ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਬੋਹਰ ਦੇ ਤਕਰੀਬਨ ਇੱਕ ਦਰਜਨ ਪਿੰਡਾਂ 'ਚ ਸਾਉਣੀ ਦੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਗਿਰਦਾਵਰੀ ਦਾ ਹੁਕਮ ਦੇਣ ਦੀ ਗੱਲ ਆਖੀ ਹੈ। ਉਨ੍ਹਾਂ ਨੇ ਪੰਜਾਬ 'ਚ ਪਿਛਲੀ ਅਕਾਲੀ ਦਲ 'ਤੇ ਭਾਜਪਾ ਸਰਕਾਰ ਵਾਂਗ ਹੀ ਸੂਬੇ ਦਾ ਹਿੱਸਾ ਵਧਾ ਫਸਲਾਂ ਦੇ ਮੁਆਵਜ਼ੇ ਦੀਆਂ ਦਰਾਂ 'ਚ ਵਾਧਾ ਕੀਤੇ ਜਾਣ ਦੀ ਵੀ ਮੰਗ ਕੀਤੀ ਹੈ।
ਇੱਥੇ ਜਾਰੀ ਕੀਤੇ ਇੱਕ ਬਿਆਨ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹੜ੍ਹਾਂ ਨੇ ਅਬੋਹਰ ਦੇ ਤਕਰੀਬਨ ਇੱਕ ਦਰਜਨ ਪਿੰਡਾਂ ਵਿੱਚ ਕਪਾਹ 'ਤੇ ਹੋਰ ਫਸਲਾਂ ਦਾ ਵੱਡਾ ਨੁਕਸਾਨ ਕੀਤਾ ਹੈ ਜਦਕਿ ਇਹ ਪਾਣੀ ਸ਼ਹਿਰ ਦੀਆਂ ਕਈ ਕਲੌਨੀਆਂ 'ਚ ਘਰਾਂ ਵਿੱਚ ਵੜ ਗਿਆ ਜਿਸ ਕਾਰਨ ਘਰਾਂ ਤੇ ਘਰੇਲੂ ਸਮਾਨ ਨੂੰ ਨੁਕਸਾਨ ਪਹੁੰਚਿਆ ਹੈ। ਉਹਨਾਂ ਕਿਹਾ ਕਿ ਲੋਕ ਕਾਂਗਰਸ ਸਰਕਾਰ ਵੱਲੋਂ ਮੌਨਸੂਨ ਸੀਜ਼ਨ ਤੋਂ ਪਹਿਲਾ ਸਾਰੀਆਂ ਡਰੇਨਾਂ ਦੀ ਸਫਾਈ ਨਾ ਕਰਨ ਦਾ ਖਾਮਿਆਜ਼ਾ ਭੁਗਤ ਰਹੇ ਹਨ। ਉਹਨਾਂ ਕਿਹਾ ਕਿ ਕਿਸਾਨਾਂ ਨੇ ਬੀਤੇ ਦਿਨ ਅਬੋਹਰ-ਸੀਤੋ ਗੁੰਨੋ-ਡਬਵਾਲੀ ਰੋਡ 'ਤੇ ਧਰਨਾ ਵੀ ਲਾਇਆ ਸੀ ਤਾਂ ਜੋ ਸਰਕਾਰ ਦਾ ਧਿਆਨ ਅਬੁਲਖੁਰਾਣਾ ਡਰੇਨ ਤੋਂ ਪਾਣੀ ਓਵਰਫਲੋਅ ਦੀਆਂ ਸਮੱਸਿਆ ਵੱਲ ਖਿੱਚਿਆ ਜਾ ਸਕੇ।
-
Have asked @capt_amarinder to order a ‘girdwari’ (special revenue assessment) to gauge damage caused to kharif crops in #Abohar villages & also hike the crop compensation rates. CM must release compensation for damage to houses & crops as it is a result of his govt's negligence. pic.twitter.com/eGcGntX1yp
— Sukhbir Singh Badal (@officeofssbadal) August 23, 2020 " class="align-text-top noRightClick twitterSection" data="
">Have asked @capt_amarinder to order a ‘girdwari’ (special revenue assessment) to gauge damage caused to kharif crops in #Abohar villages & also hike the crop compensation rates. CM must release compensation for damage to houses & crops as it is a result of his govt's negligence. pic.twitter.com/eGcGntX1yp
— Sukhbir Singh Badal (@officeofssbadal) August 23, 2020Have asked @capt_amarinder to order a ‘girdwari’ (special revenue assessment) to gauge damage caused to kharif crops in #Abohar villages & also hike the crop compensation rates. CM must release compensation for damage to houses & crops as it is a result of his govt's negligence. pic.twitter.com/eGcGntX1yp
— Sukhbir Singh Badal (@officeofssbadal) August 23, 2020
ਸੁਖਬੀਰ ਸਿੰਘ ਬਾਦਲ ਨੇ ਢੁੱਕਵੇਂ ਕਦਮ ਚੁੱਕਣ ਲਈ ਆਖਿਆ 'ਤੇ ਕਿਹਾ ਕਿ ਸਰਕਾਰ ਨੂੰ ਵੱਖ ਵੱਖ ਪਿੰਡਾਂ ਵਿੱਚ ਕਿਸਾਨਾਂ ਦੇ ਖੇਤਾਂ ਵਿਚਲੇ ਘਰਾਂ ਨੂੰ ਹੋਏ ਨੁਕਸਾਨ ਤੇ ਅਬੋਹਰ ਸ਼ਹਿਰ ਵਿੱਚ ਘਰਾਂ ਤੇ ਘਰੇਲੂ ਸਮਾਨ ਦੇ ਹੋਏ ਨੁਕਸਾਨ ਦਾ ਵੀ ਮੁਆਵਜ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਅਬੋਹਰ ਸ਼ਹਿਰ ਚ ਜ਼ਰੂਰੀ ਸੇਵਾਵਾਂ ਤੇਜ਼ੀ ਨਾਲ ਬਹਾਲ ਕੀਤੇ ਜਾਣ ਦੀ ਵੀ ਮੰਗ ਕੀਤੀ। ਉਹਨਾਂ ਕਿਹਾ ਕਿ ਰਿਪੋਰਟਾਂ ਦੇ ਮੁਤਾਬਕ ਕਈ ਪ੍ਰਭਾਵਤ ਪਿੰਡਾਂ 'ਚ ਦੁਧਾਰੂ ਪਸ਼ੂਆਂ ਲਈ ਚਾਰੇ ਦੀ ਗੰਭੀਰ ਕਮੀ ਹੋ ਗਈ ਹੈ 'ਤੇ ਸਰਕਾਰ ਨੂੰ ਇਸਦੀ ਸਪਲਾਈ ਲਈ ਵੀ ਕਦਮ ਚੁੱਕਣੇ ਚਾਹੀਦੇ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਜਿਹੀਆਂ ਵੀ ਰਿਪੋਰਟਾਂ ਹਨ ਕਿ ਕਈ ਥਾਵਾਂ 'ਤੇ ਕਪਾਹ ਦੀ ਫਸਲ ਨੂੰ ਅੰਸ਼ਕ ਨੁਕਸਾਨ ਪੁੱਜਾ ਹੈ। ਇਸ ਲਈ ਵੀ ਵੱਖਰੇ ਤੌ 'ਤੇ ਮੁਆਵਜ਼ਾ ਮਿਲਣਾ ਚਾਹੀਦਾ ਹੈ ਜਦਕਿ ਹਾੜੀ ਦੀ ਫਸਲ ਦੌਰਾਨ ਪਹਿਲਾਂ ਪਏ ਭਾਰੀ ਮੀਂਹ ਨਾਲ ਹੋਏ ਨੁਕਸਾਨ ਦਾ ਮੁਅਵਜ਼ਾ ਵੀ ਛੇਤੀ ਜਾਰੀ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਇਹ ਵੀ ਮੰਗ ਕੀਤੀ ਕਿ ਸਰਕਾਰ ਪੰਜਾਬ 'ਚ ਫਸਲਾਂ ਲਈ ਮੁਆਵਜ਼ਾ ਦਰਾਂ ਵਿੱਚ ਵਾਧਾ ਕਰੇ ਅਤੇ ਇਸ ਵਾਸਤੇ ਪਿਛਲੀ ਅਕਾਲੀ ਦਲ ਤੇ ਭਾਜਪਾ ਸਰਕਾਰ ਵੱਲੋਂ ਕੀਤੇ ਅਨੁਸਾਰ ਸੂਬਾਈ ਹਿੱਸਾ ਵਧਾਵੇ।