਲੀ ਵਿੱਚ ਨਾਰਾਜ਼ਗੀ ਮਿਲੀ। ਜਿਸ ਕਾਰਨ ਉਹ ਬੁੱਧਵਾਰ ਨੂੰ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਦੇ ਪ੍ਰਤੀ ਰੋਸ਼ ਜ਼ਾਹਿਰ ਕਰਨ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਪੱਤਰਕਾਰਾਂ ਨਾਲ ਰੂਬਰੂਹ ਹੋਏ।
ਇਸ ਦੌਰਾਨ ਚੇਅਰਮੈਨ ਗੇਜਾ ਰਾਮ ਵੱਲੋਂ ਆਪਣਾ ਰੋਸ਼ ਜ਼ਾਹਿਰ ਕਰਦੇ ਹੋਏ ਬੋਲੇ ਕਿ 2017 ਵਿੱਚ ਵਿਧਾਨ ਸਭਾ ਹਲਕਾ ਜਗਰਾਓ ਤੋਂ ਟਿਕਟ ਦੇਕੇ ਵੀ ਵਾਪਸ ਲੈ ਲਈ ਗਈ ਸੀ ਅਤੇ 2022 ਵਿਧਾਨਸਭਾ ਹਲਕਾ ਜਗਰਾਓ ਵਿੱਚ ਟਿਕਟ ਦੇ ਪੱਕੇ ਵਾਅਦੇ ਦੇ ਬਾਵਜੂਦ ਵੀ 1 ਫਰਵਰੀ ਨੂੰ 2:45 ਵਜੇ ਤੱਕ ਮੈਂ ਨਾਮਾਂਕਨ ਭਰਨ ਦੇ ਭਰੋਸੇ ਦੇ ਬਾਅਦ ਇੰਤਜ਼ਾਰ ਹੀ ਕਰਦਾ ਰਹਿ ਗਿਆ। ਪਰ ਮੇਰੀ ਹਾਈਕਮਾਨ ਨੇ ਮੈਨੂੰ ਮੇਰਾ ਬਣਦਾ ਸਨਮਾਨ ਨਹੀਂ ਦਿੱਤਾ।
ਇਸ ਤੋਂ ਮੇਰੀ ਪਾਰਟੀ ਵਿੱਚ ਸ਼ਰਧਾ ਤਾਰ-ਤਾਰ ਹੋ ਚੁੱਕੀ ਹੈ, ਮੈਂ ਸੈਂਟਰਲ ਵਾਲਮੀਕੀ ਸਭਾ ਇੰਡਿਆ ਦੇ ਲਗਭਗ 30 ਤੋਂ 35 ਹਜ਼ਾਰ ਸਾਰੇ ਅਧਿਕਾਰੀਆਂ ਨੂੰ ਅਪੀਲ ਕਰਦਾ ਹਾਂ ਕਿ ਮੇਰੀ ਆਪਣੀ ਕਾਂਗਰਸ ਪਾਰਟੀ ਨੂੰ ਵੋਟ ਨਾ ਪਾਓ, ਪਰ ਕਾਂਗਰਸ ਨੂੰ ਛੱਡਕੇ ਚਾਹੇ ਜਿੱਥੇ ਮਰਜ਼ੀ ਵੋਟ ਪਾਓ। ਇਸ ਮੌਕੇ ਵੱਡੀ ਗਿਣਤੀ ਵਿੱਚ ਸੈਂਟਰਲ ਵਾਲਮੀਕੀ ਸਭਾ ਇੰਡਿਆ ਦੇ ਮੈਂਬਰਾਂ ਵਿੱਚ ਸੂਬਾ ਪ੍ਰਧਾਨ ਸਰਪੰਚ ਦਰਸ਼ਨ ਸਿੰਘ ਮੈਂਣ, ਕੌਂਸਲਰ ਹਰਵਿੰਦਰ ਵਾਲੀਆਂ, ਵਾਇਸ ਪ੍ਰਧਾਨ ਜਤਿੰਦਰ ਸਿੰਘ ਚਣੋਂ, ਯੂਥ ਪ੍ਰਧਾਨ ਅਮਰਜੀਤ ਸਿੰਘ ਉਕਸੀ ਸੈਣੀਆ, ਰਮਨ ਮੱਟੂ, ਜਸਪਾਲ ਸਿੰਘ ਖੁਸਰੋਪੁਰ ਸ਼ਾਮਿਲ ਸਨ।
ਭਰਾ ਭਤੀਜਾਵਾਦ ਵਿੱਚ ਹੀ ਖਤਮ ਹੋਣ ਵਾਲੀ ਹੈ, ਕਾਂਗਰਸ ਪਾਰਟੀ: ਗੇਜਾ ਰਾਮ ਵਾਲਮੀਕੀ
ਮੈਨੂੰ ਲੱਗ ਰਿਹਾ ਹੈ ਕਿ ਸਾਡੀ ਪਾਰਟੀ ਆਪਸੀ ਕਲਹ ਅਤੇ ਭਰਾ ਭਤੀਜਾਵਾਦ ਵਿੱਚ ਹੀ ਖਤਮ ਹੋਣ ਵਾਲੀ ਹੈ, ਮੈਂ ਪਾਰਟੀ ਹਾਈਕਮਾਨ ਦੇ ਨਜ਼ਰਾਂ ਵਿੱਚ ਰਾਹੁਲ ਗਾਂਧੀ ਦੇ ਅਮ੍ਰਿਤਸਰ ਦੌਰੇ ਉੱਤੇ ਭਗਵਾਨ ਬਾਲਮੀਕਿ ਤੀਰਥ ਵਿੱਚ ਦੁਕਾਨਾਂ ਬੰਦ ਕਰਵਾ ਕਰ ਆਮ ਲੋਕਾਂ ਨੂੰ ਨਾ ਮਿਲਣ ਦੀ ਗੱਲ ਵੀ ਪਰਗਟ ਕਰਨਾ ਚਾਹੁੰਦਾ ਹਾਂ । ਹਾਲਾਂਕਿ ਜਦੋਂ ਰਾਹੁਲ ਜੀ ਦਰਬਾਰ ਸਾਹਿਬ ਵਿੱਚ ਗਏ ਤਾਂ ਉਹ ਆਮ ਲੋਕਾਂ ਨੂੰ ਵੀ ਮਿਲੇ ।
ਚੰਨੀ ਤੇ ਹਰੀਸ਼ ਚੌਧਰੀ ਵਾਲਮੀਕੀ ਸਮਾਜ ਅਤੇ ਮਜਹਬੀ ਸਿੱਖ ਸਮਾਜ ਵਿਰੋਧੀ: ਗੇਜਾ ਰਾਮ ਵਾਲਮੀਕੀ
ਉਨ੍ਹਾਂ ਕਾਂਗਰਸ ਪਾਰਟੀ ਦੇ ਹੁਕਮਰਾਨਾਂ ਨੂੰ ਇੱਕ ਨਸੀਹਤ ਹੈ ਕਿ ਮੈਂ ਪਾਰਟੀ ਦਾ ਇਮਾਨਦਾਰ ਅਜਿਹਾ ਸਿਪਾਹੀ ਹਾਂ ਅਤੇ ਮਰਦੇ ਦਮ ਤੱਕ ਰਹਾਂਗਾ। ਪਰ ਮੇਰਾ ਦਿਲ ਅੱਜ ਰੋ ਰਿਹਾ ਹੈ। ਇਸ ਲਈ ਆਪਣੇ ਵਾਲਮੀਕੀ ਸਮਾਜ ਨੂੰ ਆਪਣੀ ਹੀ ਪਾਰਟੀ ਨੂੰ ਵੋਟ ਨਾ ਦੇਣ ਦੀ ਅਪੀਲ ਮਜਬੂਰਨ ਕਰ ਰਿਹਾ ਹਾਂ। ਮੈਨੂੰ ਅੱਜ ਦੁਖੀ ਹਿਰਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਇਸ ਚੰਨੀ ਤੇ ਹਰੀਸ਼ ਚੌਧਰੀ ਨੇ ਵਾਲਮੀਕੀ ਸਮਾਜ ਤੇ ਮਜਹਬੀ ਸਿੱਖ ਸਮਾਜ ਵਿਰੋਧੀ ਚਿਹਰੇ ਸਾਹਮਣੇ ਆ ਗਏ ਹਨ।
ਇਹ ਵੀ ਪੜੋ: ਸੀਐੱਮ ਚਿਹਰੇ ਨੂੰ ਲੈ ਕੇ ਸ਼ਸ਼ੋਪੰਜ ’ਚ ਕਾਂਗਰਸ, ਹੁਣ ਲੋਕਾਂ ਨੂੰ ਕਰਨ ਲੱਗੇ ਫੋਨ !