ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਦਾ ਸਮਾਂ ਨਜ਼ਦੀਕ ਆ ਰਿਹਾ ਹੈ। ਇਸ ਦੇ ਚੱਲਦਿਆਂ ਹਰ ਸਿਆਸੀ ਪਾਰਟੀ ਆਪਣੀ ਸਰਗਰਮੀ ਵਧਾ ਰਹੀ ਹੈ। ਇਸ ਵਿਚਕਾਰ ਕਾਂਗਰਸ ਨਾਲੋਂ ਵੱਖ ਹੋਏ ਸਾਬਕਾ ਮੁੱਖ ਮੰਤਰੀ (Former Chief Minister) ਕੈਪਟਨ ਅਮਰਿੰਦਰ ਸਿੰਘ (Capt. Amarinder Singh) ਵਲੋਂ ਵੀ ਜਿਥੇ ਪੰਜਾਬ ਲੋਕ ਕਾਂਗਰਸ (Punjab Lok Congress) ਨਾਮ 'ਤੇ ਆਪਣੀ ਨਵੀਂ ਪਾਰਟੀ ਸਥਾਪਿਤ ਕੀਤੀ ਗਈ,ਉਥੇ ਹੀ ਹੁਣ ਚੰਡੀਗੜ੍ਹ ਦੇ ਸੈਕਟਰ 9 'ਚ ਆਪਣਾ ਚੋਣ ਦਫ਼ਤਰ (Election office in Sector 9, Chandigarh) ਵੀ ਖੋਲ੍ਹਣ ਜਾ ਰਹੇ ਹਨ।
ਇਹ ਵੀ ਪੜ੍ਹੋ : Punjab Assembly Election 2022: ਬਸੀ ਪਠਾਣਾ ਸੀਟ 'ਤੇ ਕੀ ਹੈ ਸਿਆਸੀ ਘਮਾਸਾਣ, ਜਾਣੋ ਇੱਥੋਂ ਦਾ ਸਿਆਸੀ ਸਮੀਕਰਨ...
ਆਪਣੀ ਪਾਰਟੀ ਦੇ ਦਫ਼ਤਰ ਦਾ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ 11 ਵਜੇ ਉਦਘਾਟਨ (inaugurate ) ਕੀਤਾ ਜਾਵੇਗਾ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਵਲੋਂ ਪੰਜਾਬ ਦੇ ਲੋਕਾਂ ਨੂੰ ਆਪਣੇ ਨਾਲ ਜੋੜਨ ਲਈ ਅਤੇ ਪਾਰਟੀ ਦੀ ਮੈਂਬਰਸ਼ਿਪ (Party membership) ਲਈ 94870 94870 ਮਿਸ ਕਾਲ ਨੰਬਰ ਵੀ ਜਾਰੀ (Missed call number also released) ਕੀਤਾ ਹੈ।
ਦੱਸ ਦਈਏ ਕਿ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਮੁੱਖ ਮੰਤਰੀ ਦੇ ਅਹੁਦੇ ਤੋਂ ਉਤਰੇ ਹਨ,ਉਦੋਂ ਤੋਂ ਹੀ ਉਨ੍ਹਾਂ ਵਲੋਂ ਕਾਂਗਰਸ ਛੱਡ ਆਪਣੀ ਪਾਰਟੀ ਬਣਾਉਣ ਦੀਆਂ ਕਿਆਸਾਂ ਲਗਾਈਆਂ ਜਾ ਰਹੀਆਂ ਸਨ। ਜਿਸ ਦੇ ਚੱਲਦਿਆਂ ਪਿਛਲੇ ਦਿਨੀਂ ਉਨ੍ਹਾਂ ਵਲੋਂ 'ਪੰਜਾਬ ਲੋਕ ਕਾਂਗਰਸ' (Punjab Lok Congress) ਨਾਮ ਦੀ ਆਪਣੀ ਨਵੀਂ ਪਾਰਟੀ ਖੜੀ ਕੀਤੀ ਗਈ ਸੀ।
ਇਹ ਵੀ ਪੜ੍ਹੋ : ਸੁਣੋ! ਪੈਰਾਲੰਪਿਕਸ 'ਚ ਸਿਲਵਰ ਮੈਡਲ ਜਿੱਤਣ ਵਾਲੀ ਅਨੰਨਿਆ ਬਾਂਸਲ ਦੇ ਸੰਘਰਸ਼ ਦੀ ਕਹਾਣੀ
ਇਸ ਦੇ ਨਾਲ ਹੀ ਇਹ ਵੀ ਚਰਚਾਵਾਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਨ ਸਭਾ ਚੋਣਾਂ (Punjab Assembly Elections) 'ਚ ਭਾਜਪਾ ਨਾਲ ਗਠਜੋੜ (Alliance with BJP) ਕੀਤਾ ਜਾ ਸਕਦਾ ਹੈ। ਜਿਸ ਸਬੰਧੀ ਪਿਛਲੇ ਦਿਨੀਂ ਅਮਿਤ ਸ਼ਾਹ (Amit Shah) ਵਲੋਂ ਵੀ ਬਿਆਨ ਦਿੱਤਾ ਗਿਆ ਸੀ ਕਿ ਪੰਜਾਬ 'ਚ ਪਾਰਟੀ ਦੀ ਮਜ਼ਬੂਤੀ ਲਈ ਭਾਜਪਾ ਦੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ (Shiromani Akali Dal United) ਨਾਲ ਗੱਲਬਾਤ ਚੱਲ ਰਹੀ ਹੈ।
ਇਹ ਵੀ ਪੜ੍ਹੋ : UPSC ਨੇ ਚੰਨੀ ਸਰਕਾਰ ਦੇ ਭੇਜੇ ਪੈਨਲ 'ਤੇ ਉਠਾਏ ਸਵਾਲ