ਚੰਡੀਗੜ੍ਹ : ਕਾਂਗਰਸ ਦੇ ਸੀਨੀਅਰ ਲੀਡਰ ਅਸ਼ਵਨੀ ਸੇਖੜੀ ਕਈ ਦਿਨਾਂ ਤੋਂ ਕਾਂਗਰਸ ਤੋਂ ਨਾਰਾਜ਼ ਚੱਲ ਰਹੇ ਸਨ ਅਤੇ ਚਰਚਾ ਉੱਠੀ ਸੀ ਕਿ ਉਹ ਕਿਸੇ ਵੇਲੇ ਵੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਸਕਦੇ ਹਨ। ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਿਆਰੀਆਂ ਵੀ ਕਰ ਦਿੱਤੀਆਂ ਗਈਆਂ ਸਨ ਅਤੇ ਸਿਰਫ ਉਪਚਾਰਿਕ ਐਲਾਨ ਕਰਨਾ ਬਾਕੀ ਸੀ।
ਖ਼ਬਰ ਸਾਹਮਣੇ ਆਉਂਦੇ ਹੀ ਇਕ ਪਾਸੇ ਕਾਂਗਰਸ ਵਿੱਚ ਹਲਚਲ ਦੇਖਣ ਨੂੰ ਮਿਲਦੀ ਹੈ ਅਤੇ ਜਿਹੜੇ ਗਿਲੇ ਸ਼ਿਕਵੇ ਅਸ਼ਵਨੀ ਸੇਖੜੀ ਦੇ ਕਾਂਗਰਸ ਵਿੱਚ ਸਨ ਉਨ੍ਹਾਂ ਨੂੰ ਦੂਰ ਕਰ ਦਿੱਤਾ ਜਾਂਦਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਬਿਆਨ ਦਿੰਦੇ ਹਨ ਕਿ ਅਸ਼ਵਨੀ ਸੇਖੜੀ ਕਾਂਗਰਸ ਨਹੀਂ ਛੱਡਣਗੇ ,ਉਨ੍ਹਾਂ ਦੇ ਗਿਲੇ ਸ਼ਿਕਵੇ ਦੂਰ ਕਰ ਦਿੱਤੇ ਗਏ ਹਨ।
ਜ਼ਾਹਿਰ ਜਿਹੀ ਗੱਲ ਹੈ ਅਸ਼ਵਨੀ ਸੇਖੜੀ ਜਿਨ੍ਹਾਂ ਵੱਲੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦੀਆਂ ਚਰਚਾ ਸਨ। ਉਸ ਉਪਰ ਵਿਰਾਮ ਲੱਗ ਗਿਆ ਅਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਜੋ ਅਸ਼ਵਨੀ ਸੇਖੜੀ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਕੇ ਕਾਂਗਰਸ ਨੇ ਇਕ ਵੱਡਾ ਝਟਕਾ ਦੇਣਾ ਚਾਹੁੰਦਾ ਸੀ। ਉਸ ਦੀਆਂ ਉਮੀਦਾਂ ਵੀ ਧਰੀਆਂ ਧਰਾਈਆਂ ਰਹਿ ਗਈਆਂ।
ਇੰਨਾ ਹੀ ਨਹੀਂ ਜਾਣਕਾਰੀ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਦਫ਼ਤਰ ਵਿੱਚ ਟੈਂਟ ਤੇ ਕੁਰਸੀਆਂ ਵੀ ਲਵਾ ਦਿੱਤੀਆਂ ਗਈਆਂ ਸਨ। ਜਿੱਥੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਸ਼ਵਨੀ ਸੇਖੜੀ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਜਾਣਾ ਸੀ ,ਪਰ ਦੇਰ ਰਾਤ ਅਸ਼ਵਨੀ ਸੇਖੜੀ ਨੂੰ ਕਾਂਗਰਸ ਵੱਲੋਂ ਮਨਾ ਲਿਆ ਜਾਂਦਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦਫਤਰ ਦੀਆਂ ਤਿਆਰੀਆਂ ਜਿਉਂ ਦੀਆਂ ਤਿਉਂ ਹੀ ਰਹਿ ਜਾਂਦੀਾਆ।
ਇਹ ਵੀ ਪੜ੍ਹੋ:ਪੰਜਾਬ ਕਾਂਗਰਸ ਕਲੇਸ਼: ਸਿੱਧੂ ਦੀ ਹਾਈ ਕਮਾਨ ਅੱਗੇ ਮੁੜ ਪੇਸ਼ੀ
ਜਿਨ੍ਹਾਂ ਟੈਂਟ ਵਾਲਿਆਂ ਤੋਂ ਟੈਂਟ ਅਤੇ ਕੁਰਸੀਆਂ ਮੰਗਵਾਈਆਂ ਜਾਂਦੀਆਂ ਉਹ ਬਿਨਾਂ ਪ੍ਰੋਗਰਾਮ ਤੋਂ ਹੀ ਉਸਨੂੰ ਵਾਪਿਸ ਲਿਜਾਂਦੇ ਸ਼੍ਰੋਮਣੀ ਅਕਾਲੀ ਦਲ ਦਫਤਰ ਵਿੱਚੋਂ ਦਿਖਾਈ ਦਿੱਤੇ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦਾ ਲੀਡਰ ਇਸ ਉਪਰ ਕੋਈ ਬੋਲਣ ਨੂੰ ਤਿਆਰ ਨਹੀਂ ਹੈ ਪਰ ਸਿਆਸੀ ਗਲਿਆਰਿਆਂ ਵਿਚ ਚਰਚਾ ਚੱਲ ਰਹੀ ਹੈ ਇਹ ਸਾਰੇ ਇੰਤਜ਼ਾਮ ਅਸ਼ਵਨੀ ਸੇਖੜੀ ਨੂੰ ਪਾਰਟੀ 'ਚ ਸ਼ਾਮਲ ਕਰਵਾਉਣ ਵਾਸਤੇ ਕੀਤੇ ਗਏ ਸਨ ।