ਚੰਡੀਗੜ੍ਹ : ਪੰਜਾਬ 'ਚ ਚੋਣਾਂ ਨੂੰ ਲੈਕੇ ਹਰ ਇੱਕ ਸਿਆਸੀ ਪਾਰਟੀ ਵਲੋਂ ਆਪਣੀ ਚੋਣ ਸਰਗਰਮੀ ਵਧਾਈ ਜਾ ਰਹੀ ਹੈ। ਇਸ ਦੇ ਨਾਲ ਹੀ ਵੱਖ-ਵੱਖ ਪਾਰਟੀਆਂ ਵਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਵੀ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਬਹੁਜਨ ਸਮਾਜ ਪਾਰਟੀ ਵਲੋਂ ਆਪਣੇ 14 ਉਮੀਦਵਾਰਾਂ ਦਾ ਐਲਾਨ ਵੀ ਕੀਤਾ ਗਿਆ ਹੈ।
ਦੱਸ ਦਈਏ ਕਿ ਬਹੁਜਨ ਸਮਾਨ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗਠਜੋੜ ਹੋਇਆ ਹੈ। ਜਿਸ ਤੋਂ ਬਾਅਦ 117 ਵਿਧਾਨ ਸਭਾ ਹਲਕਿਆਂ 'ਚ ਦੋਵਾਂ ਪਾਰਟੀਆਂ ਦੀ 97-20 ਸੀਟਾਂ 'ਤੇ ਸਹਿਮਤੀ ਬਣੀ ਹੈ। ਇਸ 'ਚ 97 ਸੀਟਾਂ 'ਤੇ ਸ਼੍ਰੋਮਣੀ ਅਕਾਲੀ ਦਲ ਆਪਣੇ ਉਮਦਿਵਾਰ ਖੜੇ ਕਰੇਗਾ ਜਦਕਿ 20 ਸੀਟਾਂ 'ਤੇ ਬਹੁਜਨ ਸਮਾਜ ਪਾਰਟੀ ਉਮੀਦਵਾਰ ਉਤਾਰੇਗੀ।
ਇੰਨਾਂ ਸੀਟਾਂ 'ਤੇ ਕੀਤਾ ਐਲਾਨ :
ਫਗਵਾੜਾ (ਐਸ.ਸੀ.) ਜਸਵੀਰ ਸਿੰਘ ਗੜ੍ਹੀ
ਨਵਾਂਸ਼ਹਿਰ ਤੋਂ ਡਾ. ਨਛੱਤਰਪਾਲ
ਪਾਇਲ (ਐਸ.ਸੀ.) ਤੋਂ ਡਾ. ਜਸਪ੍ਰੀਤ ਸਿੰਘ
ਭੋਆ (ਐਸ.ਸੀ.) ਤੋਂ ਰਾਕੇਸ਼ ਸ਼ਰਮਾ
ਪਠਾਨਕੋਟ ਤੋਂ ਜਯੋਤੀ ਭੀਮ
ਦੀਨਾਨਗਰ (ਐਸ.ਸੀ.) ਤੋਂ ਕਮਲਜੀਤ ਚਾਵਲਾ
ਕਪੂਰਥਲਾ ਤੋਂ ਦਵਿੰਦਰ ਸਿੰਘ ਢੋਪਈ
ਜਲੰਧਰ ਉੱਤਰੀ ਤੋਂ ਕੁਲਦੀਪ ਸਿੰਘ ਲੁਬਾਣਾ
ਦਸੂਆ ਤੋਂ ਸੁਸ਼ੀਲ ਕੁਮਾਰ ਸ਼ਰਮਾ
ਉਰਮੜ ਟਾਂਡਾ ਤੋਂ ਲਖਵਿੰਦਰ ਸਿੰਘ ਲੱਖੀ
ਹੁਸ਼ਿਆਰਪੁਰ ਤੋਂ ਦਵਿੰਦਰ ਸਿੰਘ ਪਰਹਾਰ
ਅਨੰਦਪੁਰ ਸਾਹਿਬ ਤੋਂ ਨਿਤਿਨ ਨੰਦਾ
ਬੱਸੀ ਪਠਾਣਾ (ਐਸ.ਸੀ.) ਤੋਂ ਐਡਵੋਕੇਟ ਸ਼ਿਵ ਕੁਮਾਰ ਕਲਿਆਣ
ਰਾਏਕੋਟ (ਐਸ.ਸੀ.) ਤੋਂ ਬਲਵਿੰਦਰ ਸਿੰਘ ਸੰਧੂ
ਇਹ ਵੀ ਪੜ੍ਹੋ : ਚੋਰੀ ਕਰਨ ਤੋਂ ਬਾਅਦ ਦਲਿਤ ਕਾਰਡ ਖੇਡਣਾ ਬੰਦ ਕਰੇ ਕਾਂਗਰਸ- ਅਸ਼ਵਨੀ ਸ਼ਰਮਾ