ETV Bharat / city

ਚੁੱਘ ਨੇ ਅਨਾਜ ਵੰਡ ਸਬੰਧੀ ਗਲਤ ਅੰਕੜੇ ਪੇਸ਼ ਕੀਤੇ: ਭਾਰਤ ਭੂਸ਼ਨ ਆਸ਼ੂ

author img

By

Published : May 25, 2021, 1:50 PM IST

ਸੂਬਾ ਸਰਕਾਰ ਕਾਂਗਰਸ ਅਤੇ ਭਾਜਪਾ ਦੇ ਆਗੂ ਇੱਕ ਵਾਰ ਫੇਰ ਆਮਣੇ ਸਾਹਮਣੇ ਹਨ। ਹੋਇਆ ਇੰਝ ਕਿ ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਸੀ। ਜਿਸਦਾ ਜਵਾਬ ਦਿੰਦਿਆ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਤੱਥਾਂ ਸਹਿਤ ਪ੍ਰੈਸ ਬਿਆਨ ਜਾਰੀ ਕੀਤਾ ਹੈ।

ਕੈਬਨਿਟ ਮੰਤਰੀ ਆਸ਼ੂ ਅਤੇ ਤਰੁਣ ਚੁੱਘ
ਕੈਬਨਿਟ ਮੰਤਰੀ ਆਸ਼ੂ ਅਤੇ ਤਰੁਣ ਚੁੱਘ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਕੌਮੀ ਖੁਰਾਕ ਸੁਰੱਖਿਆ ਐਕਟ 2013 ਅਧੀਨ ਰਜਿਸਟਰ ਲਾਭਪਾਤਰੀਆਂ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਅਧੀਨ ਕਣਕ ਵੰਡਣ ਦਾ ਕੰਮ 16 ਮਈ 2021 ਨੂੰ ਸ਼ੁਰੂ ਕਰ ਦਿੱਤਾ ਗਿਆ ਸੀ।

ਇਸ ਸਬੰਧੀ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਆਗੂ ਤਰੁਣ ਚੁੱਘ ਵਲੋਂ ਸਿਰਫ ਸਿਆਸੀ ਲਾਹਾ ਖੱਟਣ ਲਈ ਆਪਣੀ ਆਦਤ ਅਨੁਸਾਰ ਅਨਾਜ ਵੰਡ ਸਬੰਧੀ ਗਲਤ ਅੰਕੜੇ ਪੇਸ਼ ਕੀਤੇ ਗਏ ਹਨ।

ਸੂਬੇ ਦੇ ਸਾਰੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀ ਕਣਕ ਦੀ ਖ਼ਰੀਦ ’ਚ ਡਿਊਟੀ ਲਗਾਈ

ਇਸ ਮੌਕੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਕਰੋਨਾ ਦੀ ਦੂਜੀ ਲਹਿਰ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਲੋਂ ਸੂਬੇ ਵਿਚ ਬੀਮਾਰੀ ਦੇ ਫੈਲਾਅ ਨੂੰ ਰੋਕਣ ਲਈ 3500 ਦੇ ਕਰੀਬ ਖਰੀਦ ਕੇਂਦਰ ਸਥਾਪਤ ਕੀਤੇ ਸਨ। ਉਨ੍ਹਾਂ ਦੱਸਿਆ ਕਿ ਸਾਰੇ ਮੁਲਾਜ਼ਮ ਅਤੇ ਅਧਿਕਾਰੀਆਂ ਨੂੰ ਕਣਕ ਦੀ ਖਰੀਦ ਨੂੰ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਲਗਾਇਆ ਗਿਆ ਸੀ ਅਤੇ ਜਿਵੇਂ ਹੀ 13 ਮਈ 2021 ਨੂੰ ਕਣਕ ਦੀ ਖਰੀਦ ਮੁਕੰਮਲ ਹੋਈ, ਉਸ ਤੋਂ ਬਾਅਦ 16 ਮਈ 2021 ਨੂੰ ਲਾਭਪਾਤਰੀਆਂ ਨੂੰ ਅਨਾਜ ਦੀ ਵੰਡ ਸ਼ੁਰੂ ਕਰ ਦਿੱਤੀ ਗਈ ਸੀ।

ਉਨ੍ਹਾਂ ਦੱਸਿਆ ਕਿ ਬੀਤੇ 8 ਦਿਨਾਂ ਵਿਚ ਪੰਜਾਬ ਸਰਕਾਰ ਨੂੰ ਅਲਾਟ ਹੋਏ ਅਨਾਜ ਵਿਚੋ 98224 ਮੀਟ੍ਰਿਕ ਟਨ ਕਣਕ ਦੀ ਚੁਕਾਈ ਐਫਸੀਆਈ ਦੇ ਗੁਦਾਮਾਂ ਤੋਂ ਕਰ ਲਈ ਗਈ ਹੈ ਜੋ ਕਿ ਕੁਲ ਜਾਰੀ ਅਨਾਜ ਦਾ 69 ਫ਼ੀਸਦ ਬਣਦਾ ਹੈ। ਕੈਬਨਿਟ ਮੰਤਰੀ ਆਸ਼ੂ ਨੇ ਦੱਸਿਆ ਕਿ ਅੱਜ ਮਿਤੀ 24 ਮਈ 2021 ਨੂੰ ਸਵੇਰੇ 10:00 ਤੱਕ 15705 ਐਮਟੀ ਕਣਕ ਦੀ ਵੰਡ ਲਾਭਪਾਤਰੀਆਂ ਨੂੰ ਕਰ ਦਿੱਤੀ ਗਈ ਹੈ।

ਕਣਕ ਦੀ ਖ਼ਰੀਦ ਸ਼ੁਰੂ ਕਰਨ ’ਚ ਪੰਜਾਬ ਦੇਸ਼ ਦੇ ਬਾਕੀ ਸੂਬਿਆਂ ਤੋਂ ਅੱਗੇ: ਆਸ਼ੂ
ਖੁਰਾਕ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਨੇ ਆਪਣੇ ਬਿਆਨ ਵਿੱਚ ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਵਿਚ 75 ਫੀਸਦੀ ਅਨਾਜ ਵੰਡਣ ਦੀ ਗੱਲ ਕਹੀ ਹੈ। ਪਰ ਉਨ੍ਹਾਂ ਨੂੰ ਇਹ ਗੱਲ ਕਹਿਣ ਤੋਂ ਪਹਿਲਾਂ ਦੇਖਣਾ ਚਾਹੀਦਾ ਸੀ ਕਿ ਇਨ੍ਹਾਂ ਰਾਜਾਂ ਵਿਚ ਕਿਸੇ ਫ਼ਸਲ ਦੀ ਖਰੀਦ ਨਹੀਂ ਚੱਲ ਰਹੀ ਸੀ, ਜਦਕਿ ਪੰਜਾਬ ਰਾਜ ਵਿਚ ਇਸ ਸਮੇਂ ਦੌਰਾਨ ਰਿਕਾਰਡ 132 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਦਾ ਕਾਰਜ ਨੇਪਰੇ ਚਾੜ੍ਹਿਆ ਜਾ ਚੁੱਕਾ ਹੈ।

ਇਹ ਵੀ ਪੜ੍ਹੋ: ਪੁਲਿਸ ਦੀ ਅਜਿਹੀ ਮਹਿਲਾ ਅਧਿਕਾਰੀ, ਜਿਸਦਾ ਤਬਾਦਲਾ ਰੋਕਣ ਲਈ ਲੋਕ ਕਰ ਰਹੇ ਪ੍ਰਦਰਸ਼ਨ

ETV Bharat Logo

Copyright © 2024 Ushodaya Enterprises Pvt. Ltd., All Rights Reserved.