ਚੰਡੀਗੜ੍ਹ: ਐਕਸਾਈਜ਼ ਵਿਭਾਗ ਵੱਲੋਂ ਮੌਜੂਦਾ ਫਾਇਨੈਂਸ਼ਲ ਸਾਲ 2019-2020 ਦੀ ਐਕਸਾਈਜ਼ ਪਾਲਿਸੀ ਨੂੰ ਡੇਢ ਮਹੀਨੇ ਅੱਗੇ ਵਧਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਮੌਜੂਦਾ ਐਕਸਾਈਜ਼ ਪਾਲਿਸੀ ਹੁਣ 31 ਮਾਰਚ ਨਹੀਂ ਬਲਕਿ 15 ਮਈ ਤੱਕ ਲਾਗੂ ਰਹੇਗੀ। ਇਸ ਦਾ ਮਤਲਬ ਇਹ ਵੀ ਹੈ ਕਿ ਜੇ ਅਪ੍ਰੈਲ ਮਹੀਨੇ ਵਿੱਚ ਕਰਫਿਊ ਖਤਮ ਹੁੰਦਾ ਹੈ ਜਾਂ ਸ਼ਰਾਬ ਦੇ ਠੇਕੇ ਖੁੱਲ੍ਹਦੇ ਹਨ ਤਾਂ ਉਨ੍ਹਾਂ ਉੱਤੇ ਐਕਸਾਈਜ਼ ਡਿਊਟੀ ਤੇ ਮਿਨਿਮਮ ਰਿਟੇਲ ਕੀਮਤਾਂ ਪੁਰਾਣੀਆਂ ਹੀ ਲੱਗਣ ਗਿਆ। ਹੁਣ ਜਿਨ੍ਹੇ ਵੀ ਸ਼ਰਾਬ ਦੇ ਠੇਕੇਦਾਰ ਹਨ ਉਹ ਆਨਲਾਇਨ ਆਕਸ਼ਨ ਭਰ ਸਕਦੇ ਹਨ।
ਚੰਡੀਗੜ੍ਹ ਪ੍ਰਸ਼ਾਸਨ ਵੱਲੋ ਜਿਨ੍ਹੇ ਵੀ ਫੈਸਲੇ ਲਏ ਜਾ ਰਹੇ ਹਨ ਉਹ ਸਾਰੇ 15 ਅਪ੍ਰੈਲ ਤੋਂ ਬਾਅਦ ਦੇ ਹਨ। ਇਸ ਸਮੇਂ ਦੌਰਾਨ ਸਰਕਾਰ ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਲਗਾਇਆ ਗਿਆ ਕਰਫਿਊ ਖ਼ਤਮ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਸਰਕਾਰ ਲਗਾਤਾਰ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੋਸ਼ਿਸ਼ਾ ਕਰ ਰਹੀ ਹੈ। ਕੋਵਿਡ 19 ਕਾਰਨ ਦੇਸ਼ ਭਰ 'ਚ ਲੌਕਡਾਊਨ ਕੀਤਾ ਗਿਆ ਹੈ, ਤਾਂ ਜੋ ਇਸ ਦੇ ਪਸਾਰ ਨੂੰ ਰੋਕਿਆ ਜਾ ਸਕੇ। ਭਾਰਤ ਵਿੱਚ ਹੁਣ ਤੱਕ 1071 ਕੋਰੋਨਾ ਵਾਇਰਸ ਦੇ ਪੌਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 29 ਦੀ ਮੌਤ ਹੋ ਚੁੱਕੀ ਹੈ, ਰਾਹਤ ਦੀ ਗੱਲ ਇਹ ਹੈ ਕਿ 100 ਮਰੀਜ਼ ਠੀਕ ਵੀ ਹੋਏ ਹਨ।