ETV Bharat / city

ਸਰਹੱਤੀ ਖੇਤਰ ’ਚ BSF ਨੇ ਹੈਰੋਇਨ ਦੀਆਂ ਭਰੀਆਂ 2 ਬੋਤਲਾਂ ਕੀਤੀਆਂ ਬਰਾਮਦ - ਹੈਰੋਇਨ ਦੀ ਤਸਕਰੀ

ਬੀਐਸਐਫ ਨੇ ਪੰਜਾਬ ਦੇ ਸਰਹੱਦੀ ਖੇਤਰ 'ਤੇ ਹੈਰੋਇਨ ਦੇ ਪਾਊਚਾਂ ਨਾਲ ਭਰੀਆਂ ਦੋ ਬੋਤਲਾਂ ਬਰਾਮਦ ਕੀਤੀਆਂ ਹਨ। ਆਮ ਗਸ਼ਤ ਦੌਰਾਨ ਬੀਐਸਐਫ ਨੂੰ ਇਹ ਬੋਤਲਾਂ ਅਬੋਹਰ ਸੈਕਟਰ ਦੇ ਪਿੰਡ ਜੋਧਾਵਾਲਾ ਨੇੜੇ ਮਿਲੀਆਂ ਹਨ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਰਸਤੇ ਰਾਹੀਂ ਭਾਰਤ ਵਿੱਚ ਹੈਰੋਇਨ ਦੀ ਲਗਾਤਾਰ ਤਸਕਰੀ ਹੋ ਰਹੀ ਹੈ।

BSF ਨੇ ਹੈਰੋਇਨ ਦੀਆਂ ਭਰੀਆਂ 2 ਬੋਤਲਾਂ ਕੀਤੀਆਂ ਬਰਾਮਦ

author img

By

Published : May 3, 2022, 10:39 PM IST

ਨਵੀਂ ਦਿੱਲੀ: ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਦੀ ਟੀਮ ਨੇ ਪੰਜਾਬ ਸਰਹੱਦ ਨੇੜੇ ਹੈਰੋਇਨ ਦੀ ਇੱਕ ਖੇਪ ਬਰਾਮਦ ਕੀਤੀ ਹੈ। ਗਸ਼ਤ ਦੌਰਾਨ ਬੀਐਸਐਫ ਦੀ ਟੀਮ ਦੀ ਨਜ਼ਰ ਅਬੋਹਰ ਸੈਕਟਰ ਦੇ ਪਿੰਡ ਜੋਧੇਵਾਲਾ ਕੋਲ ਵਾੜ ਦੇ ਕੋਲ ਸਥਿਤ ਮਕਬਰੇ ਕੋਲ ਲੁਕੇ ਇੱਕ ਵਿਅਕਤੀ 'ਤੇ ਪਈ। ਬੀਐਸਐਫ ਟੀਮ ਨੂੰ ਦੇਖਦੇ ਹੀ ਉਹ ਲਿੰਕ ਰੋਡ ਦੇ ਕਿਨਾਰੇ ਖੜ੍ਹੀ ਬਾਈਕ ’ਤੇ ਸਵਾਰ ਹੋ ਕੇ ਭੱਜ ਗਿਆ।

ਜਦੋਂ ਜਗ੍ਹਾ ਦੀ ਤਲਾਸ਼ੀ ਲਈ ਗਈ ਤਾਂ ਦੋ ਪਲਾਸਟਿਕ ਦੀਆਂ ਬੋਤਲਾਂ ਬਰਾਮਦ ਹੋਈਆਂ। ਹੈਰੋਇਨ ਹਰੇ ਰੰਗ ਦੇ ਕੱਪੜਿਆਂ ਵਿੱਚ ਰੱਖੀ ਹੋਈ ਸੀ ਅਤੇ ਥੈਲੀ ਵਿੱਚ ਭਰੀ ਹੋਈ ਸੀ। ਇਸ ਮਾਮਲੇ ਵਿੱਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ, ਪਰ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਸ ਰਸਤੇ ਰਾਹੀਂ ਭਾਰਤ ਵਿੱਚ ਅੰਨ੍ਹੇਵਾਹ ਹੈਰੋਇਨ ਦੀ ਤਸਕਰੀ ਕੀਤੀ ਜਾ ਰਹੀ ਹੈ। ਬੀਐਸਐਫ ਬਾਈਕ 'ਤੇ ਫਰਾਰ ਹੋਏ ਵਿਅਕਤੀ ਦੀ ਵੀ ਭਾਲ ਕਰ ਰਹੀ ਹੈ।

ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਰਸਤੇ ਰਾਹੀਂ ਭਾਰਤ ਵਿੱਚ ਹੈਰੋਇਨ ਦੀ ਅੰਨ੍ਹੇਵਾਹ ਤਸਕਰੀ ਹੋ ਰਹੀ ਹੈ।

ਇਹ ਵੀ ਪੜ੍ਹੋ: ਕਾਂਗਰਸ ਵੱਲੋਂ ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਰਾਜਾ ਵੜਿੰਗ ਦਾ ਮਾਨ ਸਰਕਾਰ ’ਤੇ ਤਿੱਖਾ ਹਮਲਾ

ETV Bharat Logo

Copyright © 2025 Ushodaya Enterprises Pvt. Ltd., All Rights Reserved.