ETV Bharat / city

ਚਿਹਰੇ ਬਦਲਣ ਨਾਲ, ਨਹੀਂ ਬਦਲਣਗੇ ਪੰਜਾਬ ਦੇ ਮੁੱਦੇ:ਹਰਪਾਲ ਚੀਮਾ - ਵਿਰੋਧੀ ਧਿਰ ਦੇ ਆਗੂ

ਆਮ ਆਦਮੀ ਪਾਰਟੀ ਵਲੋਂ ਪੰਜਾਬ ਕਾਂਗਰਸ 'ਤੇ ਨਿਸ਼ਾਨੇ ਸਾਧੇ ਗਏ ਹਨ। ਉਨ੍ਹਾਂ ਦਾ ਕਹਿਣਾ ਕਿ ਕਾਂਗਰਸ ਵਲੋਂ ਪੰਜਾਬ ਦਾ ਪ੍ਰਧਾਨ ਤਾਂ ਬਦਲ ਦਿੱਤਾ ਗਿਆ ਹੈ, ਪਰ ਉਸ ਨਾਲ ਪੰਜਾਬ ਵਿਚਲੇ ਮੁੱਦੇ ਨਹੀਂ ਬਦਲ ਸਕਦੇ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਪਹਿਲਾਂ ਜਿਨ੍ਹਾਂ 'ਤੇ ਨਿਸ਼ਾਨੇ ਸਾਧਦੇ ਹੁੰਦੇ ਸੀ, ਹੁਣ ਉਨ੍ਹਾਂ ਨੂੰ ਹੀ ਗਲਬਕੜੀਆਂ ਪਾ ਰਹੇ ਹਨ।

ਚਿਹਰੇ ਬਦਲਣ ਨਾਲ, ਨਹੀਂ ਬਦਲਣਗੇ ਪੰਜਾਬ ਦੇ ਮੁੱਦੇ:ਹਰਪਾਲ ਚੀਮਾ
ਚਿਹਰੇ ਬਦਲਣ ਨਾਲ, ਨਹੀਂ ਬਦਲਣਗੇ ਪੰਜਾਬ ਦੇ ਮੁੱਦੇ :ਹਰਪਾਲ ਚੀਮਾ
author img

By

Published : Jul 25, 2021, 8:59 AM IST

ਚੰਡੀਗੜ੍ਹ:ਆਮ ਆਦਮੀ ਪਾਰਟੀ ਨੇ ਸੱਤਾਧਾਰੀ ਕਾਂਗਰਸ ਤੋਂ ਨਸ਼ਾ ਤਸਕਰੀ ਤੋਂ ਸੰਬੰਧਿਤ ਸਪੈਸ਼ਲ ਟਾਸਕ ਫੋਰਸ ਵੱਲੋਂ ਤਿਆਰ ਕੀਤੀ ਜਾਂਚ ਰਿਪੋਰਟ ਜਨਤਕ ਕਰਨ ਦੀ ਮੰਗ ਕੀਤੀ ਹੈ। ਜਿਸ ਤੋਂ ਡਰੱਗ ਮਾਫੀਆ ਨਾਲ ਸੰਬੰਧਿਤ ਵੱਡੇ ਤਸਕਰਾਂ ਦਾ ਨਾਮ ਸਾਹਮਣੇ ਆ ਸਕਣ। ਇਸ ਸਬੰਧੀ ਆਮ ਆਦਮੀ ਪਾਰਟੀ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਕਈ ਕਾਂਗਰਸੀਆਂ ਨੂੰ ਆਪਣੀ ਪਾਰਟੀ 'ਚ ਸ਼ਾਮਲ ਵੀ ਕਰਵਾਇਆ।

ਚਿਹਰੇ ਬਦਲਣ ਨਾਲ, ਨਹੀਂ ਬਦਲਣਗੇ ਪੰਜਾਬ ਦੇ ਮੁੱਦੇ:ਹਰਪਾਲ ਚੀਮਾ

ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਚੁਣੌਤੀ ਦਿੰਦੇ ਹੋਏ ਪੁੱਛਿਆ ਕਿ ਡਰੱਗ ਸਰਗਨਾ ਅਤੇ ਸਰਕਾਰ ਦੀ ਮਿਲੀ ਭਗਤ ਕਾਰਨ ਐਸਟੀਐਫ ਦੀ ਸੀਲਬੰਦ ਰਿਪੋਰਟ 1 ਫਰਵਰੀ 2018 ਹਾਈ ਕੋਰਟ 'ਚ ਪਈ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਅਥਾਰਿਟੀ ਨੇ ਇਸ ਰਿਪੋਰਟ ਦੀ ਸੀਲ ਖੁੱਲ੍ਹਵਾਉਣ ਦੀ ਪ੍ਰਸ਼ਾਸਨਿਕ ਤੇ ਕਾਨੂੰਨੀ ਕੋਈ ਕੋਸ਼ਿਸ਼ ਨਹੀਂ ਕੀਤੀ। ਇਸ ਦੇ ਉਲਟ ਐਡਵੋਕੇਟ ਜਨਰਲ ਪੰਜਾਬ ਦੇ ਦਫ਼ਤਰ ਦਾ ਸਾਰਾ ਜ਼ੋਰ ਇਸ ਗੱਲ 'ਤੇ ਲੱਗਿਆ ਹੋਇਆ ਹੈ ਕਿ ਇਸ ਨੂੰ ਹਰ ਹਾਲ 'ਚ ਠੰਡੇ ਬਸਤੇ 'ਚ ਰੱਖਿਆ ਜਾਵੇ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿੰਨਾਂ ਸਮਾਂ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਰਹਿਣਗੇ ਉਦੋਂ ਤੱਕ ਨਾ ਤਾਂ ਐਸਟੀਐਫ ਦੀ ਰਿਪੋਰਟ ਜਨਤਕ ਹੋਵੇਗੀ ਅਤੇ ਨਾ ਹੀ ਪੰਜਾਬ ਸਰਕਾਰ ਕੋਈ ਕੇਸ ਜਿੱਤ ਸਕੇਗੀ। ਇਸ ਕਰਕੇ ਨਵੇਂ ਬਣੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਮੰਗ ਕਰਦਿਆਂ ਕਿਹਾ ਕਿ ਉਹ ਦੋ ਹਫ਼ਤਿਆਂ ਦੇ ਅੰਦਰ-ਅੰਦਰ ਐਸਟੀਐਫ ਦੀ ਰਿਪੋਰਟ ਜਨਤਕ ਕਰਨ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਅਜਿਹੀ ਉਮੀਦ ਨਹੀਂ ਕੀਤੀ ਜਾ ਸਕਦੀ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਗਿਰਗਿਟ ਦੀ ਤਰ੍ਹਾਂ ਰੰਗ ਬਦਲ ਗਏ ਹਨ। ਉਨ੍ਹਾਂ ਨੇ ਕਿਹਾ ਕਿ ਜਿਹੜੇ ਲੋਕਾਂ ਨੂੰ ਸਿੱਧੂ ਮਾਫ਼ੀਆ ਦੱਸ ਕੇ ਜੇਲ੍ਹ ਭੇਜਣ ਦੀ ਗੱਲ ਕਰਦੇ ਸੀ ਅੱਜ ਉਨ੍ਹਾਂ ਨੂੰ ਮਿਲ ਕੇ ਜੱਫੀਆਂ ਪਾ ਰਹੇ ਹਨ, ਉਨ੍ਹਾਂ ਨਾਲ ਬੈਠ ਕੇ ਚਾਹਾਂ ਪੀ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਦਾ ਅੀਜਹਾ ਵਤੀਰਾ ਦਿਖਾ ਰਿਹਾ ਕਿ ਜੇਕਰ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਤਾਂ ੳਹ ਵੀ ਭ੍ਰਿਸ਼ਟਾਚਾਰੀ ਤੋਂ ਪਿਛੇ ਨਹੀਂ ਹਟਣਗੇ।

ਹਰਪਾਲ ਸਿੰਘ ਚੀਮਾ ਨੇ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਨੇ ਪੰਜਾਬ ਦੇ ਲਈ ਸਾਢੇ ਚਾਰ ਸਾਲਾਂ 'ਚ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਸਰਕਾਰ ਬਣਨ ਤੋਂ ਪਹਿਲਾਂ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਧੀ ਸੀ, ਪਰ ਫਿਰ ਵੀ ਸਰਕਾਰ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਸਿੱਧੂ ਵੀ ਸਰਕਾਰ ਦਾ ਹਿੱਸਾ ਸੀ ਤਾਂ ਲੰਬਾ ਸਮਾਂ ਕਿਉਂ ਚੁੱਪ ਸੀ। ਉਨ੍ਹਾਂ ਦਾ ਕਹਿਣਾ ਕਿ ਸਿੱਧੂ ਵਲੋਂ ਵਿਧਾਨਸਭਾ 'ਚ ਵੀ ਕੋਈ ਮੁੱਦਾ ਨਹੀਂ ਚੁੱਕਿਆ ਗਿਆ, ਸਿਰਫ਼ ਮਜੀਠੀਆ ਨਾਲ ਨਿੱਜੀ ਲੜਾਈ ਹੀ ਲੜੀ ਹੈ।

ਕਿਸਾਨਾਂ ਦੇ ਮੁੱਦੇ 'ਤੇ ਬੋਲਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਕਿਸਾਨ ਵਿਰੋਧੀ ਪਾਰਟੀ ਹੈ ਅਤੇ ਜੋ ਸਕ੍ਰਿਪਟ ਬੀਜੇਪੀ ਲਿਖਦੀ ਹੈ ਉਹੀ ਕੈਪਟਨ ਅਮਰਿੰਦਰ ਸਿੰਘ ਬੋਲਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਵਿਰੋਧੀ ਪਾਰਟੀਆਂ ਨੂੰ ਵਿਫ਼ ਦਿੱਤਾ ਗਿਆ ਸੀ ਤਾਂ ਜੋ ਸੰਸਦ 'ਚ ਉਨ੍ਹਾਂ ਦੀ ਅਵਾਜ਼ ਬਣ ਸਕਣ ਪਰ ਸਿੱਧੂ ਦੀ ਤਾਜਪੋਸ਼ੀ 'ਚ ਕਾਂਗਰਸ ਦੇ ਸਾਰੇ ਸੰਸਦ ਦਿੱਲੀ ਬੈਠੇ ਸੀ। ਉਨ੍ਹਾਂ ਕਿਹਾ ਕਿ ਚਿਹਰੇ ਬਦਲਣ ਨਾਲ ਪੰਜਾਬ 'ਚ ਲੋਕਾਂ ਨੂੰ ਰੋਜ਼ਗਾਰ ਨਹੀਂ ਮਿਲੇਗਾ, ਭ੍ਰਿਸ਼ਟਾਚਾਰ ਖ਼ਤਮ ਨਹੀਂ ਹੋਏਗਾ ਅਤੇ ਮਾਫੀਆ ਖ਼ਤਮ ਨਹੀਂ ਹੋਵੇਗਾ।

ਉਨ੍ਹਾਂ ਸੁਨੀਲ ਜਾਖੜ ਉੱਤੇ ਵੀ ਤੰਜ ਕਸਦੇ ਹੋਏ ਕਿਹਾ ਕਿ ਉਹ ਅਫ਼ਸਰਸ਼ਾਹੀ 'ਤੇ ਸਵਾਲ ਚੁੱਕ ਰਹੇ ਨੇ ਪਰ ਸਾਢੇ ਚਾਰ ਸਾਲ ਤੱਕ ਬੇਅਦਬੀ ਮਾਮਲੇ 'ਚ ਚੁੱਪ ਰਹੇ ਅਤੇ ਉਹ ਦੱਸਣ ਕਿ ਆਖਿਰ ਕਿਉਂ ਚੁੱਪ ਰਹੇ, ਹੁਣ ਜਦ ਪ੍ਰਧਾਨਗੀ ਚਲੀ ਗਈ ਤਾਂ ਬਿਆਨਬਾਜ਼ੀਆਂ ਕਰ ਰਹੇ ਹਨ।

ਹਰਪਾਲ ਚੀਮਾ ਨੇ ਟੋਕੀਓ ਓਲੰਪਿਕ 'ਚ ਭਾਰਤ ਤੋਂ 49 ਕਿਲੋਗ੍ਰਾਮ ਕੈਟਾਗਰੀ ਦੀ ਵੇਟਲਿਫਟਿੰਗ ਮੁਕਾਬਲੇ 'ਚ ਮੀਰਾਬਾਈ ਚਾਨੂ ਦੇ ਸਿਲਵਰ ਮੈਡਲ ਜਿੱਤਣ 'ਤੇ ਵਧਾਈ ਵੀ ਦਿੱਤੀ।

ਇਹ ਵੀ ਪੜ੍ਹੋ:ਰਾਕੇਸ਼ ਟਿਕੈਤ ਦੀ ਸਰਕਾਰ ਨੂੰ ਧਮਕੀ, ਕਿਹਾ ਏਨੇ ਮਹੀਨੇ ਚੱਲੂ ਅੰਦੋਲਨ

ETV Bharat Logo

Copyright © 2025 Ushodaya Enterprises Pvt. Ltd., All Rights Reserved.