ETV Bharat / city

ਕਾਂਗਰਸ ਨੇ ਪੰਜਾਬ ਦੇ ਬਜਟ ਨੂੰ ਸਰਾਇਆ - ਕਾਂਗਰਸ ਨੇ ਪੰਜਾਬ ਦੇ ਬਜਟ ਨੂੰ ਸਰਾਇਆ

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤੇ ਸਰਕਾਰ ਦੇ ਆਖਰੀ ਬਜਟ ਬਾਰੇ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਬਜਟ ਵਧੀਆ ਤੇ ਪੰਜਾਬ ਦੇ ਹਿਤ ਵਿੱਚ ਹੈ। ਉਨ੍ਹਾਂ ਕਿਹਾ ਕਿ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸਰਕਾਰੀ ਬੱਸਾਂ ਵਿੱਚ ਔਰਤਾਂ ਲਈ ਸਫ਼ਰ ਮੁਫ਼ਤ ਕਰ ਦਿੱਤਾ ਗਿਆ ਹੈ।

ਕਾਂਗਰਸ ਨੇ ਪੰਜਾਬ ਦੇ ਬਜਟ ਨੂੰ ਸਰਾਇਆ
ਕਾਂਗਰਸ ਨੇ ਪੰਜਾਬ ਦੇ ਬਜਟ ਨੂੰ ਸਰਾਇਆ
author img

By

Published : Mar 8, 2021, 7:00 PM IST

ਚੰਡੀਗੜ੍ਹ : ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤੇ ਸਰਕਾਰ ਦੇ ਆਖਰੀ ਬਜਟ ਬਾਰੇ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਬਜਟ ਵਧੀਆ ਤੇ ਪੰਜਾਬ ਦੇ ਹਿਤ ਵਿੱਚ ਹੈ। ਉਨ੍ਹਾਂ ਕਿਹਾ ਕਿ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸਰਕਾਰੀ ਬੱਸਾਂ ਵਿੱਚ ਔਰਤਾਂ ਲਈ ਸਫ਼ਰ ਮੁਫ਼ਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਦਿਹਾਤੀ ਹਲਕੇ ਸ਼ਹੀਦ ਭਗਤ ਸਿੰਘ ਟੈਕਨੀਕਲ ਕਾਲਜ ਨੂੰ ਯੂਨੀਵਰਸਿਟੀ ਦਾ ਦਰਜਾ ਦੇਣ ਤੋਂ ਇਲਾਵਾ ਉਨ੍ਹਾਂ ਦੇ ਹਲਕੇ ਵਿੱਚ ਰੋਇੰਗ ਅਕੈਡਮੀ ਦਿੱਤੀ ਗਈ ਹੈ ਜਿਥੇ ਦਿਹਾਤੀ ਬੱਚਿਆਂ ਨੂੰ ਸਹੂਲਤਾਂ ਮਿਲਣਗੀ।

ਕਾਂਗਰਸ ਨੇ ਪੰਜਾਬ ਦੇ ਬਜਟ ਨੂੰ ਸਰਾਇਆ

ਇਸ ਦੌਰਾਨ ਉਨ੍ਹਾਂ ਆਮ ਆਦਮੀ ਪਾਰਟੀ ਵੱਲੋਂ ਚੁੱਕੇ ਸਵਾਲ 'ਤੇ ਪਲਟਵਾਰ ਕਰਦਿਆਂ ਵਿਧਾਇਕ ਨੇ ਕਿਹਾ ਕਿ ਵਿਰੋਧੀ ਧਿਰਾਂ ਦਾ ਕੰਮ ਹੀ ਵਿਰੋਧ ਕਰਨਾ ਹੁੰਦਾ ਹੈ ਲੇਕਿਨ ਗਰਾਊਂਡ ਤੇ ਜਾ ਕੇ ਲੋਕਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ।

ਕਾਂਗਰਸੀ ਵਿਧਾਇਕ ਫਤਹਿਜੰਗ ਬਾਜਵਾ ਨੇ ਕਿਹਾ ਕਿ ਮੱਧ ਵਰਗੀ ਪਰਿਵਾਰਾਂ ਲਈ ਇਹ ਬਜਟ ਕਾਫੀ ਅਹਿਮ ਹੈ। 21 ਹਜ਼ਾਰ ਸ਼ਗਨ ਸਕੀਮ 51 ਹਜ਼ਾਰ ਕਰ ਦਿੱਤੀ ਗਈ ਹੈ ਤੇ ਪੈਨਸ਼ਨ 750 ਤੋਂ 1500 ਰੁਪਏ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬਾਰਡਰ ਏਰੀਏ ਦੇ ਲਈ ਸਰਕਾਰ ਵੱਲੋਂ ਫੰਡ ਰੱਖੇ ਗਏ ਹਨ ਅਤੇ ਕਿਸਾਨਾਂ ਦੇ ਕਰਜ਼ਾ ਮੁਆਫ਼ੀ ਲਈ ਵੀ ਫੰਡ ਪਹਿਲਾਂ ਨਾਲੋਂ ਵੱਧ ਰੱਖੇ ਹਨ। ਇਸ ਬਜਟ ਦੇ ਵਿਚ ਗ਼ਰੀਬ ਮਜ਼ਦੂਰ ਵਰਗ ਸਣੇ ਮਹਿਲਾਵਾਂ ਨੂੰ ਰਾਹਤ ਦਿੱਤੀ ਗਈ ਹੈ, ਜੋ ਪੰਜਾਬ ਦੇ ਹਿੱਤ ਵਿੱਚ ਹੈ।

ਇਹ ਵੀ ਪੜ੍ਹੋ: ਮਹਿਲਾਵਾਂ ਲਈ ਬਜਟ ‘ਚ ਹੋਣਾ ਚਾਹੀਦਾ ਹੈ ਕੁਝ ਖਾਸ: ਮਾਣੂਕੇ

ETV Bharat Logo

Copyright © 2024 Ushodaya Enterprises Pvt. Ltd., All Rights Reserved.