ਚੰਡੀਗੜ੍ਹ: ਕਾਂਗਰਸੀ ਲੋਕ ਸਭਾ ਮੈਂਬਰ ਗੁਰਜੀਤ ਔਜਲਾ ਨੇ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਿਆ ਹੈ। ਔਜਲਾ ਦਾ ਕਹਿਣਾ ਹੈ ਕਿ ਉਹਨਾਂ ਨੇ ਖੇਤੀ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨ 'ਚ ਸ਼ਾਮਲ ਹੋਣ ਲਈ ਕਈ ਵਾਰ ਭਗਵੰਤ ਮਾਨ ਨੂੰ ਸੱਦਾ ਦਿੱਤਾ ਸੀ ਪਰ ਇਸ ਦੇ ਬਾਵਜੂਦ ਨਾ ਤਾਂ ਉਹ ਖੁਦ ਪ੍ਰਦਰਸ਼ਨ 'ਚ ਸ਼ਾਮਲ ਹੋਏ ਤੇ ਨਾ ਹੀ ਆਮ ਆਦਮੀ ਪਾਰਟੀ ਨੇ ਅਪਣਾ ਕੋਈ ਨੁਮਾਇੰਦਾ ਭੇਜਿਆ।
ਗੁਰਜੀਤ ਔਜਲਾ ਨੇ ਟਵੀਟ ਕਰਦਿਆਂ ਲਿਖਿਆ ਕਿ ਕਿਸਾਨ ਵਿਰੋਧੀ ਬਿੱਲ ਦੇ ਖ਼ਿਲਾਫ਼ ਅਤੇ ਇਹਨਾਂ ਨੂੰ ਵਾਪਸ ਕਰਵਾਉਣ ਲਈ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਸੰਘਰਸ਼ ਕੀਤਾ, ਜੋ ਸਾਰਾ ਲੋਕ ਸਭਾ ਦੇ ਰਿਕਾਰਡ 'ਚ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ, ਨਿਊਜ਼ ਮੀਡੀਆ ਦੇ ਪੋਰਟਲਾਂ 'ਤੇ ਵੀ ਉਪਲਬਧ ਹੈ।
-
@HarpalCheemaMLA Mr. Advocate sahib, what @INCIndia MPs and MLAs did against anti farmer/consumer bills and for their repeal is available for reference on record of Lok Sabha and news portals and social media platforms of our leaders. 1/4 @ANI https://t.co/Z3NLl2qWyT
— Gurjeet Singh Aujla (@GurjeetSAujla) April 1, 2022 " class="align-text-top noRightClick twitterSection" data="
">@HarpalCheemaMLA Mr. Advocate sahib, what @INCIndia MPs and MLAs did against anti farmer/consumer bills and for their repeal is available for reference on record of Lok Sabha and news portals and social media platforms of our leaders. 1/4 @ANI https://t.co/Z3NLl2qWyT
— Gurjeet Singh Aujla (@GurjeetSAujla) April 1, 2022@HarpalCheemaMLA Mr. Advocate sahib, what @INCIndia MPs and MLAs did against anti farmer/consumer bills and for their repeal is available for reference on record of Lok Sabha and news portals and social media platforms of our leaders. 1/4 @ANI https://t.co/Z3NLl2qWyT
— Gurjeet Singh Aujla (@GurjeetSAujla) April 1, 2022
ਉਹਨਾਂ ਅੱਗੇ ਲਿਖਿਆ ਕਿ ਅਸੀਂ ਪੂਰਾ ਇੱਕ ਸਾਲ ਜੰਤਰ-ਮੰਤਰ 'ਤੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤਾ ਤੇ ਇਸ ਲਈ ਅਸੀਂ ਭਗਵੰਤ ਮਾਨ ਨੂੰ ਸੱਦਾ ਵੀ ਦਿੰਦੇ ਰਹੇ ਕਿ ਉਹ ਸਾਡੇ ਨਾਲ ਇਹਨਾਂ ਕਾਲੇ ਕਾਨੂੰਨਾਂ ਖ਼ਿਲਾਫ਼ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰਨ ਪਰ ਨਾ ਤਾਂ ਉਹ ਆਪ ਆਏ ਅਤੇ ਨਾ ਹੀ ਉਹਨਾਂ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਆਪਣਾ ਕੋਈ ਨੁਮਾਇੰਦਾ ਭੇਜਿਆ। ਜਦਕਿ ਜੰਤਰ-ਮੰਤਰ ਅਰਵਿੰਦ ਕੇਜਰੀਵਾਲ ਦਾ ਆਪਣਾ ਵਿਧਾਨ ਸਭਾ ਹਲਕਾ ਵੀ ਹੈ।
ਇਕ ਹੋਰ ਟਵੀਟ ਕਰਦਿਆਂ ਵਿਧਾਨ ਸਭਾ ’ਚ ਦਿੱਤੇ ਭਾਸ਼ਣਾਂ ਨੂੰ ਲੈ ਕੇ ਗੁਰਜੀਤ ਔਜਲਾ ਨੇ ਆਮ ਆਦਮੀ ਪਾਰਟੀ ’ਤੇ ਤੰਜ਼ ਕੱਸਦਿਆਂ ਕਿਹਾ ਕਿ ਜਿਵੇਂ ਕੁਝ ਭਾਸ਼ਣ ਨਾਗਪੁਰ 'ਚ ਤਿਆਰ ਕੀਤੇ ਜਾਂਦੇ ਹਨ, ਮੈਨੂੰ ਲੱਗਦਾ ਹੈ ਕਿ ਤੁਹਾਡੇ ਭਾਸ਼ਣ ਦਿੱਲੀ ਦੀ “ਆਪ ਦੀ ਪਾਪ” ਫੈਕਟਰੀ 'ਚ ਲਿਖੇ ਜਾਂਦੇ ਹਨ।
ਦਰਅਸਲ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਅਤੇ ਵਿਧਾਇਕ ਅਸ਼ਵਨੀ ਸ਼ਰਮਾ ’ਤੇ ਤੰਜ਼ ਕੱਸਿਆ ਸੀ ਅਤੇ ਕਿਹਾ ਸੀ ਕਿ ਉਹਨਾਂ ਦਾ ਭਾਸ਼ਣ ‘ਨਾਗਪੁਰੀ’ ਭਾਸ਼ਣ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 20 ਹਜ਼ਾਰ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ, ਇਸ ਦਿਨ ਜਾਰੀ ਹੋਵੇਗਾ ਭਰਤੀ ਇਸ਼ਤਿਹਾਰ