ਚੰਡੀਗੜ੍ਹ: ਸ਼ਹਿਰ ਦੇ ਰਹਿਣ ਵਾਲੇ ਦਵਿੰਦਰ ਪਾਲ ਸਿੰਘ ਸਹਿਗਲ ਜੋ ਸਾਇੰਟਿਸਟ ਹੋਣ ਦੇ ਨਾਲ ਨਾਲ ਪਤੰਗਾਂ ਬਣਾਉਣ ਦਾ ਸ਼ੌਕ ਰੱਖਦੇ ਹਨ। ਦੁਨੀਆ ਦੀ ਸਭ ਤੋਂ ਛੋਟੀ ਪਤੰਗ ਬਣਾਉਣ ਦਾ ਦਵਿੰਦਰ ਪਾਲ ਸਿੰਘ ਰਿਕਾਰਡ ਕਾਇਮ ਕਰ ਚੁੱਕੇ ਹਨ।
ਇਸ ਸ਼ੌਕ ਤੋਂ ਇਲਾਵਾ ਦਵਿੰਦਰ ਪਾਲ ਸਿੰਘ ਸਹਿਗਲ ਫੋਰੈਂਸਿਕ ਡਿਪਾਰਟਮੈਂਟ ਵਿੱਚ ਅਸਿਸਟੈਂਟ ਡਾਇਰੈਕਟਰ ਵਜੋਂ ਸੇਵਾ ਨਿਭਾ ਚੁੱਕੇ ਹਨ। ਸਾਇੰਟਿਸਟ ਸਹਿਗਲ ਪੰਜਾਬ ਯੂਨੀਵਰਸਿਟੀ ਦੇ ਵਿਭਾਗ ਕੈਮਿਸਟਰੀ ਅਤੇ ਥਾਪਰ ਕਾਲਜ ਦੇ ਆਰ ਐਨ ਡੀ ਵਿਭਾਗ ਵਿੱਚ ਵੀ ਪੜ੍ਹਾ ਚੁੱਕੇ ਹਨ।
ਇਹ ਵੀ ਪੜ੍ਹੋ: ਪੰਜਾਬ ਬਜਟ 2020: ਕਿਸਾਨਾਂ ਨੂੰ ਕੀ ਨੇ ਉਮੀਦਾਂ?
ਕੰਮ ਦੇ ਤਣਾਅ ਨੇ ਬਣਾਇਆ ਕਾਈਟਮੈਨ
ਕੰਮ ਵਿੱਚ ਤਣਾਅ ਕਾਰਨ ਆਪਣੇ ਸ਼ੌਕ ਨੂੰ ਪੂਰਾ ਕਰਨ ਲਈ ਉਨ੍ਹਾਂ ਪਤੰਗਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦਾ ਨਤੀਜਾ ਇਹ ਹੋਇਆ ਕਿ ਉਨ੍ਹਾਂ ਆਪਣੇ ਇਸ ਹੁਨਰ ਕਾਰਨ ਲਿਮਕਾ ਬੁੱਕ ਵਿੱਚ ਵੀ ਰਿਕਾਰਡ ਦਰਜ ਕਰਵਾ ਲਿਆ।
ਸਭ ਤੋਂ ਛੋਟੀ ਪਤੰਗ ਦੇ ਕਿੱਸੇ
ਸਭ ਤੋਂ ਛੋਟੀ ਪਤੰਗ ਦਾ ਸਾਈਜ਼ 1.65 ਬਾਏ 1.5 ਮਿਲੀ ਮੀਟਰ ਹੈ। ਇਸ ਪਤੰਗ ਨੂੰ ਕਾਈਟਮੈਨ ਸੂਈ ਦੇ ਨੱਕੇ ਵਿੱਚੋਂ ਸਭ ਤੋਂ ਛੋਟੀ ਪਤੰਗ ਨੂੰ ਆਰ-ਪਾਰ ਕਰਨ ਦਾ ਰਿਕਾਰਡ ਬਣਾ ਚੁੱਕੇ ਹਨ।
ਵਿਦੇਸ਼ਾਂ ਤੋਂ ਆਉਂਦੇ ਹਨ ਬੁਲਾਵੇ
ਚਾਈਨਾ ਦੇ ਮਸ਼ਹੂਰ ਕਾਈਟ ਫ਼ੈਸਟੀਵਲ ਸਣੇ ਕਈ ਦੇਸ਼ਾਂ ਤੋਂ ਡਾਕਟਰ ਨੂੰ ਸਪੈਸ਼ਲ ਬੁਲਾਵਾ ਆਉਂਦਾ ਹੈ। ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦਵਿੰਦਰ ਪਾਲ ਸਿੰਘ ਸਹਿਗਲ ਨੇ ਕਿਹਾ ਕਿ ਚਾਈਨਾ ਤਾਂ ਉਹ ਜਾ ਕੇ ਆਏ ਹਨ ਪਰ ਕਈ ਦੇਸ਼ਾਂ 'ਚ ਨੌਕਰੀ ਕਰਨ ਉਹ ਜਾ ਨਹੀਂ ਸਕਦੇ।
ਸਟ੍ਰੈਸ ਬਸਟਰ ਨੂੰ ਦੂਰ ਕਰਦੀ ਹੈ ਪਤੰਗਬਾਜ਼ੀ
ਕਾਈਟਮੈਨ ਨੇ ਪਤੰਗ ਬਾਜ਼ੀ ਰਾਹੀਂ ਸਟ੍ਰੈੱਸ ਦੂਰ ਕਰਨ ਦਾ ਅਨੋਖਾ ਤਰੀਕਾ ਵੀ ਲੱਭਿਆ ਹੈ। ਡਾਕਟਰ ਸਹਿਗਲ ਮੁਤਾਬਕ ਪਤੰਗ ਉਡਾਉਣ ਨਾਲ ਜਿੱਥੇ ਨਜ਼ਰ ਵੱਧਦੀ ਹੈ। ਉੱਥੇ ਹੀ ਵਿਟਾਮਿਨ ਡੀ ਮਿਲਣ ਨਾਲ ਸਿਹਤ ਵੀ ਦਰੁਸਤ ਰਹਿੰਦੀ ਹੈ।
ਪਤੰਗਬਾਜ਼ੀ 'ਤੇ ਬਣਨ ਜਾ ਰਹੀ ਹੈ ਬਾਲੀਵੁੱਡ ਫ਼ਿਲਮ
ਕਾਈਟਮੈਨ ਮੁਤਾਬਕ ਬਾਲੀਵੁੱਡ ਦੇ ਵਿੱਚ ਗੱਭਰੂ ਗੈਂਗ ਇੱਕ ਫ਼ਿਲਮ ਬਣ ਰਹੀ ਹੈ, ਉਹ ਫ਼ਿਲਮ ਪਤੰਗਬਾਜ਼ੀ ਉੱਤੇ ਆਧਾਰਿਤ ਹੈ, ਜਿਸ ਵਿੱਚ ਉਨ੍ਹਾਂ ਦੇ ਬੇਟੇ ਨੂੰ ਵੀ ਕੰਮ ਕਰਨ ਦਾ ਮੌਕਾ ਮਿਲਿਆ ਹੈ।