ਚੰਡੀਗੜ੍ਹ: ਟੋਕੀਓ ਪੈਰਾਲੰਪਿਕਸ ਵਿੱਚ ਪੈਰਾ ਅਥਲੀਟ ਪ੍ਰਵੀਨ ਕੁਮਾਰ ਨੇ ਚਾਂਦੀ ਦਾ ਤਗਮਾ ਜਿੱਤਿਆ। ਦੱਸ ਦਈਏ ਕਿ ਨੋਇਡਾ ਦੇ 18 ਸਾਲਾ ਪ੍ਰਵੀਨ ਨੇ ਪੁਰਸ਼ਾਂ ਦੀ ਉੱਚੀ ਛਾਲ ਟੀ 44 ਸ਼੍ਰੇਣੀ ਵਿੱਚ 2.07 ਮੀਟਰ ਛਾਲ ਮਾਰ ਕੇ ਦੂਜਾ ਸਥਾਨ ਹਾਸਲ ਕੀਤਾ ਹੈ। ਮੌਜੂਦਾ ਪੈਰਾਲਿੰਪਿਕਸ ਵਿੱਚ ਭਾਰਤ ਨੇ ਹੁਣ ਤੱਕ 11 ਮੈਡਲ ਜਿੱਤੇ ਹਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਵੀਨ ਕੁਮਾਰ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ #TokyoParalympics ’ਚ ਪੁਰਸ਼ਾਂ ਦੀ ਉੱਚੀ ਛਾਲ ਮੁਕਾਬਲੇ ’ਚ ਚਾਂਦੀ ਦਾ ਤਮਗਾ ਜਿੱਤਣ ’ਤੇ ਪ੍ਰਵੀਨ ਕੁਮਾਰ ਨੂੰ ਵਧਾਈ। ਬਹੁਤ ਵਧੀਆ ਕੀਤਾ। ਸਾਨੂੰ ਸਾਰਿਆਂ ਨੂੰ ਤੁਹਾਡੇ ’ਤੇ ਮਾਣ ਹੈ।
-
Congratulations to Praveen Kumar for clinching a silver medal at the #TokyoParalympics in Men’s High Jump Event. Well done, we are all proud of you. 🇮🇳 pic.twitter.com/kAf4WUFCg0
— Capt.Amarinder Singh (@capt_amarinder) September 3, 2021 " class="align-text-top noRightClick twitterSection" data="
">Congratulations to Praveen Kumar for clinching a silver medal at the #TokyoParalympics in Men’s High Jump Event. Well done, we are all proud of you. 🇮🇳 pic.twitter.com/kAf4WUFCg0
— Capt.Amarinder Singh (@capt_amarinder) September 3, 2021Congratulations to Praveen Kumar for clinching a silver medal at the #TokyoParalympics in Men’s High Jump Event. Well done, we are all proud of you. 🇮🇳 pic.twitter.com/kAf4WUFCg0
— Capt.Amarinder Singh (@capt_amarinder) September 3, 2021
ਕਾਬਿਲੇਗੌਰ ਹੈ ਕਿ ਟੋਕੀਓ ਪੈਰਾਲੰਪਿਕਸ ਵਿੱਚ ਪੁਰਸ਼ਾਂ ਦੀ ਉੱਚੀ ਛਾਲ ’ਚ ਗ੍ਰੇਟ ਬ੍ਰਿਟੇਨ ਦੇ ਬਰੂਮ-ਐਡਵਰਡਸ ਜੋਨਾਥਨ (2.10 ਮੀਟਰ) ਨੇ ਸੋਨ ਤਗਮਾ ਹਾਸਲ ਕੀਤਾ। ਈਵੈਂਟ ਦਾ ਕਾਂਸੀ ਤਮਗਾ ਪੋਲੈਂਡ ਦੇ ਲੇਪੀਆਟੋ ਮਾਸੀਜੋ (2.04 ਮੀਟਰ) ਨੇ ਜਿੱਤਿਆ।
ਇਹ ਵੀ ਪੜੋ: ਟੋਕੀਓ ਪੈਰਾਲੰਪਿਕਸ: ਪ੍ਰਵੀਨ ਕੁਮਾਰ ਨੇ ਜਿੱਤਿਆ ਚਾਂਦੀ ਦਾ ਤਮਗਾ