ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅੰਦੋਲਨਕਾਰੀ ਕਿਸਾਨਾਂ ਦੀਆਂ ਮੌਤਾਂ ਉਤੇ ਕੇਂਦਰ ਅਤੇ ਹਰਿਆਣਾ ਦੇ ਖੇਤੀ ਮੰਤਰੀਆਂ ਸਣੇ ਭਾਜਪਾ ਦੇ ਸੀਨੀਅਰ ਲੀਡਰਾਂ ਵੱਲੋਂ ਹਾਲ ਹੀ ਵਿੱਚ ਕੀਤੀ ਬਿਆਨਬਾਜ਼ੀ ਉਤੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਇਹ ਪਾਰਟੀ ਕੇਂਦਰ ਅਤੇ ਸੂਬੇ ਦੀ ਸੱਤਾ ਵਿਚ ਬਣੇ ਰਹਿਣ ਦਾ ਨੈਤਿਕ ਹੱਕ ਗੁਆ ਚੁੱਕੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਦੇਸ਼ ਦੇ ਹਿੱਤ ਵਿੱਚ ਸੱਤਾ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ ਅਤੇ ਇਹੀ ਰਾਹ ਐਮ.ਐਲ. ਖੱਟਰ ਸਰਕਾਰ ਨੂੰ ਅਖਤਿਆਰ ਕਰ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਅਤੇ ਹਰਿਆਣਾ ਦੇ ਖੇਤੀ ਮੰਤਰੀ ਜੇ.ਪੀ. ਦਲਾਲ ਵੱਲੋਂ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪਿਛਲੇ ਦੋ ਮਹੀਨੇ ਤੋਂ ਵੱਧ ਸਮੇਂ ਤੋਂ ਕੌਮੀ ਰਾਜਧਾਨੀ ਦੀਆਂ ਸਰਹੱਦਾਂ ਉਤੇ ਕੀਤੇ ਜਾ ਰਹੇ ਸੰਘਰਸ਼ ਦੌਰਾਨ ਫੌਤ ਹੋ ਚੁੱਕੇ ਕਿਸਾਨਾਂ ਬਾਰੇ ਹਾਲ ਹੀ ਕੀਤੀ ਬਿਆਨਬਾਜੀ ਦੀ ਸਖ਼ਤ ਨਿੰਦਾ ਕੀਤੀ ਹੈ।
-
.@BJP4India led govts in Centre & Haryana have lost moral & ethical right to rule, should step down in nation's interest, says @capt_amarinder after insensitive statements of Union Agri minister @nstomar & Haryana agri minister JP Dalal on deaths of #farmers protesting #FarmLaws. pic.twitter.com/4pX6Ne2fqF
— Raveen Thukral (@RT_MediaAdvPbCM) February 14, 2021 " class="align-text-top noRightClick twitterSection" data="
">.@BJP4India led govts in Centre & Haryana have lost moral & ethical right to rule, should step down in nation's interest, says @capt_amarinder after insensitive statements of Union Agri minister @nstomar & Haryana agri minister JP Dalal on deaths of #farmers protesting #FarmLaws. pic.twitter.com/4pX6Ne2fqF
— Raveen Thukral (@RT_MediaAdvPbCM) February 14, 2021.@BJP4India led govts in Centre & Haryana have lost moral & ethical right to rule, should step down in nation's interest, says @capt_amarinder after insensitive statements of Union Agri minister @nstomar & Haryana agri minister JP Dalal on deaths of #farmers protesting #FarmLaws. pic.twitter.com/4pX6Ne2fqF
— Raveen Thukral (@RT_MediaAdvPbCM) February 14, 2021
ਤੋਮਰ ਵੱਲੋਂ ਦਿੱਲੀ ਪੁਲਿਸ ਦੇ ਹਵਾਲੇ ਨਾਲ ਸਿਰਫ਼ ਦੋ ਕਿਸਾਨਾਂ ਦੀ ਮੌਤ ਹੋਣ ਅਤੇ ਇੱਕ ਵੱਲੋਂ ਖੁਦਕੁਸ਼ੀ ਕਰ ਜਾਣ ਬਾਰੇ ਦਿੱਤੇ ਬਿਆਨ ਲਈ ਉਨ੍ਹਾਂ ਉਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਕੱਲਾ ਪੰਜਾਬ ਹੀ ਇਸ ਅੰਦੋਲਨ ਵਿੱਚ ਜਾਨ ਗੁਆ ਚੁੱਕੇ 102 ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਦਾ ਕਰ ਚੁੱਕਾ ਹੈ। ਇੱਥੋਂ ਤੱਕ ਕਿ ਮੀਡੀਆ ਵੀ ਵੱਖ-ਵੱਖ ਸੂਬਿਆਂ ਨਾਲ ਸਬੰਧਤ 200 ਕਿਸਾਨਾਂ, ਜੋ ਇਸ ਸੰਘਰਸ਼ ਵਿੱਚ ਫੌਤ ਹੋ ਚੁੱਕੇ ਹਨ, ਬਾਰੇ ਡੂੰਘਾਈ ਵਿੱਚ ਜਾਣਕਾਰੀ ਦੇ ਚੁੱਕਾ ਹੈ।
-
'Punjab alone has paid compensation to families of 102 farmers who died in #FarmersProstests. Even media has give details of over 200 deceased farmers. @nstomar either lied in Parliament or doesn't care for them: @capt_amarinder on @AgriGoI minister's comment on farmers' deaths. pic.twitter.com/SC8wR7lvx9
— Raveen Thukral (@RT_MediaAdvPbCM) February 14, 2021 " class="align-text-top noRightClick twitterSection" data="
">'Punjab alone has paid compensation to families of 102 farmers who died in #FarmersProstests. Even media has give details of over 200 deceased farmers. @nstomar either lied in Parliament or doesn't care for them: @capt_amarinder on @AgriGoI minister's comment on farmers' deaths. pic.twitter.com/SC8wR7lvx9
— Raveen Thukral (@RT_MediaAdvPbCM) February 14, 2021'Punjab alone has paid compensation to families of 102 farmers who died in #FarmersProstests. Even media has give details of over 200 deceased farmers. @nstomar either lied in Parliament or doesn't care for them: @capt_amarinder on @AgriGoI minister's comment on farmers' deaths. pic.twitter.com/SC8wR7lvx9
— Raveen Thukral (@RT_MediaAdvPbCM) February 14, 2021
'ਭਾਜਪਾ ਪ੍ਰਚਾਰ 'ਤੇ ਕਰੋੜਾਂ ਖ਼ਰਚ ਸਕਦੀ ਹੈ, ਪਰ ਮ੍ਰਿਤਕ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦੇ ਸਕਦੀ'
ਉਨ੍ਹਾਂ ਨੇ ਕਿਸਾਨਾਂ ਬਾਰੇ ਅਸੰਵੇਦਨਸ਼ੀਲ ਟਿੱਪਣੀ ਕਰਨ ਉਤੇ ਹਰਿਆਣਾ ਦੇ ਮੰਤਰੀ ਦਲਾਲ ਨੂੰ ਵੀ ਆੜੇ ਹੱਥੀਂ ਲਿਆ, ਜਿਸ ਨੇ ਕਿਹਾ ਸੀ ਕਿ ਇਸ ਅੰਦੋਲਨ ਵਿਚ ਮਾਰੇ ਗਏ ਕਿਸਾਨ ਜੇਕਰ ਘਰ ਹੁੰਦੇ ਤਾਂ ਵੀ ਮਰ ਜਾਂਦੇ। ਮੁੱਖ ਮੰਤਰੀ ਨੇ ਕੇਂਦਰੀ ਖੇਤੀਬਾੜੀ ਮੰਤਰੀ ਦੇ ਉਸ ਬਿਆਨ ਦੀ ਵੀ ਨਿੰਦਾ ਕੀਤੀ ਕਿ ਕੇਂਦਰ ਸਰਕਾਰ ਦੀ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਕਿਸਾਨ ਕਲਿਆਣ ਫੰਡ 'ਚੋਂ ਵਿੱਤੀ ਸਹਾਇਤਾ ਦੇਣ ਦੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਬੜੀ ਸ਼ਰਮਨਾਕ ਗੱਲ ਹੈ ਕਿ ਜਿਹੜੀ ਸਰਕਾਰ ਨਵੇਂ ਖੇਤੀ ਕਾਨੂੰਨਾਂ ਦੀ ਪ੍ਰਚਾਰ ਮੁਹਿੰਮ ‘ਤੇ 8 ਕਰੋੜ ਰੁਪਏ ਖਰਚ ਕਰ ਸਕਦੀ ਹੈ, ਉਹ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਨਹੀਂ ਦੇ ਸਕਦੀ, ਜਿਨ੍ਹਾਂ ਨੇ ਆਪਣੇ ਹੱਕਾਂ ਦੀ ਲੜਾਈ ਲੜਦਿਆਂ ਆਪਣੀ ਜਾਨ ਕੁਰਬਾਨ ਕਰ ਦਿੱਤੀ।
-
'Deplorable that @BJP4India led govt at Centre can spend Rs 8 crore on publicity campaign for #FarmLaws but can't compensate families of farmers who've died fighting against black #FarmLaws': @capt_amarinder on statement of @nstomar on this count in Parliament. pic.twitter.com/iPzdUv481G
— Raveen Thukral (@RT_MediaAdvPbCM) February 14, 2021 " class="align-text-top noRightClick twitterSection" data="
">'Deplorable that @BJP4India led govt at Centre can spend Rs 8 crore on publicity campaign for #FarmLaws but can't compensate families of farmers who've died fighting against black #FarmLaws': @capt_amarinder on statement of @nstomar on this count in Parliament. pic.twitter.com/iPzdUv481G
— Raveen Thukral (@RT_MediaAdvPbCM) February 14, 2021'Deplorable that @BJP4India led govt at Centre can spend Rs 8 crore on publicity campaign for #FarmLaws but can't compensate families of farmers who've died fighting against black #FarmLaws': @capt_amarinder on statement of @nstomar on this count in Parliament. pic.twitter.com/iPzdUv481G
— Raveen Thukral (@RT_MediaAdvPbCM) February 14, 2021
'ਹੈਰਾਨੀ ਦੀ ਗੱਲ ਕਿ ਦਾਅਵੇ ਕਰਨ ਵਾਲੀ ਸਰਕਾਰ ਨੂੰ ਨਹੀਂ ਪਤਾ ਕਿੰਨੇ ਕਿਸਾਨਾਂ ਦੀ ਜਾਨ ਗਈ'
ਕੈਪਟਨ ਅਮਰਿੰਦਰ ਨੇ ਕਿਹਾ ਕਿ ਤੋਮਰ ਅਤੇ ਦਲਾਲ ਦੇ ਇਹ ਬਿਆਨ ਬੀ.ਜੇ.ਪੀ. ਲੀਡਰਸ਼ਿਪ ਦੀ ਕਿਸਾਨਾਂ ਪ੍ਰਤੀ ਕਿਸੇ ਤਰ੍ਹਾਂ ਦੀ ਚਿੰਤਾ ਨਾ ਹੋਣ ਨੂੰ ਦਰਸਾਉਂਦੇ ਹਨ ਜਿਨ੍ਹਾਂ ਨੂੰ ਆਪਣੇ ਹੱਕਾਂ ਦੀ ਲੜਾਈ ਲਈ ਦਿੱਲੀ ਅਤੇ ਹਰਿਆਣਾ ਪੁਲਿਸ ਦੀਆਂ ਲਾਠੀਆਂ ਅਤੇ ਕਈ ਗੁੰਡਾ ਅਨਸਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੋਮਰ ਦੇ ਇਸ ਦਾਅਵੇ ਕਿ ਕੇਂਦਰ ਕੋਲ ਮ੍ਰਿਤਕ ਕਿਸਾਨਾਂ ਦਾ ਕੋਈ ਅੰਕੜਾ ਨਹੀਂ ਹੈ, ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਜੋ ਸਰਕਾਰ ਕਿਸਾਨਾਂ ਦੇ ਹਿੱਤਾਂ ਲਈ ਕੰਮ ਕਰਨ ਦਾ ਦਾਅਵਾ ਕਰ ਰਹੀ ਹੈ, ਉਹ ਇਹ ਵੀ ਨਹੀਂ ਜਾਣਦੀ ਕਿ ਉਨ੍ਹਾਂ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿੰਨੇ ਕਿਸਾਨਾਂ ਦੀ ਜਾਨ ਗਈ ਹੈ। ਇਸੇ ਤਰ੍ਹਾਂ ਕੁਝ ਮਹੀਨੇ ਪਹਿਲਾਂ ਤਾਲਾਬੰਦੀ ਦੌਰਾਨ ਦੇਸ਼ ਵਿੱਚ ਮਰਨ ਵਾਲੇ ਪ੍ਰਵਾਸੀਆਂ ਦੀ ਗਿਣਤੀ ਬਾਰੇ ਵੀ ਕੇਂਦਰ ਸਰਕਾਰ ਨੂੰ ਕੋਈ ਜਾਣਕਾਰੀ ਨਹੀਂ ਸੀ।
-
'First they said they had no info on how many migrants died during lockdown & now on deceased farmers. What kind of govt is it that has no data of people dying on the streets in their own country?': @capt_amarinder on statement of @nstomar @BJP4India in Parliament pic.twitter.com/dHGUFdT9Nx
— Raveen Thukral (@RT_MediaAdvPbCM) February 14, 2021 " class="align-text-top noRightClick twitterSection" data="
">'First they said they had no info on how many migrants died during lockdown & now on deceased farmers. What kind of govt is it that has no data of people dying on the streets in their own country?': @capt_amarinder on statement of @nstomar @BJP4India in Parliament pic.twitter.com/dHGUFdT9Nx
— Raveen Thukral (@RT_MediaAdvPbCM) February 14, 2021'First they said they had no info on how many migrants died during lockdown & now on deceased farmers. What kind of govt is it that has no data of people dying on the streets in their own country?': @capt_amarinder on statement of @nstomar @BJP4India in Parliament pic.twitter.com/dHGUFdT9Nx
— Raveen Thukral (@RT_MediaAdvPbCM) February 14, 2021
ਖੇਤੀਬਾੜੀ ਮੰਤਰੀ ਨੇ ਸਦਨ ਵਿੱਚ ਬੋਲਿਆ ਝੂਠ?
ਮੁੱਖ ਮੰਤਰੀ ਨੇ ਕਿਹਾ “ਇਹ ਕਿਹੋ ਜਿਹੀ ਸਰਕਾਰ ਹੈ ਜਿਸਨੂੰ ਆਪਣੇ ਦੇਸ਼ ਵਿੱਚ ਮਰ ਰਹੇ ਲੋਕਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ।” ਉਨ੍ਹਾਂ ਕਿਹਾ “ਖੇਤੀਬਾੜੀ ਮੰਤਰੀ ਨੇ ਜਾਂ ਤਾਂ ਜਾਣਬੁੱਝ ਕੇ ਸਦਨ ਵਿੱਚ ਝੂਠ ਬੋਲਿਆ ਅਤੇ ਜਾਂ ਉਹ ਤੱਥਾਂ ਅਤੇ ਅੰਕੜਿਆਂ ਦਾ ਪਤਾ ਲਾਉਣ ਦੀ ਪ੍ਰਵਾਹ ਨਹੀਂ ਕਰਦੇ।” ਉਨ੍ਹਾਂ ਅੱਗੇ ਕਿਹਾ ਕਿ ਇਹ ਪਹਿਲੀ ਦਫ਼ਾ ਨਹੀਂ ਹੈ ਜਦੋਂ ਕਿਸੇ ਕੇਂਦਰੀ ਮੰਤਰੀ ਨੇ ਸੰਸਦ ਵਿੱਚ ਖੇਤੀ ਕਾਨੂੰਨਾਂ ਜਾਂ ਕਿਸਾਨ ਅੰਦੋਲਨ ਦੇ ਮੁੱਦੇ 'ਤੇ ਗਲਤ ਬਿਆਨ ਦਿੱਤਾ ਹੋਵੇ।
ਮੁੱਖ ਮੰਤਰੀ ਨੇ ਕਿਹਾ ਇਹ ਮੰਦਭਾਗਾ ਹੈ ਕਿ ਕੇਂਦਰ ਸਰਕਾਰ ਦੇ ਤੋਮਰ ਵਰਗੇ ਸੀਨੀਅਰ ਮੰਤਰੀ ਖੇਤੀ ਕਾਨੂੰਨਾਂ ਅਤੇ ਕਿਸਾਨਾਂ ਅੰਦੋਲਨ 'ਤੇ ਗਲਤ ਜਾਣਕਾਰੀ ਫੈਲਾਉਣ ਦੀ ਭਾਜਪਾ ਦੀ ਮੁਹਿੰਮ ਨੂੰ ਅੱਗੇ ਵਧਾਉਣ ਲਈ ਮਾਣ-ਮਰਿਆਦਾ ਵਾਲੇ ਪਵਿੱਤਰ ਸੰਸਦੀ ਹਦੂਦ ਦੀ ਵਰਤੋਂ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆਪਣੇ ਝੂਠਾਂ ਅਤੇ ਮਨਘੜਤ ਗੱਲਾਂ ਨਾਲ ਕਿਸਾਨਾਂ ਨੂੰ ਮਨਾਉਣ ਵਿੱਚ ਅਸਫ਼ਲ ਰਹਿਣ ਤੋਂ ਬਾਅਦ ਹੁਣ ਸੰਵਿਧਾਨਕ ਸਿਧਾਂਤਾਂ ਅਤੇ ਵਿਚਾਰਧਾਰਾਵਾਂ ਦੀ ਉਲੰਘਣਾ ਕਰਦਿਆਂ ਵੱਡੇ ਪੱਧਰ `ਤੇ ਅਣਉੱਚਿਤ ਸੰਸਦੀ ਕਾਰਵਾਈਆਂ ਦਾ ਸਹਾਰਾ ਲੈ ਰਹੀ ਹੈ।