ਚੰਡੀਗੜ੍ਹ: ਸੂਬੇ ਦੇ ਲੋਕਾਂ ਨੂੰ ਮਹਿੰਗਾਈ ਦੀ ਇੱਕ ਹੋਰ ਮਾਰ ਝੱਲਣੀ ਪਵੇਗੀ। ਪਿਛਲੇ ਦਿਨੀਂ ਜਿਥੇ ਅਮੂਲ ਅਤੇ ਮਦਰ ਡੇਅਰੀ ਵਲੋਂ ਦੁੱਧ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਸੀ,ਉਥੇ ਹੀ ਹੁਣ ਵੇਰਕਾ ਨੇ ਵੀ ਦੁੱਧ ਦੀ ਕੀਮਤ ਵਧਾ ਦਿੱਤੀ ਹੈ।
ਵੇਰਕਾ ਵਲੋਂ ਵੀ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਜਿਸ ਦੀਆਂ ਨਵੀਆਂ ਕੀਮਤਾਂ 19 ਅਗਸਤ ਤੋਂ ਲਾਗੂ ਹੋਣਗੀਆਂ। ਇਸ ਤੋਂ ਪਹਿਲਾਂ ਬੀਤੇ ਦਿਨੀਂ ਅਮੂਲ ਅਤੇ ਮਦਰ ਡੇਅਰੀ ਨੇ ਵੀ ਦੁੱਧ ਦੀ ਕੀਮਤ 2 ਰੁਪਏ ਪ੍ਰਤੀ ਲੀਟਰ ਮਹਿੰਗੀ ਕਰ ਦਿੱਤੀ ਸੀ।
ਵੇਰਕਾ ਦਾ ਦੁੱਧ ਪੰਜਾਬ ਵਿੱਚ ਸਭ ਤੋਂ ਵੱਧ ਵਿਕਦਾ ਹੈ। ਵੇਰਕਾ ਰੋਜ਼ਾਨਾ ਕਰੀਬ 12 ਲੱਖ ਲੀਟਰ ਦੁੱਧ ਦਾ ਉਤਪਾਦਨ ਕਰਦਾ ਹੈ। ਪੰਜਾਬ ਵਿੱਚ ਪ੍ਰਤੀ ਵਿਅਕਤੀ 900 ਮਿਲੀਲੀਟਰ ਦੁੱਧ ਦੀ ਖਪਤ ਹੁੰਦੀ ਹੈ। ਅਜਿਹੇ 'ਚ ਦੁੱਧ ਦੀ ਕੀਮਤ ਵਧਣ ਨਾਲ ਇਕ ਵੱਡੇ ਵਰਗ ਨੂੰ ਝਟਕਾ ਲੱਗੇਗਾ।
ਜ਼ਿਕਰਯੋਗ ਕਿ ਕੰਪਨੀਆਂ ਨੇ ਪਿਛਲੇ ਮਹੀਨੇ ਹੀ ਦਹੀਂ, ਮੱਖਣ ਅਤੇ ਦੇਸੀ ਘਿਓ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਸੀ। ਦਹੀਂ 'ਤੇ GAT ਲਗਾਏ ਜਾਣ ਕਾਰਨ ਇਸ ਦੀ ਕੀਮਤ 'ਚ ਵੀ ਵਾਧਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਖਾਸ ਹੈ ਕਿ ਪਿਛਲੇ ਕੁਝ ਮਹੀਨਿਆਂ 'ਚ ਹੀ ਇੰਨਾਂ ਕੀਮਤਾਂ ਨੂੰ ਦੋ ਵਾਰ ਵਧਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਮਹਾਰਾਸ਼ਟਰ ਦੇ ਹਰੀਹਰੇਸ਼ਵਰ ਤੱਟ 'ਤੇ ਮਿਲੀ ਸ਼ੱਕੀ ਕਿਸ਼ਤੀ, ਹਥਿਆਰ ਬਰਾਮਦ