ETV Bharat / city

ਖੇਤੀ ਕਾਨੂੰਨਾਂ ਵਿਰੁੱਧ ਵਾਪਿਸ ਕੀਤੇ ਅਵਾਰਡ ਕਿੱਥ੍ਹੇ, ਨਾ ਕੇਂਦਰ ਕੋਲ ਪੁੱਜੇ ਨਾ ਖਿਡਾਰੀਆਂ ਕੋਲ ਰਹੇ ! - ਕੇਂਦਰ ਸਰਕਾਰ ਤਿੰਨ ਖੇਤੀ ਕਾਨੂੰਨ

ਕਿਸਾਨ ਅੰਦੋਲਨ ਦੌਰਾਨ ਖਿਡਾਰੀਆਂ ਵੱਲੋਂ ਅਵਾਰਡ ਵਾਪਿਸੀ ਕੇਂਦਰ ਸਰਕਾਰ ‘ਤੇ ਇੱਕ ਦਬਾਅ ਦੀ ਰਣਨੀਤੀ ਦਾ ਹਿੱਸਾ ਸੀ। ਰਣਨੀਤੀ ਇਹ ਸੀ ਕਿ ਕੇਂਦਰ ਸਰਕਾਰ ਤਿੰਨ ਖੇਤੀ ਕਾਨੂੰਨ ਵਾਪਿਸ ਲੈ ਲਵੇ। ਅੰਦੋਲਨ ਦੌਰਾਨ ਕਈ ਕਾਰਵਾਈਆਂ ਵਿਹਾਰਕ ਦੀ ਬਜਾਏ ਪ੍ਰਚਾਰ ਵੱਲ ਜਿਆਦਾ ਸਨ, ਖਿਡਾਰੀਆਂ ਦੇ ਅਵਾਰਡ ਵਾਪਿਸੀ ਮਾਮਲੇ ਵਿੱਚ ਵੀ ਕੁਝ ਅਜਿਹਾ ਹੀ ਹੋਇਆ। ਪੜੋ ਪੂਰੀ ਖ਼ਬਰ...

ਖੇਤੀ ਕਾਨੂੰਨਾਂ ਵਿਰੁੱਧ ਵਾਪਿਸ ਕੀਤੇ ਅਵਾਰਡ
ਖੇਤੀ ਕਾਨੂੰਨਾਂ ਵਿਰੁੱਧ ਵਾਪਿਸ ਕੀਤੇ ਅਵਾਰਡ
author img

By

Published : Feb 12, 2022, 8:14 AM IST

ਚੰਡੀਗੜ੍ਹ: ਇਹ ਗੱਲ ਹਾਲੇ ਵੀ ਭੇਦ ਬਣੀ ਹੋਈ ਹੈ ਕਿ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੇ ਸਮਰਥਨ ਵਿੱਚ ਅਵਾਰਡ ਵਾਪਿਸ (Awards returned against agricultural laws) ਦੇਣ ਵਾਲੇ ਕੋਮਾਂਤਰੀ ਅਤੇ ਕੌਮੀ ਖਿਡਾਰੀਆਂ ਦੇ ਅਵਾਰਡ ਕਿੱਥੇ ਹਨ। ਇਹ ਅਵਾਰਡ ਕੇਂਦਰ ਸਰਕਾਰ ਨੇ ਵਾਪਿਸ ਲੈ ਲਏ ਜਾਂ ਨਹੀ। ਖਿਡਾਰੀਆਂ ਕੋਲ ਫਿਲਹਾਲ ਇਹ ਅਵਾਰਡ ਵਾਪਿਸ ਨਹੀਂ ਪੁੱਜੇ, ਜਦਕਿ ਕੇਂਦਰ ਸਰਕਾਰ ਨੇ ਹਾਲੇ ਤਕ ਇੰਨ੍ਹਾ ਅਵਾਰਡਾਂ ਦੇ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।

ਇਹ ਵੀ ਪੜੋ: 14 ਫਰਵਰੀ ਨੂੰ PM ਮੋਦੀ ਜਲੰਧਰ ’ਚ ਖੇਡਣਗੇ ਮਾਸਟਰ ਸਟਰੋਕ, ਕਰਨਗੇ ਇਹ ਵੱਡੇ ਐਲਾਨ

ਅਵਾਰਡ ਵਾਪਿਸ ਕਰਨ ਵਾਲੇ ਖਿਡਾਰੀ

ਅਰਜੁਨ ਐਵਾਰਡ ਜੇਤੂ ਸੱਜਣ ਸਿੰਘ ਚੀਮਾ, ਪਦਮ ਸ਼੍ਰੀ ਐਵਾਰਡੀ ਅਤੇ ਸਾਬਕਾ ਕੁਸ਼ਤੀ ਚੈਂਪੀਅਨ ਕਰਤਾਰ ਸਿੰਘ, ਸਾਬਕਾ ਹਾਕੀ ਖਿਡਾਰੀ ਗੁਰਮੇਲ ਸਿੰਘ, ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਰਾਜਬੀਰ ਕੌਰ, ਜਿਸ ਨੂੰ ਆਪਣੇ ਦੌਰ ਵਿੱਚ ਗੋਲਡਨ ਗਰਲ ਕਿਹਾ ਜਾਂਦਾ ਸੀ, ਸਾਬਕਾ ਰਾਸ਼ਟਰੀ ਮੁੱਕੇਬਾਜ਼ ਸੀਨੀਅਰ ਕੋਚ ਗੁਰਬਖਸ਼ ਸਿੰਘ ਸੰਧੂ, ਪਦਮ ਸ਼੍ਰੀ ਮੁੱਕੇਬਾਜ਼ ਕੌਰ ਸਿੰਘ, ਅਰਜੁਨ ਐਵਾਰਡ ਜੇਤੂ ਮੁੱਕੇਬਾਜ਼ ਜੈਪਾਲ ਸਿੰਘ, ਕਬੱਡੀ ਖਿਡਾਰੀ ਹਰਦੀਪ ਸਿੰਘ, ਵੇਟਲਿਫਟਿੰਗ ਦੇ ਤਾਰਾ ਸਿੰਘ, ਬ੍ਰਿਗੇਡੀਅਰ ਹਰਚਰਨ ਸਿੰਘ, ਦਵਿੰਦਰ ਸਿੰਘ ਗਰਚਾ, ਸੁਰਿੰਦਰ ਸੋਢੀ, ਗੁਨਦੀਪ ਕੁਮਾਰ, ਮੁਖਬੈਨ ਸਿੰਘ, ਕਰਨਲ ਬਲਬੀਰ ਸਿੰਘ, ਜਗਦੀਸ਼ ਸਿੰਘ, ਬਲਦੇਵ ਸਿੰਘ, ਅਜੀਤ ਸਿੰਘ, ਹਰਮੀਕ ਸਿੰਘ, ਅਜੀਤਪਾਲ ਸਿੰਘ, ਚੰਚਲ ਰੰਧਾਵਾ, ਹਰਦੀਪ ਸਿੰਘ, ਅਜੈਬ ਸਿੰਘ, ਸ਼ਾਮ ਲਾਲ, ਹਰਵਿੰਦਰ ਸਿੰਘ ਸਮੇਤ ਪੰਜਾਬ ਦੇ ਕਰੀਬ 50 ਖਿਡਾਰੀ ਸਨ, ਜਿੰਨ੍ਹਾਂ ਨੇ ਆਪਨੇ ਅਵਾਰਡ ਦਿੱਤੇ ਸਨ। ਇੰਨ੍ਹਾ ‘ਚੋਂ 32 ਖਿਡਾਰੀਆਂ ਨੇ ਪਹਿਲੇ ਗੇੜ ਵਿੱਚ ਅਤੇ ਬਾਕੀਆਂ ਨੇ ਕੁਝ ਦਿਨਾਂ ਬਾਅਦ ਆਪਣੇ ਅਵਾਰਡ ਵਾਪਿਸ ਕੀਤੇ ਸਨ, ਜਦਕਿ ਹਰਿਆਣਾ ਤੇ ਕੁਝ ਹੋਰ ਰਾਜਾਂ ਤੋਂ ਵੀ ਖਿਡਾਰੀਆਂ ਨੇ ਅਵਾਰਡ ਵਾਪਿਸ ਕੀਤੇ ਸਨ।

7 ਦਸੰਬਰ 2020 ਨੂੰ ਖਿਡਾਰੀ ਗਏ ਸਨ ਦਿੱਲੀ

ਕਿਸਾਨ ਅੰਦੋਲਨ ਦੇ ਮਹਿਜ 11 ਦਿਨਾਂ ਬਾਅਦ ਹੀ ਕੋਮਾਂਤਰੀ ਅਤੇ ਕੌਮੀ ਪੱਧਰ ਦੇ ਵੱਖ-ਵੱਖ ਅਵਾਰਡ ਜੇਤੂ ਖਿਡਾਰੀਆਂ ਨੇ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ ਅਤੇ ਕਿਸਾਨਾਂ ਦੇ ਸਮਰਥਨ ਵਿੱਚ 7 ਦਸੰਬਰ, 2020 ਨੂੰ ਆਪਣੇ ਅਵਾਰਡ ਵਾਪਿਸ ਕੀਤੇ ਸਨ।

ਦਿੱਲੀ ਪੁਲਿਸ ਨੇ ਰੋਕੇ ਸਨ ਖਿਡਾਰੀ

7 ਦਸੰਬਰ, 2020 ਨੂੰ ਜਦ ਖਿਡਾਰੀਆਂ ਦਾ ਵਫਦ ਆਪਣੇ ਅਵਾਰਡ ਵਾਪਿਸ ਕਰਨ ਰਾਸ਼ਟਰਪਤੀ ਭਵਨ ਦਿੱਲੀ ਨੂੰ ਜਾ ਰਿਹਾ ਸੀ ਤਾਂ ਦਿੱਲੀ ਪੁਲਿਸ ਨੇ ਬੈਰੀਕੇਡ ਲਾ ਕੇ ਇੰਨ੍ਹਾ ਖਿਡਾਰੀਆਂ ਨੂੰ ਰੋਕ ਲਿਆ ਸੀ, ਤਦ ਖਿਡਾਰੀਆਂ ਨੇ ਰਾਸ਼ਟਰਪਤੀ ਨਾਲ ਮਿਲਣ ਦਾ ਸਮਾਂ ਮੰਗਿਆ ਸੀ।

ਖਿਡਾਰੀਆਂ ਦਾ ਦਾਅਵਾ ਸੀ ਕਿ ਉਨ੍ਹਾਂ ਨੇ ਕਈ ਵਾਰ ਰਾਸ਼ਟਰਪਤੀ ਨਾਲ ਇਸ ਬਾਰੇ ਮੀਟਿੰਗ ਦਾ ਸਮਾਂ ਮੰਗਿਆ, ਜੋ ਮਿਲਿਆ ਨਹੀਂ। ਕਿਸਾਨ ਅੰਦੋਲਨ ਦੀ ਸਮਾਪਤੀ ਇਸ ਘਟਨਾ ਤੋਂ ਇੱਕ ਸਾਲ ਬਾਅਦ ਅਰਥਾਤ 11 ਦਸੰਬਰ, 2021 ਨੂੰ ਹੋਈ ਸੀ, ਪਰ ਇਸ ਇੱਕ ਸਾਲ ਦੇ ਵਕਫੇ ਦੌਰਾਨ ਇੰਨ੍ਹਾ ਅਵਾਰਡਾਂ ਦੀ ਕੋਈ ਚਰਚਾ ਨਹੀਂ ਹੋਈ।

ਖਿਡਾਰੀਆਂ ਦਾ ਦਾਅਵਾ ਸੀ ਕਿ ਉਨ੍ਹਾਂ ਨੇ ਆਪਣੇ ਅਵਾਰਡ ਰੋਸ ਵਜੋਂ ਵਾਪਿਸ ਕਰ ਦਿੱਤੇ ਸਨ। ਖਿਡਾਰੀਆਂ ਦੇ ਇਸ ਰੋਸ ਮਾਰਚ ਦੀ ਰਹਿਨੁਮਾਈ ਪਹਿਲਵਾਨ ਕਰਤਾਰ ਸਿੰਘ ਕਰ ਰਹੇ ਸਨ। ਸਾਰੇ ਖਿਡਾਰੀਆਂ ਨੇ ਉਨ੍ਹਾਂ ਨੂੰ ਹੀ ਅਵਾਰਡ ਸੰਭਾਲੇ ਸਨ।

ਅਰਜਨ ਅਵਾਰਡੀ ਸੱਜਣ ਸਿੰਘ ਚੀਮਾ ਨੇ ਦੱਸਿਆ ਕਿ ਸ਼ਾਇਦ ਕੇਂਦਰ ਸਰਕਾਰ ਨੇ ਉਹ ਅਵਾਰਡ ਸੰਭਾਲਣ ਦੀ ਬਜਾਏ ਖਿਡਾਰੀਆਂ ਨੂੰ ਵਾਪਿਸ ਹੀ ਦੇ ਦਿੱਤੇ ਸਨ, ਪਰ ਫਿਲਹਾਲ ਉਨ੍ਹਾਂ ਕੋਲ ਉਨ੍ਹਾਂ ਦਾ ਅਵਾਰਡ ਵਾਪਿਸ ਨਹੀਂ ਆਇਆ। ਦਿਲਚਸਪ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਕਾਰਕੁੰਨ ਸੱਜਣ ਸਿੰਘ ਚੀਮਾ ਅੱਜਕਲ ‘ਆਪ‘ ਦੇ ਉਮੀਦਵਾਰ ਵਜੋਂ ਹੀ ਪੰਜਾਬ ਵਿਧਾਨ ਸਭਾ ਦੀ ਚੋਣ ਲੜ ਰਹੇ ਹਨ।

ਇਹ ਵੀ ਪੜੋ: ਮਣੀ ਭਵਨ: ਜਿੱਥੇ ਰਹਿੰਦੇ ਸਨ ਮਹਾਤਮਾ ਗਾਂਧੀ, ਹੁਣ ਸਮਾਰਕ ਉਨ੍ਹਾਂ ਦੇ ਵਿਚਾਰਾਂ ਦਾ ਕਰ ਰਿਹਾ ਪ੍ਰਚਾਰ

ਇਸ ਸਬੰਧੀ ਸਾਬਕਾ ਪੁਲਿਸ ਅਧਿਕਾਰੀ ਸਾਬਕਾ ਡਾਇਰੇਕਟਰ ਸਪੋਰਟ ਪੰਜਾਬ ਅਤੇ ਪਦਮ ਸ਼੍ਰੀ ਐਵਾਰਡੀ ਕਰਤਾਰ ਸਿੰਘ ਦਾ ਕਹਿਣਾ ਸੀ ਕਿ ਅਸਲ ਵਿੱਚ ਜਦ ਖਿਡਾਰੀਆਂ ਦੇ ਵਫਦ ਨੂੰ ਰਾਸ਼ਟਰਪਤੀ ਭਵਨ ਨਹੀਂ ਜਾਣ ਦਿੱਤਾ ਗਿਆ ਤਾਂ ਕੁਝ ਦਿਨਾਂ ਦੀ ਅਸਫਲ ਕੋਸ਼ਿਸ਼ ਤੋਂ ਬਾਅਦ ਉਨ੍ਹਾਂ ਨੇ ਸਾਰੇ ਅਵਾਰਡ ਦਿੱਲੀ ਵਿਖੇ ਹੀ ਆਪਣੇ ਇੱਕ ਦੋਸਤ ਦੇ ਘਰ ਰੱਖ ਦਿੱਤੇ ਸਨ ਅਤੇ ਉਹ ਅਵਾਰਡ ਉਥੇ ਹੀ ਪਏ ਹਨ। ਕੁਝ ਖਿਡਾਰੀਆਂ ਨੂੰ ਅਵਾਰਡ ਵਾਪਿਸ ਵੀ ਭੇਜੇ ਗਏ ਜਦਕਿ ਬਾਕੀ ਅਵਾਰਡ ਦਿੱਲੀ ਹੀ ਹਨ ਅਤੇ ਸਮਾਂ ਮਿਲਣ ‘ਤੇ ਅਵਾਰਡ ਸਬੰਧਿਤ ਖਿਡਾਰੀਆਂ ਨੂੰ ਵਾਪਿਸ ਦੇ ਦਿੱਤੇ ਜਾਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.