ETV Bharat / city

ਕੈਪਟਨ ਨੇ ਸੋਨੀਆ ਗਾਂਧੀ ਦੇ ਪ੍ਰਧਾਨਗੀ ਅਹੁਦੇ 'ਤੇ ਬਣੇ ਰਹਿਣ ਦੇ ਮਤੇ ਦਾ ਕੀਤਾ ਸਵਾਗਤ - CWC

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਦੇ ਏਆਈਸੀਸੀ ਦੇ ਅਗਲੇ ਇਜਲਾਸ ਤੱਕ ਪਾਰਟੀ ਪ੍ਰਧਾਨ ਦੇ ਅਹੁਦੇ 'ਤੇ ਬਣੇ ਰਹਿਣ ਦੇ ਮਤੇ ਜਾ ਸਵਾਗਤ ਕੀਤਾ ਹੈ।

ਫ਼ੋਟੋ।
ਫ਼ੋਟੋ।
author img

By

Published : Aug 25, 2020, 7:59 AM IST

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ ਦੁਆਰਾ ਸਰਬ ਸੰਮਤੀ ਨਾਲ ਪਾਸ ਕੀਤੇ ਉਸ ਮਤੇ ਦਾ ਸਵਾਗਤ ਕੀਤਾ ਜਿਸ ਵਿੱਚ ਸੋਨੀਆ ਗਾਂਧੀ ਨੂੰ ਏਆਈਸੀਸੀ ਦੇ ਅਗਲੇ ਇਜਲਾਸ ਤੱਕ ਪਾਰਟੀ ਪ੍ਰਧਾਨ ਦੇ ਅਹੁਦੇ 'ਤੇ ਬਣੇ ਰਹਿਣ ਲਈ ਕਿਹਾ ਗਿਆ ਹੈ।

ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਨਾਲ ਇਸ ਗੱਲ ਉੱਤੇ ਸਹਿਮਤੀ ਪ੍ਰਗਟਾਈ ਕਿ ਸੋਨੀਆਂ ਗਾਂਧੀ ਦੇ ਕਾਂਗਰਸ ਪ੍ਰਧਾਨ ਬਣੇ ਰਹਿਣ ਦੇ ਮੁੱਦੇ ਨੂੰ ਸਦਾ ਲਈ ਖੁੱਲ੍ਹਾ ਨਹੀਂ ਛੱਡਿਆ ਜਾ ਸਕਦਾ। ਕੇਂਦਰੀ ਵਰਕਿੰਗ ਕਮੇਟੀ ਦੀ ਵੀਡੀਓ ਕਾਨਫਰੰਸ ਰਾਹੀਂ ਹੋਈ ਮੀਟਿੰਗ ਦੌਰਾਨ ਬੋਲਦੇ ਹੋਏ ਉਨ੍ਹਾਂ ਰਾਹੁਲ ਗਾਂਧੀ ਦੇ ਇਸ ਸੁਝਾਅ ਦੀ ਹਮਾਇਤ ਕੀਤੀ ਕਿ ਕਾਂਗਰਸ ਪ੍ਰਧਾਨ ਨੂੰ ਪਾਰਟੀ ਦੇ ਮਾਮਲਿਆਂ ਨੂੰ ਚਲਾਉਣ ਵਿੱਚ ਮਦਦ ਕਰਨ ਲਈ ਕੋਈ ਢਾਂਚਾ ਹੋਣਾ ਬਹੁਤ ਜ਼ਰੂਰੀ ਹੈ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਹੋ ਪਾਰਟੀ ਦੇ ਸੀਨੀਅਰ ਆਗੂ ਪੀ. ਚਿਦੰਬਰਮ ਦੀ ਇਸ ਗੱਲ ਨਾਲ ਵੀ ਸਹਿਮਤ ਹਨ ਕਿ ਨਵੇਂ ਪ੍ਰਧਾਨ ਦੀ ਚੋਣ ਕਰਨ ਲਈ ਏਆਈਸੀਸੀ ਦਾ ਅਗਲਾ ਇਜਲਾਸ ਛੇਤੀ ਹੀ, ਸੰਭਾਵੀ ਤੌਰ 'ਤੇ ਅਗਲੇ ਛੇ ਮਹੀਨਿਆਂ ਦੇ ਅੰਦਰ ਸੱਦਿਆ ਜਾਵੇ। ਪੀ. ਚਿਦੰਬਰਮ ਦੇ ਇਸ ਮੁੱਦੇ ਬਾਰੇ ਸੁਝਾਅ ਦਾ ਸਮਰਥਨ ਕਰਦੇ ਹੋਏ ਮੁੱਖ ਮੰਤਰੀ ਨੇ ਅਗਾਹ ਕਿਹਾ ਕਿ ਕਿਉਂ ਜੋ ਕੋਵਿਡ ਮਹਾਂਮਾਰੀ ਕਾਰਨ ਨਿਯਮਿਤ ਇਜਲਾਸ ਨਹੀਂ ਸੱਦਿਆ ਜਾ ਸਕਦਾ ਇਸ ਲਈ ਵਰਚੁਅਲ ਇਜਲਾਸ ਸੱਦਿਆ ਜਾ ਸਕਦਾ ਹੈ।

ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਹ ਕਮੇਟੀ ਦੇ ਉਸ ਮਤੇ ਨਾਲ ਵੀ ਪੂਰਨ ਤੌਰ 'ਤੇ ਸਹਿਮਤ ਹਨ ਜਿਸ ਵਿੱਚ ਪਾਰਟੀ ਅੰਦਰਲੇ ਮਤਭੇਦਾਂ ਨੂੰ ਮੀਡੀਆ ਜਾਂ ਕਿਸੇ ਜਨਤਕ ਮੰਚ ਦੀ ਬਜਾਏ ਪਾਰਟੀ ਦੇ ਅੰਦਰ ਹੀ ਵਿਚਾਰਿਆ ਤੇ ਹੱਲ ਕੀਤਾ ਜਾ ਸਕਦਾ ਹੈ।

ਮੀਟਿੰਗ ਦੀ ਸ਼ੁਰੂਆਤ ਵਿੱਚ ਮੁੱਖ ਮੰਤਰੀ ਨੇ ਕਾਂਗਰਸੀ ਆਗੂਆਂ ਦੇ ਇੱਕ ਧੜੇ ਦੁਆਰਾ ਪੱਤਰ ਲੀਕ ਕੀਤੇ ਜਾਣ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੁੱਦਿਆਂ ਨਾਲ ਨਜਿੱਠਣ ਦੇ ਹੋਰ ਵੀ ਕਈ ਢੰਗ ਹੁੰਦੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਪੱਤਰ ਜਾਰੀ ਹੋਣ ਦੇ ਸਮੇਂ 'ਤੇ ਸਵਾਲ ਚੁੱਕਣ ਸਬੰਧੀ ਰਾਹੁਲ ਗਾਂਧੀ ਵੱਲੋਂ ਦਿੱਤੇ ਦਖਲ ਤੋਂ ਤੁਰੰਤ ਬਾਅਦ ਕਿਹਾ ਕਿ ਇਹ ਠੀਕ ਨਹੀਂ ਹੈ। ਭਾਜਪਾ ਸਾਡੇ (ਕਾਂਗਰਸ) ਪਿੱਛੇ ਪਈ ਹੋਈ ਹੈ ਅਤੇ ਇਸ ਸਭ ਦੇ ਵਿੱਚ ਸਾਡੇ ਆਪਣੇ ਲੋਕ ਹੀ ਅਸਹਿਮਤੀਆਂ ਪ੍ਰਗਟਾਉਣ 'ਤੇ ਲੱਗੇ ਹੋਏ ਹਨ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸੋਨੀਆ ਗਾਂਧੀ ਨੂੰ ਪਾਰਟੀ ਦੀ ਅਗਵਾਈ ਕਰਦੇ ਰਹਿਣ ਲਈ ਕਿਹਾ ਅਤੇ ਆਪਣਾ ਅਹੁਦਾ ਛੱਡਣ ਦਾ ਮਨ ਬਣਾਉਣ 'ਤੇ ਪਾਰਟੀ ਦੀ ਵਾਗਡੋਰ ਰਾਹੁਲ ਗਾਂਧੀ ਨੂੰ ਸੌਂਪ ਦੇਣ ਲਈ ਕਿਹਾ।

ਕਾਂਗਰਸੀ ਆਗੂਆਂ ਦੇ ਇਕ ਧੜੇ ਵੱਲੋਂ ਜਨਤਕ ਤੌਰ 'ਤੇ ਅਸਹਿਮਤੀ ਪ੍ਰਗਟਾਉਣ ਸਬੰਧੀ, ਉਹ ਵੀ ਉਸ ਸਮੇਂ ਜਦੋਂ ਭਾਜਪਾ ਪਾਰਟੀ ਦੇ ਪਿੱਛੇ ਹੱਥ ਧੋ ਕੇ ਪਈ ਹੋਈ ਹੈ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹਾ ਵਤੀਰਾ ਸ਼ਰਮਨਾਕ ਅਤੇ ਨਾਮਨਜ਼ੂਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਬਾਕੀ ਬੁਲਾਰਿਆਂ ਦੀ ਇਸ ਗੱਲ ਨਾਲ ਵੀ ਸਹਿਮਤ ਹਨ ਕਿ ਅਜਿਹੇ ਨਾਜ਼ੁਕ ਮੌਕੇ ਇਹ ਮੁੱਦਾ ਚੁੱਕੇ ਜਾਣ ਦੀ ਲੋੜ ਨਹੀਂ ਸੀ।

ਉਨ੍ਹਾਂ ਅੱਗੇ ਦੱਸਿਆ ਕਿ ਸੋਨੀਆ ਗਾਂਧੀ ਹਮੇਸ਼ਾ ਹੀ ਵਰਕਰਾਂ ਦੀ ਪਹੁੰਚ ਦੇ ਅੰਦਰ ਰਹਿੰਦੇ ਹਨ ਅਤੇ ਅਸਹਿਮਤੀ ਪ੍ਰਗਟ ਕਰਦੇ ਅਜਿਹੇ ਪੱਤਰ ਦੇ ਲਿਖੇ ਜਾਣ ਅਤੇ ਫਿਰ ਉਸ ਨੂੰ ਜਨਤਕ ਕਰ ਦਿੱਤੇ ਜਾਣ ਦੀ ਕੋਈ ਤੁੱਕ ਨਹੀਂ ਸੀ ਬਣਦੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਲਾਂਕਿ ਪੱਤਰ 'ਤੇ ਹਸਤਾਖ਼ਰ ਕਰਨ ਵਾਲੇ ਸਮੂਹ ਆਗੂ ਪਾਰਟੀ ਵਿਚਲੇ ਬਾਕੀ ਆਗੂਆਂ ਦੇ ਮਿੱਤਰ ਹਨ ਅਤੇ ਰਹਿਣਗੇ ਪਰ ਉਨ੍ਹਾਂ ਦਾ ਇਹ ਕਾਰਾ ਮਨਜ਼ੂਰ ਕੀਤੇ ਜਾਣ ਵਾਲਾ ਬਿਲਕੁਲ ਨਹੀਂ ਹੈ।

ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਵਿੱਚ ਇਕ ਵੀ ਪਿੰਡ ਅਜਿਹਾ ਨਹੀਂ ਜਿੱਥੇ ਕਿਸੇ ਕਾਂਗਰਸੀ ਆਗੂ ਦੀ ਮੌਜੂਦਗੀ ਨਾ ਹੋਵੇ ਅਤੇ ਗਾਂਧੀ ਪਰਿਵਾਰ ਨੇ ਪਾਰਟੀ ਨੂੰ ਹਮੇਸ਼ਾ ਇਕ ਸੂਤਰ ਵਿੱਚ ਬੰਨ ਕੇ ਰੱਖਿਆ ਹੈ ਤੇ ਸੋਨੀਆ ਗਾਂਧੀ ਨੇ ਬੀਤੇ ਦੋ ਦਹਾਕਿਆਂ ਦੌਰਾਨ ਪਾਰਟੀ ਨੂੰ ਇਕਜੁਟ ਰੱਖਿਆ ਹੋਇਆ ਹੈ। ਨਹਿਰੂ-ਗਾਂਧੀ ਪਰਿਵਾਰ ਦੀਆਂ ਕਾਂਗਰਸ ਪਾਰਟੀ ਵਿਚਲੀਆਂ ਪੰਜ ਪੀੜ੍ਹੀਆਂ ਵਿੱਚੋਂ ਦੋ ਨੇ ਦੇਸ਼ ਦੀ ਖਾਤਿਰ ਆਪਣੀਆਂ ਜਾਨਾਂ ਵੀ ਵਾਰੀਆਂ ਹਨ।

ਇਸ ਤੋਂ ਪਹਿਲਾਂ ਸੋਨੀਆ ਗਾਂਧੀ ਨੇ ਕਿਹਾ ਸੀ ਕਿ ਦੇਸ਼ ਇਸ ਸਮੇਂ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਜਿਸ ਵਿੱਚ ਕੋਵਿਡ, ਆਰਥਿਕ ਸਮੱਸਿਆਵਾਂ ਅਤੇ ਚੀਨ ਦਾ ਖ਼ਤਰਾ ਸ਼ਾਮਲ ਹਨ। ਅਜਿਹੇ ਸਮੇਂ ਵੀ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਕਈ ਲੋਕਤੰਤਰ ਵਿਰੋਧੀ ਕਾਰਵਾਈਆਂ ਜਿਵੇਂ ਕਿ ਖੇਤੀਬਾੜੀ ਆਰਡੀਨੈਂਸਾਂ, ਵਾਤਾਵਰਣ ਦੇ ਨਿਯਮਾਂ 'ਚ ਬਦਲਾਅ ਅਤੇ ਨਵੀਂ ਸਿੱਖਿਆ ਨੀਤੀ, ਨੂੰ ਅੰਜਾਮ ਦੇਣ ਵਿੱਚ ਰੁੱਝੀ ਹੋਈ ਹੈ ਅਤੇ ਦੇਸ਼ ਦੇ ਸੰਵਿਧਾਨ ਨੂੰ ਭਾਜਪਾ ਤੋਂ ਖ਼ਤਰਾ ਹੈ ਜੋ ਕਿ ਬਾਕਾਇਦਾ ਚੁਣੀਆਂ ਗਈਆਂ ਕਾਂਗਰਸੀ ਸਰਕਾਰਾਂ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.