ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵੱਲੋਂ ਪਰਮਿੰਦਰ ਸਿੰਘ ਢੀਂਡਸਾ ਨੂੰ ਵੋਟਾਂ ਪਾਉਣ ਲਈ ਅਪੀਲ ਕਰਨ ਦੀ ਕੈਪਟਨ ਨੇ ਖਿੱਲੀ ਉਡਾਉਂਦਿਆਂ ਕਿਹਾ ਕਿ ਜਿਹੜਾ ਵਿਅਕਤੀ ਆਪਣੇ ਬਾਪ ਦਾ ਸਤਿਕਾਰ ਨਹੀਂ ਕਰ ਸਕਦਾ, ਉਸ ਤੋਂ ਇਹ ਆਸ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਕਿ ਉਹ ਆਪਣੇ ਹਲਕੇ ਦੇ ਲੋਕਾਂ ਵੱਲ ਧਿਆਨ ਦੇਵੇਗਾ।
ਕੈਪਟਨ ਨੇ ਕਿਹਾ ਕਿ ਢੀਂਡਸਾ ਨੇ ਪਾਰਟੀ ਨੂੰ ਪਰਿਵਾਰ ਤੋਂ ਉੱਤੇ ਰੱਖਿਆ ਸੀ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਇਸ ਪਾਰਟੀ ਨੇ ਹੋਰਾਂ ਦੇ ਉੱਤੇ ਨਿੱਜਵਾਦ ਨੂੰ ਥੋਪਿਆ ਹੈ, ਤੇ ਇਹ ਕਦੀ ਵੀ ਲੋਕਾਂ ਦਾ ਦਿਲ ਨਹੀਂ ਜਿੱਤ ਸਕਦੇ।
ਮੁੱਖ ਮੰਤਰੀ ਨੇ ਕਿਹਾ ਕਿ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਬਾਦਲਾਂ ਨੇ ਹਮੇਸ਼ਾ ਹੀ ਲੋਕਾਂ ਤੋਂ ਉੱਤੇ ਆਪਣੇ ਹਿੱਤਾਂ ਨੂੰ ਰੱਖਿਆ ਹੈ ਜਿਸ ਕਾਰਨ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਨਾਰਾਜ਼ ਅਤੇ ਪੀੜਤ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਹੈ।
ਢੀਂਡਸਾ ਹੀ ਨਹੀਂ ਸਮੁੱਚੇ ਬਾਦਲ ਕੁਨਬੇ ਅਤੇ ਅਕਾਲੀ ਲੀਡਰਸ਼ਿਪ ਦੀ ਸਪੱਸ਼ਟ ਹਾਰ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਪਿਆਰ ਕਰਨ ਵਾਲੇ ਅਤੇ ਨਫ਼ਰਤ ਤੋਂ ਪਾਰ ਲੰਘਣ ਵਾਲੇ ਲੋਕ ਹਨ ਅਤੇ ਅਸਲ ਵਿੱਚ ਬਾਦਲਾਂ ਨੇ ਆਪਣੇ ਖੁਦ ਦੇ ਸੰਕਟ ਨੂੰ ਮਹਿਸੂਸ ਨਹੀਂ ਕੀਤਾ।