ETV Bharat / city

ਹੁਣ ਕੈਬਨਿਟ ਵਿਸਥਾਰ ਨੂੰ ਲੈ ਕੇ ਕੈਪਟਨ ਤੇ ਸਿੱਧੂ ਦੀ ਫਸੀ ਗਰਾਰੀ ! - ਕੈਪਟਨ ਅਮਰਿੰਦਰ ਸਿੰਘ

ਪੰਜਾਬ ਕੈਬਨਿਟ ਚ ਬਦਲਾਅ ਦੀਆਂ ਖਬਰਾਂ ਨੂੰ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਖੇਮੇ ਚ ਵੀ ਵੱਖ ਵੱਖ ਵਿਚਾਰ ਦੇਖਣ ਨੂੰ ਮਿਲ ਰਹੇ ਹਨ। ਸਿੱਧੂ ਧੜੇ ਨਾਲ ਜੁੜੇ ਲੀਡਰਾਂ ਦਾ ਕਹਿਣਾ ਹੈ ਕਿ ਹੁਣ ਕੈਬਨਿਟ ਚ ਬਦਲਾਅ ਦਾ ਸਮਾਂ ਨਹੀਂ ਹੈ ਬਲਕਿ ਲੋੜ ਹੈ ਕਿ ਆਉਣ ਵਾਲੇ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਵੱਧ ਤੋਂ ਵੱਧ ਕੰਮ ਕੀਤੇ ਜਾਣ।

ਕੈਬਨਿਟ ਵਿਸਥਾਰ ਨੂੰ ਲੈ ਕੇ ਕੈਪਟਨ-ਸਿੱਧੂ ਆਹਮੋ-ਸਾਹਮਣੇ

author img

By

Published : Jul 29, 2021, 6:00 PM IST

ਚੰਡੀਗੜ੍ਹ: ਪੰਜਾਬ ਕੈਬਨਿਟ ਚ ਬਦਲਾਅ ਦੀਆਂ ਖਬਰਾਂ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੁਲਾਕਾਤ ਹੋਈ। ਸੂਤਰ ਦੱਸਦੇ ਹਨ ਕਿ ਇਸ ਦੌਰਾਨ ਨਵਜੋਤ ਸਿੰਘ ਸਿੱਧੂ ਵੱਲੋਂ ਕੈਬਨਿਟ ਚ ਬਦਲਾਅ ਨੂੰ ਲੈ ਕੇ ਆਪਣਾ ਆਪਣਾ ਪੱਖ ਰੱਖਿਆ। ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਦਿੱਤੀ ਗਈ ਹੈ ਜਿਸ ਚ ਉਨ੍ਹਾਂ ਨੇ ਯਾਦ ਕਰਵਾਇਆ ਹੈ ਕਿ ਕਾਂਗਰਸ ਹਾਈਕਮਾਨ ਵੱਲੋਂ ਪੰਜਾਬ ਨੂੰ 18 ਨੁਕਤਿਆਂ ਤੇ ਕੰਮ ਕਰਨ ਨੂੰ ਕਿਹਾ ਗਿਆ ਹੈ ਅਤੇ ਉਸ ’ਤੇ ਮਜਬੂਤੀ ਨਾਲ ਕੰਮ ਕਰਨਾ ਚਾਹੀਦਾ ਹੈ।

ਉੱਥੇ ਹੀ ਪੰਜਾਬ ਕੈਬਨਿਟ ਚ ਬਦਲਾਅ ਦੀਆਂ ਖਬਰਾਂ ਨੂੰ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਖੇਮੇ ਚ ਵੀ ਵੱਖ ਵੱਖ ਵਿਚਾਰ ਦੇਖਣ ਨੂੰ ਮਿਲ ਰਹੇ ਹਨ। ਸਿੱਧੂ ਧੜੇ ਨਾਲ ਜੁੜੇ ਲੀਡਰਾਂ ਦਾ ਕਹਿਣਾ ਹੈ ਕਿ ਹੁਣ ਕੈਬਨਿਟ ਚ ਬਦਲਾਅ ਦਾ ਸਮਾਂ ਨਹੀਂ ਹੈ ਬਲਕਿ ਲੋੜ ਹੈ ਕਿ ਆਉਣ ਵਾਲੇ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਵੱਧ ਤੋਂ ਵੱਧ ਕੰਮ ਕੀਤੇ ਜਾਣ।

ਕੈਬਨਿਟ ਵਿਸਥਾਰ ਨੂੰ ਲੈ ਕੇ ਕੈਪਟਨ-ਸਿੱਧੂ ਆਹਮੋ-ਸਾਹਮਣੇ

'ਕੈਬਨਿਟ ਦਾ ਨਹੀਂ ਹੋਣਾ ਚਾਹੀਦਾ ਵਿਸਥਾਰ'

ਵਿਧਾਇਕ ਮਦਨਲਾਲ ਜਲਾਲਪੁਰ ਨੇ ਕਿਹਾ ਕਿ ਜਿਵੇਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਹਾ ਗਿਆ ਹੈ ਕਿ ਉਹ ਦੋ ਉੱਪ ਮੁੱਖ ਮੰਤਰੀ ਲਗਾਉਣਗੇ ਉਸੇ ਤਰਜ਼ ’ਤੇ ਕਾਂਗਰਸ ਨੂੰ ਵੀ ਦੋ ਉਪ ਮੁੱਖ ਮੰਤਰੀ ਲਾਉਣਾ ਚਾਹੀਦਾ ਹੈ। ਜਿਸ ਨਾਲ ਵੱਖ ਵੱਖ ਵਰਗ ਦੇ ਲੋਕਾਂ ਨੂੰ ਮਜਬੂਤੀ ਮਿਲੇਗੀ। ਨਾਲ ਹੀ ਕਾਂਗਰਸ ਨੂੰ ਫਾਇਦਾ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਫਿਲਹਾਲ ਕੈਬਨਿਟ ਦਾ ਵਿਸਥਾਰ ਨਹੀਂ ਹੋਵੇਗਾ ਜੇ ਹੁੰਦਾ ਵੀ ਇਹਦਾ ਜਿਹੜੇ ਮੰਤਰੀ ਬਣਨਗੇ ਉਹ ਚਾਰ ਪੰਜ ਮਹੀਨੇ ਲਈ ਬਣਨਗੇ ਜਿਸਦਾ ਉਨ੍ਹਾਂ ਨੂੰ ਕੋਈ ਫਾਇਦਾ ਨਹੀਂ ਹੋਵੇਗਾ ਸਗੋਂ ਨੁਕਸਾਨ ਹੀ ਹੋਵੇਗਾ।

ਵਿਧਾਇਕ ਨਿਰਮਲ ਸਿੰਘ ਨੇ ਕਿਹਾ ਕਿ ਮੰਤਰੀ ਮੰਡਲ ਚ ਤਬਦੀਲੀ ਕਰਨ ਦਾ ਇਹ ਸਮਾਂ ਨਹੀਂ ਹੈ ਸਗੋਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਵੱਧ ਤੋਂ ਵੱਧ ਕੰਮ ਕੀਤੇ ਜਾਣੇ ਚਾਹੀਦੇ ਹਨ। ਜਿਸ ਨਾਲ ਕਾਂਗਰਸ ਨੂੰ ਫਾਇਦਾ ਹੋਵੇਗਾ।

'ਕਾਂਗਰਸ ਲੁਕੋ ਰਹੀ ਆਪਣੀ ਕਮਜੋਰੀਆਂ'

ਉੱਥੇ ਹੀ ਆਮ ਆਦਮੀ ਪਾਰਟੀ ਦੇ ਆਗੂ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕਾਂਗਰਸ ਵੱਲੋਂ ਆਪਣਾ ਪ੍ਰਧਾਨ ਵੀ ਬਦਲਿਆ ਗਿਆ ਅਤੇ ਹੁਣ ਭਾਵੇਂ ਕੈਬਨਿਟ ਚ ਕੋਈ ਬਦਲਾਅ ਵੀ ਕਰ ਦੇਣ ਪਰ ਵੱਡੀ ਗੱਲ ਇਹ ਹੈ ਕਿ ਇਸ ਦਾ ਫਾਇਦਾ ਆਮ ਲੋਕਾਂ ਨੂੰ ਕੀ ਮਿਲੇਗਾ। ਇਨ੍ਹਾਂ ਬਦਲਾਵਾਂ ਦਾ ਕੋਈ ਫ਼ਾਇਦਾ ਆਮ ਲੋਕਾਂ ਨੂੰ ਨਹੀਂ ਹੋਣਾ ਸਿਰਫ ਆਪਣੀਆਂ ਕਮਜ਼ੋਰੀਆਂ ਨੂੰ ਲੁਕਾਉਣ ਲਈ ਕਾਂਗਰਸ ਵੱਲੋਂ ਇਹ ਕੀਤਾ ਜਾ ਰਿਹਾ ਹੈ।

ਇਹ ਵੀ ਪੜੋ: ਸਿੱਧੂ ਵਲੋਂ ਕਾਂਗਰਸੀਆਂ ਨਾਲ ਮੁਲਾਕਾਤਾਂ ਦਾ ਦੌਰ ਜਾਰੀ

ETV Bharat Logo

Copyright © 2025 Ushodaya Enterprises Pvt. Ltd., All Rights Reserved.