ਚੰਡੀਗੜ੍ਹ: ਸ਼ਹਿਰ ਦੀ ਪੁਲਿਸ ਨੇ ਜਾਅਲਸਾਜ਼ੀ ਅਤੇ ਧੋਖਾਧੜੀ ਦੇ ਮਾਮਲੇ ਵਿੱਚ ਪਿਉ ਪੁੱਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦਈਏ ਕਿ ਇਹ ਮਾਮਲਾ ਚੀਨੀ ਮਹਿਲਾ ਦਾ ਘਰ ਹੜੱਪਣ ਦਾ ਮਾਮਲਾ ਹੈ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਪੰਚਕੂਲਾ ਦੇ ਸੈਕਟਰ 7 ਤੋਂ ਵਿਸ਼ਵਜੀਤ ਸਿੰਘ ਅਤੇ ਉਸ ਦੇ ਪਿਤਾ ਗੁਰਵਿੰਦਰ ਸਿੰਘ ਨੂੰ ਕਾਬੂ ਕੀਤਾ ਹੈ।
ਦੱਸ ਦਈਏ ਕਿ ਦੋਵਾਂ ਨੇ ਸੈਕਟਰ 35 ਸਥਿਤ ਚੀਨੀ ਮੂਲ ਦੀ ਔਰਤ ਜੈਨੀ ਲੀ ਦੇ ਘਰ 'ਤੇ ਕਬਜ਼ਾ ਕਰ ਲਿਆ ਸੀ। ਔਰਤ ਸੀਨੀਅਰ ਸਿਟੀਜ਼ਨ ਸੀ ਅਤੇ ਵਿਧਵਾ ਹੈ। ਉਹ ਇਸ ਘਰ ਵਿਚ ਇਕੱਲੀ ਰਹਿੰਦੀ ਸੀ। ਫਿਰ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਐਸਆਈਟੀ ਦਾ ਗਠਨ ਕੀਤਾ ਅਤੇ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ 25 ਅਗਸਤ, 2022 ਨੂੰ ਜਾਅਲਸਾਜ਼ੀ, ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਮਾਮਲੇ ਸਬੰਧੀ ਸ਼ਿਕਾਇਤ ਮਹਿਲਾ ਨੇ ਆਪਣੀ ਸ਼ਿਕਾਇਤ ਵਿਸ਼ਵਜੀਤ ਅਤੇ ਉਸਦੇ ਪਿਤਾ ਗੁਰਵਿੰਦਰ ਸਿੰਘ ਬਾਲੀ ਅਤੇ ਹੋਰਾਂ ਖਿਲਾਫ ਦਿੱਤੀ ਸੀ।
ਮਹਿਲਾ ਵੱਲੋਂ ਦਰਜ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਸਾਲ 2013 ਵਿੱਚ ਗੁਰਵਿੰਦਰ ਸਿੰਘ ਨੂੰ ਆਪਣੇ ਘਰ ਦੀ ਉਪਰਲੀ ਮੰਜ਼ਿਲ ਕਿਰਾਏ ’ਤੇ ਦਿੱਤੀ ਸੀ। 2012 ਵਿੱਚ ਗੁਰਵਿੰਦਰ ਨੇ ਆਪਣਾ ਮਕਾਨ ਬਣਵਾਇਆ ਸੀ। ਇਸ ਤੋਂ ਬਾਅਦ ਗੁਰਵਿੰਦਰ ਸਿੰਘ ਆਪਣੇ ਲੜਕੇ ਵਿਸ਼ਵਜੀਤ ਨੂੰ ਗਲਤ ਇਰਾਦੇ ਨਾਲ ਇਸ ਘਰ ਲੈ ਆਇਆ ਅਤੇ ਕਿਰਾਏ ਦਾ ਨਵਾਂ ਸਮਝੌਤਾ ਕਰਵਾ ਲਿਆ। ਹਰ ਮਹੀਨੇ ਪਿਓ-ਪੁੱਤਰ ਕਿਰਾਇਆ ਦੇਣ ਵਿੱਚ ਦੇਰੀ ਕਰਦੇ ਰਹੇ।
ਇਸ ਤੋਂ ਬਾਅਦ ਸਾਲ 2017 ਵਿੱਚ ਪਿਛਲੇ ਤਰੀਖ ਵਿੱਚ ਇੱਕ ਸੇਲ ਸਮਝੌਤਾ ਹੋਇਆ ਸੀ ਜੋ ਕਿ ਉਸਦੇ ਘਰ ਦੀ ਦੂਜੀ ਮੰਜ਼ਿਲ ਦਾ ਸੀ। ਇਸ ਵਿੱਚ ਲਿਖਿਆ ਹੋਇਆ ਸੀ ਕਿਦੂਜੀ ਮੰਜ਼ਿਲ ਲਈ ਉਸ ਨੇ ਬਿਆਨਾ ਵਜੋਂ 28 ਲੱਖ ਰੁਪਏ ਦਿੱਤੇ ਹਨ। ਇਸ ਦੇ ਨਾਲ ਹੀ ਇਸ ਵਿਚ ਪੇਸ਼ ਕੀਤੇ ਗਏ ਗਵਾਹ ਵੀ ਸ਼ਿਕਾਇਤਕਰਤਾ ਔਰਤ ਨੂੰ ਨਹੀਂ ਜਾਣਦੇ ਸੀ। ਔਰਤ ਨੂੰ 28 ਲੱਖ ਰੁਪਏ ਵੀ ਨਹੀਂ ਮਿਲੇ। ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਜਿਸ ਕਾਗਜ਼ 'ਤੇ ਵੇਚਣ ਦਾ ਐਗਰੀਮੈਂਟ ਹੋਇਆ ਸੀ, ਉਹ ਵੀ ਜਾਅਲੀ ਸੀ।
ਇਹ ਵੀ ਪੜੋ: ਪੰਜਾਬ ਦੇ ਲੋਕਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ