ETV Bharat / city

ਕਾਂਗਰਸ ਦੇ ਕਾਟੋ ਕਲੇਸ਼ ‘ਚ ਏਜੀ ਨੇ ਦਿੱਤਾ ਅਸਤੀਫਾ

ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਪੰਜਾਬ ਕਾਂਗਰਸ ਦੇ ਕਾਟੋ ਕਲੇਸ਼ (Defection with congress) ਕਾਰਨ ਪੰਜਾਬ ਦੇ ਐਡਵੋਕੇਟ ਜਨਰਲ ਏਪੀਐਸ ਦਿਓਲ ਨੇ ਆਪਣੇ ਅਹੁਦੇ ਤੋਂ ਅਸਤੀਫਾ (AG APS Deol resigns) ਦੇ ਦਿੱਤਾ। ਉਹ ਮਸਾਂ ਹੀ ਇੱਕ ਮਹੀਨਾ ਇਸ ਅਹੁਦੇ ‘ਤੇ ਰਹੇ ਹਨ।

ਪੰਜਾਬ ਦੇ ਐਡਵੋਕੇਟ ਜਨਰਲ ਅਹੁਦੇ ਤੋਂ ਏਪੀਐਸ ਦਿਓਲ ਨੇ ਦਿੱਤਾ ਅਸਤੀਫਾ

author img

By

Published : Nov 1, 2021, 3:04 PM IST

Updated : Nov 1, 2021, 10:38 PM IST

ਚੰਡੀਗੜ੍ਹ: ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਪੰਜਾਬ ਦੇ ਐਡਵੋਕੇਟ ਜਨਰਲ ਅਹੁਦੇ ਤੋਂ ਏਪੀਐਸ ਦਿਓਲ ਨੇ ਇੱਕ ਮਹੀਨੇ ਦੇ ਦਰਮਿਆ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਹ ਪਹਿਲਾ ਮੌਕਾ ਹੈ ਕਿ ਪੰਜਾਬ ਦੇ ਕਿਸੇ ਐਡਵੋਕੇਟ ਜਨਰਲ ਨੇ ਇੰਨੇ ਘੱਟ ਸਮੇਂ ਵਿੱਚ ਹੀ ਅਸਤੀਫਾ ਦੇ ਦਿੱਤਾ ਹੋਵੇ। ਏਪੀਐਸ ਦਿਓਲ ਦੀ ਨਿਯੁਕਤੀ ਸ਼ੁਰੂ ਤੋਂ ਹੀ ਵਿਵਾਦਾਂ ‘ਚ ਘਿਰੀ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਏਜੀ ਤੇ ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਖੁੱਲ੍ਹੇ ਤੌਰ ‘ਤੇ ਵਿਰੋਧਤਾ ਪ੍ਰਗਟਾਈ ਸੀ।

ਇਥੇ ਇਹ ਵੀ ਜਿਕਰਯੋਗ ਹੈ ਕਿ ਏਪੀਐਸ ਦਿਓਲ ਦੋ ਹੋਰ ਮਜਬੂਤ ਉਮੀਦਵਾਰਾਂ ਡਾਕਟਰ ਅਨਮੋਲ ਰਤਨ ਸਿੰਘ ਸਿੱਧੂ (Dr Anmol Ratan Singh Sidhu) ਅਤੇ ਡੀਐਸ ਪਟਵਾਲੀਆ (DS Patwalia) ਨੂੰ ਪਿੱਛੇ ਛੱਡ ਕੇ ਐਡਵੋਕੇਟ ਜਨਰਲ ਲੱਗੇ ਸੀ। ਇਸ ਤੋਂ ਇਲਾਵਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਆਈਪੀਐਸ ਸਹੋਤਾ ਨੂੰ ਡੀਜੀਪੀ ਲਗਾ ਦਿੱਤਾ ਸੀ ਤੇ ਨਵਜੋਤ ਸਿੱਧੂ ਨੇ ਇਨ੍ਹਾਂ ਦੋਵਾਂ ਨਿਯੁਕਤੀਆਂ ‘ਤੇ ਇਤਰਾਜ ਜਿਤਾਇਆ ਸੀ ਤੇ ਬਾਅਦ ਵਿੱਚ ਜਦੋਂ ਮੰਤਰੀ ਮੰਡਲ ਨੂੰ ਮਹਿਕਮਿਆਂ ਦੀ ਵੰਡ ਹੋਈ ਤਾਂ ਸਿੱਧੂ ਨੇ ਅਸਤੀਫਾ ਹੀ ਦੇ ਦਿੱਤਾ।

ਨਵਜੋਤ ਸਿੱਧੂ ਨੇ ਇਤਰਾਜ ਜਿਤਾਇਆ ਸੀ ਕਿ ਏਪੀਐਸ ਦਿਓਲ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਵਕੀਲ ਰਹੇ ਹਨ ਤੇ ਸੁਮੇਧ ਸੈਣੀ ਦਾ ਨਾਂ ਅੱਸਿੱਧੇ ਤੌਰ ‘ਤੇ ਬਹਿਬਲਕਲਾਂ ਗੋਲੀਕਾਂਡ ਨਾਲ ਜੁੜ ਰਿਹਾ ਹੈ, ਲਿਹਾਜਾ ਉਸ ਦੇ ਵਕੀਲ ਨੂੰ ਏਜੀ ਲਗਾਉਣਾ ਸਹੀ ਨਹੀਂ ਹੋਵੇਗਾ। ਇਸੇ ਤਰ੍ਹਾਂ ਆਈਪੀਐਸ ਸਹੋਤਾ (Iqbal Preet Singh Sahota) ‘ਤੇ ਇਲਜਾਮ ਲਗਾਇਆ ਸੀ ਕਿ ਉਹ ਬੇਅਦਬੀ ਕਾਂਡ (Sacrilege Case) ਦੇ ਮਾਮਲੇ ਦੀ ਜਾਂਚ ਟੀਮ ਦੇ ਮੁਖੀ ਸੀ ਪਰ ਉਨ੍ਹਾਂ ਬਾਦਲਾਂ ਵਿਰੁੱਧ ਕਾਰਵਾਈ ਨਹੀਂ ਕੀਤੀ (No action against Badals)।

ਕਾਂਗਰਸ ਦੇ ਕਾਟੋ ਕਲੇਸ਼ ‘ਚ ਏਜੀ ਨੇ ਦਿੱਤਾ ਅਸਤੀਫਾ

ਨਵਜੋਤ ਸਿੰਘ ਸਿੱਧੂ ਦੀ ਨਰਾਜਗੀ ਪਾਰਟੀ ਲਈ ਸਿਰਦਰਦੀ ਬਣੀ ਹੋਈ ਸੀ। ਹਾਲਾਂਕਿ ਸਰਕਾਰ ਨੇ ਡੀਜੀਪੀ ਦੀ ਨਿਯੁਕਤੀ ਲਈ 10 ਸੀਨੀਅਰ ਆਈਪੀਐਸ ਅਫਸਰਾਂ ਦਾ ਨਾਂ ਕੇਂਦਰ ਸਰਕਾਰ ਨੂੰ ਭੇਜ ਦਿੱਤਾ ਸੀ ਪਰ ਏਜੀ ਦੀ ਨਿਯੁਕਤੀ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਸੀ। ਸੂਤਰ ਦੱਸਦੇ ਹਨ ਕਿ ਅੰਦਰ ਖਾਤੇ ਏਜੀ ਦੀ ਨਿਯੁਕਤੀ ਦੀ ਵਿਰੋਧਤਾ ਵੀ ਲਗਾਤਾਰ ਜਾਰੀ ਸੀ ਤੇ ਆਖਰ ਏਪੀਐਸ ਦਿਓਲ ਨੇ ਸੋਮਵਾਰ ਨੂੰ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

ਇਹ ਵੀ ਪੜ੍ਹੋ:ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਚੰਨੀ ਵੱਲੋਂ ਕੀਤੇ ਜਾ ਰਹੇ ਐਲਾਨ ਨੂੰ ਦੱਸਿਆ ਲਾਲੀਪਾਪ

Last Updated : Nov 1, 2021, 10:38 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.