ETV Bharat / city

ਵਿਦਿਆਰਥੀਆਂ ਤੇ ਪੁਲਿਸ ਨੇ ਪਾਈਆਂ ਪਾਣੀ ਦੀਆਂ ਬੁਛਾੜਾਂ, ਵਿਧਾਨ ਸਭਾ ਜਾਣ ਤੋਂ ਰੋਕਿਆ - punjab vidhan sabha

ਚੰਡੀਗੜ੍ਹ ਵਿੱਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵੱਲੋਂ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਵੱਲ ਮਾਰਚ ਕੀਤਾ ਗਿਆ। ਇਨ੍ਹਾਂ ਵਿਦਿਆਰਥੀਆਂ ਨੂੰ ਚੰਡੀਗੜ੍ਹ ਪੁਲਿਸ ਨੇ ਰਾਹ ਵਿੱਚ ਹੀ ਰੋਕ ਲਿਆ। ਜਦੋਂ ਵਿਦਿਆਰਥੀਆਂ ਨੇ ਅੱਗੇ ਵੱਧਣ ਦੀ ਕੋਸ਼ਸ਼ ਕੀਤੀ ਤਾਂ ਪੁਲਿਸ ਨੇ ਹਲਕੇ ਬਲ ਦਾ ਵੀ ਪ੍ਰਯੋਗ ਕੀਤਾ।

chandigarh-police-use-water-canen-on-students
ਵਿਦਿਆਰਥੀਆਂ ਤੇ ਪੁਲਿਸ ਨੇ ਪਈਆਂ ਪਾਣੀ ਦੀਆਂ ਬੁਛਾੜਾਂ , ਵਿਧਾਨ ਸਭਾ ਜਾਣ ਤੋਂ ਰੋਕਿਆ
author img

By

Published : Feb 25, 2020, 8:34 PM IST

ਚੰਡੀਗੜ੍ਹ : ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਪੰਜਾਬ ਇਕਾਈ ਵੱਲੋਂ ਸਿੱਖਿਆ ਖੇਤਰ ਨਾਲ ਜੁੜੀਆਂ ਮੰਗਾਂ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਵੱਲ ਮਾਰਚ ਕੀਤਾ ਜਾਣਾ ਸੀ ਜਿਸ ਦੇ ਲਈ ਸੈਕਟਰ 17 ਦੇ ਪਰੇਡ ਗਰਾਊਂਡ ਦੇ ਸਾਹਮਣੇ ਸਵੇਰ ਤੋਂ ਹੀ ਸੈਂਕੜੇ ਵਿਦਿਆਰਥੀ ਇੱਕਠੇ ਹੋਣੇ ਸ਼ੁਰੂ ਹੋ ਗਏ ਸਨ। ਜਦੋਂ ਵਿਦਿਆਰਥੀਆਂ ਵੱਲੋਂ ਵਿਧਾਨ ਸਭਾ ਵੱਲ ਮਾਰਚ ਕੱਢਿਆ ਗਿਆ ਤਾਂ ਪੁਲਿਸ ਨੇ ਸੈਕਟਰ 17 ਦੇ ਐੱਮਸੀ ਦਫ਼ਤਰ ਕੋਲ ਬੈਰੀਕੇਟਿੰਗ ਕਰਕੇ ਰੋਕ ਲਿਆ। ਜਦੋਂ ਵਿਦਿਆਰਥੀਆਂ ਨੇ ਇਸ ਬੈਰੀਕੇਟਿੰਗ ਨੂੰ ਟੱਪਣ ਦੀ ਕੋਸ਼ਿਸ਼ ਕੀਤੀ ਤਾਂ ਵਿਦਿਆਰਥੀਆਂ ਦੇ ਉੱਤੇ ਪਾਣੀ ਦੀਆਂ ਬੁਛਾੜਾਂ ਪਾ ਕੇ ਉਨ੍ਹਾਂ ਨੂੰ ਰੋਕਿਆ ਗਿਆ।

ਵਿਦਿਆਰਥੀਆਂ ਤੇ ਪੁਲਿਸ ਨੇ ਪਈਆਂ ਪਾਣੀ ਦੀਆਂ ਬੁਛਾੜਾਂ , ਵਿਧਾਨ ਸਭਾ ਜਾਣ ਤੋਂ ਰੋਕਿਆ

ਇਸ ਵਿੱਚ ਕਈ ਵਿਦਿਆਰਥੀ ਤੇਜ਼ ਬੁਛਾੜਾਂ ਦੇ ਨਾਲ ਜ਼ਖ਼ਮੀ ਵੀ ਹੋਏ। ਵਿਦਿਆਰਥੀ ਸੰਦੀਪ ਨੇ ਦੱਸਿਆ ਕਿ ਉਨ੍ਹਾਂ ਦੀਆਂ ਸਿੱਧੀਆਂ ਸਾਦੀਆਂ ਚਾਰ ਮੰਗਾ ਸਨ ਜਿਸ ਨੂੰ ਲੈ ਕੇ ਉਹ ਵਿਧਾਨ ਸਭਾ ਵੱਲ ਕੂਚ ਕਰ ਰਹੇ ਸਨ ਪਰ ਉਨ੍ਹਾਂ ਨੂੰ ਰਾਹ ਵਿੱਚ ਰੋਕ ਦਿੱਤਾ ਗਿਆ ਅਤੇ ਪਾਣੀ ਦੀ ਬੁਛਾੜਾਂ ਪਾ ਕੇ ਰੋਕ ਲਿਆ ਗਿਆ।

ਇਹ ਵੀ ਪੜ੍ਹੋ : ਪੰਜਾਬ ਵਿੱਚ ਗੈਂਗਸਟਰਵਾਦ ਤੇ ਹਿੰਸਾ ਨੂੰ ਹੱਲਾਸ਼ੇਰੀ ਦੇਣ ਵਾਲੀਆਂ ਫ਼ਿਲਮਾਂ ਲਈ ਕੋਈ ਥਾਂ ਨਹੀਂ : ਕੈਪਟਨ

ਇਕ ਹੋਰ ਵਿਦਿਆਰਥੀ ਨੇ ਦੱਸਿਆ ਕਿ ਵਿਦਿਆਰਥੀਆਂ ਉੱਤੇ ਪਾਈਆਂ ਗਈਆਂ ਪਾਣੀ ਦੀਆਂ ਬੁਛਾੜਾਂ ਇਹ ਸਾਫ਼ ਕਰਦੀਆਂ ਹਨ ਕਿ ਪ੍ਰਸ਼ਾਸਨ ਵਿਦਿਆਰਥੀਆਂ ਦੀ ਅਵਾਜ਼ ਦੁਬਾਉਣਾ ਚਾਹੁੰਦਾ ਤੇ ਇਸ ਲਈ ਅਜਿਹਾ ਕਰ ਰਿਹਾ ਹੈ। ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਤੋਂ ਮੰਗ ਪੱਤਰ ਐੱਸਡੀਐਮ ਵੱਲੋਂ ਲਿਆ ਗਿਆ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪਰ ਉਨ੍ਹਾਂ ਵੱਲੋਂ ਮੰਗ ਪੱਤਰ ਵਿੱਚ ਦੱਸੀਆਂ ਗਈਆਂ ਮੰਗਾਂ ਵਿਧਾਨ ਸਭਾ ਵਿੱਚ ਵਿਚਾਰੀਆਂ ਨਹੀਂ ਜਾਂਦੀਆਂ ਤਾਂ ਉਹ ਮੁੜ ਤੋਂ ਅਜਿਹਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.