ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਲਈ ਸੂਬੇ 'ਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ (AAP) ਦੇ ਕੌਮੀ ਕੰਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) 2 ਦਿਨਾਂ ਪੰਜਾਬ ਦੌਰੇ ( Kejriwal Punjab visit) 'ਤੇ ਹਨ।
ਮੰਗਲਵਾਰ ਨੂੰ ਕੇਜਰੀਵਾਲ ਕੱਚੇ ਅਧਿਆਪਕਾਂ ਨਾਲ ਮੁਲਾਕਾਤ ਕਰ ਸਕਦੇ ਹਨ। ਸੋਮਵਾਰ ਨੂੰ ਅਰਵਿੰਦ ਕੇਜਰੀਵਾਲ (Arvind Kejriwal) ਸਭ ਤੋਂ ਪਹਿਲਾਂ ਮੋਗਾ ਪੰਹੁਚੇ ਤੇ ਪੰਜਾਬ ਵਾਸੀਆਂ ਨੂੰ ਸਫ਼ਲ ਕਿਸਾਨ ਅੰਦੋਲਨ (Farmer's Protest) ਲਈ ਮੁਬਾਰਕਬਾਦ ਦਿੱਤੀ।
ਕੇਜਰੀਵਾਲ ਦਾ ਔਰਤਾਂ ਲਈ ਵੱਡਾ ਐਲਾਨ
ਕੇਜਰੀਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਔਰਤਾਂ ਦਾ ਬਹੁਤ ਯੋਗਦਾਨ ਰਿਹਾ ਹੈ, ਜਿਸ ਕਾਰਨ ਮੈਂ ਮਹਿਲਾਵਾਂ ਦੇ ਲਈ ਐਲਾਨ ਕਰਨ ਆਇਆ ਹਾਂ। ਮਹਿਲਾ ਸਸ਼ਕਤੀਕਰਨ (Women empowerment) ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ ਇਨ੍ਹਾਂ ਨੂੰ ਅੱਗੇ ਵਧਾਉਣਾ ਜ਼ਰੂਰੀ ਹੈ। ਅਰਵਿੰਦ ਕੇਜਰੀਵਾਲ (Arvind Kejriwal) ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਆਉਂਦੀ ਹੈ ਤਾਂ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ।
ਇਹ ਵੀ ਪੜ੍ਹੋ: ਕੇਜਰੀਵਾਲ ਦਾ ਔਰਤਾਂ ਲਈ ਵੱਡਾ ਐਲਾਨ
ਪੰਜਾਬ 'ਚ ਘੁੰਮ ਰਿਹਾ ਨਕਲੀ ਕੇਜਰੀਵਾਲ
ਕੇਜਰੀਵਾਲ ਨੇ ਵਿਰੋਧੀਆਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ 'ਚ ਨਕਲੀ ਕੇਜਰੀਵਾਲ ਘੁੰਮ ਰਿਹਾ ਹੈ, ਉਹ ਸਿਰਫ ਉਹੀ ਬੋਲਦਾ ਹੈ, ਜੋ ਮੈਂ ਬੋਲਦਾ ਹਾਂ। ਉਨ੍ਹਾਂ ਨੇ ਕਿਹਾ ਕਿ ਮੇਰੀ ਆਟੋ ਵਾਲਿਆਂ ਨਾਲ ਮੀਟਿੰਗ ਹੋਣੀ ਸੀ, ਫਿਰ ਅੱਜ ਉਸ ਨਕਲੀ ਕੇਜਰੀਵਾਲ ਨੇ ਵੀ ਸਵੇਰੇ ਆਟੋ ਵਾਲਿਆਂ ਨਾਲ ਮੀਟਿੰਗ ਕੀਤੀ। ਪੰਜਾਬ ਸਰਕਾਰ (Government of Punjab) ਵੱਲੋਂ ਬਿਜਲੀ ਦਾ ਬਿੱਲ 0 ਨਹੀਂ ਹੋਇਆ ਅਤੇ ਨਾ ਹੀ ਘਟਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਇੱਕ ਮੌਕਾ ਆਮ ਆਦਮੀ ਪਾਰਟੀ (Aam Aadmi Party) ਨੂੰ ਦਿਓ ਤਾਂ ਤੁਸੀਂ ਦੂਜੀ ਪਾਰਟੀ ਭੁੱਲ ਜਾਵੋਗੇ।
ਕੇਜਰੀਵਾਲ ਨੇ ਆਟੋ ਡ੍ਰਾਈਵਰਾਂ ਅਤੇ ਟਰੱਕ ਯੂਨੀਅਨਾਂ ਨਾਲ ਕੀਤੀ ਮੁਲਾਕਾਤ
ਮੋਗਾ ਤੋਂ ਬਾਅਦ ਲੁਧਿਆਣਾ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਆਟੋ ਡ੍ਰਾਈਵਰਾਂ ਅਤੇ ਟਰੱਕ ਯੂਨੀਅਨਾਂ (Auto drivers and truck unions) ਵਾਲਿਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਸਾਰੇ ਮਸਲੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਕੇਜਰੀਵਾਲ ਨੇ ਆਟੋਆਂ ਉੱਤੇ ਪੋਸਟਰ ਵੀ ਲਗਵਾਏ, ਜਿਨ੍ਹਾਂ ਉੱਤੇ 'ਇੱਕ ਮੌਕਾ ਕੇਜਰੀਵਾਲ ਨੂੰ' ਲਿਖਿਆ ਗਿਆ ਸੀ। ਕੇਜਰੀਵਾਲ ਨੇ ਕਿਹਾ ਕਿ ਅਸੀਂ ਸਾਰੇ ਆਟੋਆਂ ਵਾਲਿਆਂ ਦੀ ਸਹਿਮਤੀ ਨਾਲ ਉਨ੍ਹਾਂ ਦੇ ਆਟੋ ਤੇ ਪੋਸਟਰ ਲਗਾਏ ਹਨ ਕਿਉਂਕਿ ਆਟੋ 'ਚ ਸਵਾਰੀਆਂ ਅੱਧਾ ਘੰਟਾ ਬੈਠਦੀਆਂ ਹਨ ਅਤੇ ਉਹ 'ਆਪ' ਨੂੰ ਵੋਟ ਪਾਉਣ ਲਈ ਅਪੀਲ ਕਰਨਗੇ।
ਅਰਵਿੰਦ ਕੇਜਰੀਵਾਲ ਨੇ ਆਟੋ ਵਾਲੇ ਦੇ ਘਰ ਰੋਟੀ ਖਾਧੀ
ਆਟੋ ਅਤੇ ਟੈਕਸੀ ਯੂਨੀਅਨਾਂ ਨਾਲ ਮੁਲਾਕਾਤ ਦੌਰਾਨ ਦਿਲੀਪ ਤਿਵਾਰੀ ਨਾਂਅ ਦੇ ਆਟੋ ਡ੍ਰਾਈਵਰ ਨੇ ਕੇਜਰੀਵਾਲ ਨੂੰ ਆਪਣੇ ਘਰ ਖਾਣੇ ਦਾ ਸੱਦਾ ਦਿੱਤਾ, ਜਿਸ ਨੂੰ ਸਵੀਕਾਰ ਕਰਦਿਆਂ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਤੇ ਹਰਪਾਲ ਚੀਮਾ ਨਾਲ ਆਟੋ 'ਚ ਬੈਠ ਕੇ ਆਟੋ ਵਾਲੇ ਦੇ ਘਰ ਆਏ ਤੇ ਉਥੇ ਰੋਟੀ ਖਾਧੀ। ਡਿਨਰ ਮਗਰੋਂ ਮੁੱਖ ਮੰਤਰੀ ਨੇ ਦਿਲੀਪ ਨੂੰ ਪੂਰੇ ਪਰਿਵਾਰ ਦੇ ਨਾਲ ਦਿੱਲੀ ਆ ਕੇ ਖਾਣੇ ਦਾ ਸੱਦਾ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਦਿਲੀਪ ਦੇ ਪਰਿਵਾਰ ਨੇ ਬਹੁਤ ਵਧੀਆ ਖਾਣਾ ਉਨ੍ਹਾਂ ਨੂੰ ਖਵਾਇਆ ਹੈ।
ਇਹ ਵੀ ਪੜ੍ਹੋ: ਲੁਧਿਆਣਾ ਪਹੁੰਚੇ ਕੇਜਰੀਵਾਲ ਨੇ ਆਟੋ ਚਾਲਕਾਂ ਨਾਲ ਕੀਤੀ ਮੁਲਾਕਾਤ
ਕਾਂਗਰਸ ਤੋਂ ਪਹਿਲਾਂ ਕਰਾਂਗੇ ਸੀਐਮ ਚਹਿਰੇ ਦਾ ਐਲਾਨ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਲਦ ਹੀ ਪੰਜਾਬ 'ਚ ਸੀ ਐਮ ਚੇਹਰੇ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ (AAM AADMI PARTY) ਕਾਂਗਰਸ ਤੋਂ ਪਹਿਲਾਂ ਇਹ ਐਲਾਨ ਕਰਨਗੇ।
ਕਾਬਿਲ-ਏ-ਗੌਰ ਹੈ ਕੇ ਦਿੱਲੀ 'ਚ ਵੀ ਸਰਕਾਰ ਬਨਾਉਣ ਤੋਂ ਪਹਿਲਾਂ ਕੇਜਰੀਵਾਲ ਨੇ ਆਟੋ ਚਾਲਕਾਂ (Auto Drivers) ਦਾ ਸਮਰਥਣ ਹਾਸਿਲ ਕੀਤਾ ਸੀ ਅਤੇ ਕੇਜਰੀਵਾਲ ਨੇ ਦਿੱਲੀ ਦੇ ਸਾਰੇ ਆਟੋ ਚਾਲਕਾਂ ਨੂੰ ਉਨ੍ਹਾਂ ਦੇ ਪ੍ਰਚਾਰ ਦੀ ਬੇਨਤੀ ਕੀਤੀ ਸੀ। ਉਸ ਦੌਰਾਨ ਦਿੱਲੀ ਦੇ ਆਟੋ ਚਾਲਕਾਂ ਨੇ ਵੀ ਕੇਜਰੀਵਾਲ ਦਾ ਖੂਬ ਪ੍ਰਚਾਰ ਕੀਤਾ ਅਤੇ 'ਆਪ' ਦੀ ਦਿੱਲੀ 'ਚ ਸਰਕਾਰ ਬਣੀ ਸੀ। ਇਸੇ ਤਰਾਂ ਹੁਣ ਪੰਜਾਬ 'ਚ ਵੀ ਆਪਣੀ ਸਰਕਾਰ ਬਨਾਉਣ ਲਈ ਕੇਜਰੀਵਾਲ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਕੇਜਰੀਵਾਲ ਨੇ ਅੱਜ ਲੁਧਿਆਣਾ ਦੇ ਆਟੋ ਚਾਲਕਾਂ ਦੀ ਨਾ ਸਿਰਫ ਮੁਸ਼ਕਿਲਾਂ ਸੁਣੀਆਂ ਸਗੋਂ ਉਨ੍ਹਾਂ ਦੇ ਘਰ ਜਾ ਕੇ ਡਿਨਰ ਵੀ ਕੀਤਾ ਉਹ ਵੀ ਆਟੋ 'ਚ ਸਵਾਰ ਹੋ ਕੇ। ਇਸਦਾ ਚੋਣਾਂ 'ਚ ਫਾਇਦਾ ਤਾਂ ਆਉਂਦੇ ਸਮੇਂ 'ਚ ਹੀ ਪਤਾ ਲੱਗੇਗਾ।
ਇਹ ਵੀ ਪੜ੍ਹੋ: ਚਰਨਜੀਤ ਚੰਨੀ ਨੇ ਆਟੋ ਚਾਲਕਾਂ ਲਈ ਕਰਤਾ ਵੱਡਾ ਐਲਾਨ, ਆਟੋ ਚਾਲਕ ਖੁਸ਼